ਲੋਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਨ [ਨਾਂਪੁ] ਕਰਜ਼ਾ, ਕਰਜ਼, ਰਿਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਲੋਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਲੋਨ (ਸੰ.। ਦੇਖੋ , ਲੂਣ) ੧. ਲੂਣ। ਯਥਾ-‘ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ’। ਲੂਣ ਦੇ (ਆਟਾ) ਅਟਾ (ਡਲੇ) ਵਾਂਙੂ ਸੋਨੇ ਵਰਗਾ ਸਰੀਰ (ਗਲ ਜਾਏਗਾ)। ਅਥਵਾ ੨. ਲੂਣ ਦਾ ਡਲਾ ਜਿਵੇਂ (ਛੇਤੀ ਗਲਦਾ ਹੈ) (ਸੋ+ਨ+ਸਮਾਨ) ਉਸ ਦੇ ਤੁੱਲ ਬੀ ਸਰੀਰ ਨਹੀਂ , (ਭਾਵ ਛੇਤੀ ਗਲਦਾ ਹੈ)। ਅਥਵਾ ੩. ਸੋਨੇ ਸਮਾਨ ਸਰੀਰ ਲੂਣ ਆਟੇ ਵਾਂਙੂ (ਸਸਤੇ ਮੁੱਲ) ਚਲਾ ਜਾਏਗਾ।
੨. (ਸੰਸਕ੍ਰਿਤ ਲੋਚਨ। ਪ੍ਰਾਕ੍ਰਿਤ ਲੋਯਣ। ਪੰਜਾਬੀ ਲੋਇਨ, ਸੰਖੇਪ ਲੋਨ) ਅੱਖਾਂ ਯਥਾ-‘ਲਾਜ ਲੋਨੁ ਹੋਇ ਜਾਈਐ’। ਲੱਜਾ ਨਾਲ ਅੱਖਾਂ ਭਰ ਜਾਂਦੀਆਂ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First