ਵਪਾਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਪਾਰ (ਨਾਂ,ਪੁ) ਤਜਾਰਤ; ਵਣਜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਪਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਪਾਰ [ਨਾਂਪੁ] ਵਣਜ , ਖ਼ਰੀਦ-ਵੇਚ ਦਾ ਕੰਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6532, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਪਾਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Trade_ਵਪਾਰ: ਸਕੱਤਰ, ਮਦਰਾਸ ਜਿਮਖ਼ਾਨਾ ਕਲੱਬ ਐਂਪਲਾਈਜ਼ ਯੂਨੀਅਨ ਬਨਾਮ ਮੈਨੇਜਮੈਂਟ ਆਫ਼ ਦ ਜਿਮਖਾਨਾ ਕਲੱਬ (ਏ ਆਈ ਆਰ 1968 ਐਸ ਸੀ 554) ਅਨੁਸਾਰ ‘ਸ਼ਬਦ ਵਪਾਰ ਦਾ ਮਤਲਬ ਹੈ ਮਾਲ ਦਾ ਮਾਲ ਨਾਲ ਜਾਂ ਮਾਲ ਨਾਲ ਧਨ ਦਾ ਵਟਾਂਦਰਾ , ਜਾਂ ਲਾਭ ਦੀ ਦ੍ਰਿਸ਼ਟੀ ਨਾਲ ਕੀਤਾ ਗਿਆ ਵਪਾਰ, ਜੋ ਕਲਾਕੌਸ਼ਲ ਜਾਂ ਵਿਦਵਤਾ- ਪੂਰਨ ਪੇਸ਼ਿਆਂ ਅਤੇ ਖੇਤੀ ਬਾੜੀ ਤੋਂ ਭਿੰਨ ਹੁੰਦੇ ਹੋਏ, ਭਾਵੇਂ ਉਹ ਦਸਤੀ ਹੋਵੇ ਜਾਂ ਵਣਜਕ ।
ਇਸੇ ਤਰ੍ਹਾਂ ਪੰਜਾਬ ਰਾਜ ਬਨਾਮ ਮੈਸਰਜ਼ ਬਜਾਜ ਇਲੈਕਟ੍ਰੀਕਲਜ਼ ਲਿ. (ਏ ਆਈ ਆਰ 1968 ਐਸ ਸੀ 739) ਵਪਾਰ ਦਾ ਉਸ ਸ਼ਬਦ ਦੇ ਮੁਢਲੇ ਅਰਥਾਂ ਵਿਚ ਮਤਲਬ ਹੈ ਮਾਲ ਨਾਲ ਮਾਲ ਦਾ ਵਟਾਂਦਰਾ ਜਾਂ ਮਾਲ ਦਾ ਧਨ ਨਾਲ ਵਟਾਂਦਰਾ। ਇਸ ਸ਼ਬਦ ਦੇ ਦੁਜੈਲੇ ਅਰਥਾਂ ਵਿਚ ਗੱਲ ਮਾਲ ਦੀ ਨਹੀਂ ਰਹਿ ਜਾਂਦੀ ਸਗੋਂ ਵਪਾਰ ਉਹ ਸਰਗਰਮੀ ਬਣ ਜਾਂਦੀ ਹੈ ਜੋ ਮਨੁੱਖ ਮੁੜ ਮੁੜ ਕੇ ਕਰਦਾ ਹੈ ਅਤੇ ਉਹ ਸਰਗਰਮੀ ਲਾਭ ਦੇ ਮਨਸ਼ੇ ਨਾਲ ਕੀਤਾ ਕਾਰੋਬਾਰ ਬਣ ਜਾਂਦਾ ਹੈ; ਉਹ ਸਰਗਰਮੀ ਜਾਂ ਤਾਂ ਹੱਥ ਨਾਲ ਕੀਤੀ ਜਾਂਦੀ ਹੈ ਜਾਂ ਵਣਜਕ ਰੂਪ ਵਿਚ ਕੀਤੀ ਜਾਂਦੀ ਹੈ, ਪਰ ਨਾਲ ਹੀ ਉਹ ਕਲਾ-ਕੌਸ਼ਲ ਜਾਂ ਖੇਤੀਬਾੜੀ ਦੇ ਕੰਮ ਤੋਂ ਵਖਰੀ ਕਿਸਮ ਦੀ ਹੁੰਦੀ ਹੈ।
ਗੁਜਰਾਤ ਰਾਜ ਬਨਾਮ ਮਹੇਸ਼ ਕੁਮਾਰ ਧੀਰਜ ਲਾਲ ਠਕਰ (ਏ ਆਈ ਆਰ 1980 ਐਸ ਸੀ 1167) ਵਿਚ ਵਪਾਰ ਦੀ ਪਰਿਭਾਸ਼ਾ ਹੋਰ ਵੀ ਸਪਸ਼ਟ ਹੋ ਗਈ ਜਾਪਦੀ ਹੈ। ਉਸ ਕੇਸ ਵਿਚ ਸਰਵ ਉੱਚ ਅਦਾਲਤ ਨੇ ਸੰਖੇਪ ਅਤੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ, ‘‘ਵਪਾਰ ਦਾ ਮਤਲਬ ਹੈ ਲਾਭ ਕਮਾਉਣ ਦੇ ਉਦੇਸ਼ ਨਾਲ ਮਾਲ ਨਾਲ ਮਾਲ ਦਾ ਜਾਂ ਮਾਲ ਨਾਲ ਧਨ ਦਾ ਵਟਾਂਦਰਾ ਕਰਨਾ। ਵਿਸ਼ਾਲ ਭਾਵ ਵਿਚ ਲਾਭ ਕਮਾਉਣ ਦੀ ਦ੍ਰਿਸ਼ਟੀ ਨਾਲ ਕੀਤਾ ਗਿਆ ਕੋਈ ਕਾਰੋਬਾਰ ਇਸ ਵਿਚ ਸ਼ਾਮਲ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਪਾਰ ਸਰੋਤ :
ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼
ਵਪਾਰ (business)
ਮੁਨਾਫੇ ਉੱਤੇ ਨਿਸ਼ਾਨੇਬੱਧ ਵਸਤਾਂ ਦੇ ਵਟਾਂਦਰੇ ਦੀ ਪ੍ਰਕਿਰਿਆ; ਵਿਵਸਾਇਆਂ ਤੋਂ ਇਸ ਗੱਲੋਂ ਵੱਖ, ਕਿ ਇਹਨਾਂ ਵਿੱਚ ਸੇਵਾਵਾਂ ਵੇਚੀਆਂ ਜਾਂਦੀਆਂ ਹਨ। ਮੁਖ ਕਿਰਿਆਂ ਜਿਣਸ ਵਟਾਂਦਰਾ ਹੋਣ ਕਾਰਨ, ਇਸ ਪ੍ਰਕਿਰਿਆ ਵਿੱਚ ਮਜ਼ਦੂਰਾਂ ਦੀ ਮਹੱਤਤਾ ਬਹੁਤ ਘੱਟ ਹੁੰਦੀ ਹੈ ; ਨਾ ਹੀ ਵਟਾਂਦਰੀ ਉਦਯੋਗਪਤੀ ਜਾਂ ਜਗੀਰਦਾਰ ਵਾਂਗ ਮੁਫਤ
ਦੀਆਂ ਖਾਣ ਵਾਲਾ ਵਿਅਕਤੀ ਹੁੰਦਾ ਹੈ। ਵੱਖ-ਵੱਖ ਸਮਾਜਾਂ ਅਤੇ ਸਭਿਆਚਾਰਾਂ ਦੀਆਂ ਲੋੜਾਂ ਦੀ ਪੂਰਤੀ ਲਈ ਉਦੇਸ਼ਤ ਵਪਾਰ ਇੱਕ ਉਤਪਾਦਕ ਪ੍ਰਕਿਰਿਆ ਹੁੰਦੀ ਹੈ।
ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no
ਵਪਾਰ ਸਰੋਤ :
ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼
ਵਪਾਰ (trade)
1. ਮਾਲ ਦਾ ਮਾਲ ਜਾਂ ਪੈਸੇ ਜਾਂ ਇਸ ਦੇ ਬਰਾਬਰ ਦੀ ਕਿਸੇ ਚੀਜ਼ ਨਾਲ ਵਟਾਂਦਰਾ ; ਇੱਕੋ ਮੁਲਕ ਦੇ ਅੰਦਰ ਵਪਾਰ (ਘਰੇਲੂ ਵਪਾਰ) ਜਾਂ ਵੱਖ ਵੱਖ ਮੁਲਕਾਂ ਵਿਚਕਾਰ (ਬਦੇਸ਼ੀ ਵਪਾਰ।) 2. ਉਦਮ ਜਾਂ ਵਿਵਸਾਏ ਦੇ ਉਲਟ ਕਿਸੇ ਮਸ਼ੀਨੀ ਜਾਂ ਦਸਤਕਾਰੀ ਰੁਜ਼ਗਾਰ ਵਾਲਾ ਕਿੱਤਾ। ਵਪਾਰ, ਅੰਤਰਰਾਸ਼ਟਰੀ (trade international) ਮੁੱਖ ਰਾਜਨੀਤਿਕ ਹੱਦਾਂ ਵਿਚਕਾਰ ਦੌਲਤ ਦਾ ਵਟਾਂਦਰਾ। ਪਹਿਲਾਂ ਇਹ ਵਟਾਂਦਰਾ ਮੁੱਖ ਰੂਪ ਵਿੱਚ ਜਿਣਸਾਂ ਦੇ ਰੂਪ ਵਿੱਚ ਹੁੰਦਾ ਸੀ। ਪਰ ਉਦਯੋਗਿਕ ਵਿਕਾਸ ਨਾਲ ਕਿਰਸਾਣੀ ਅਤੇ ਉਦਯੋਗਿਕ ਮੁਲਕਾਂ ਵਿਚਕਾਰ ਕੱਚੇ ਮਾਲ ਅਤੇ ਉਦਯੋਗਿਕ ਉਤਪਾਦਨ ਦਾ ਵਟਾਂਦਰਾ ਹੁੰਦਾ ਰਿਹਾ। ਉਦਯੋਗ ਦੀ ਵਧੇਰੇ ਉਨਤੀ ਨਾਲ ਉਦਯੋਗਿਕ ਦੇਸ਼ਾਂ ਵਿਚਕਾਰ ਜਿਣਸਾਂ ਦਾ ਆਪਸੀ ਵਟਾਂਦਰਾ ਵਧੇਰੇ ਵਧ ਗਿਆ ਹੈ।
ਵਪਾਰ ਕੇਵਲ ਜਿਣਸਾਂ ਦੇ ਵਟਾਂਦਰੇ ਤੱਕ ਹੀ ਸੀਮਤ ਨਹੀਂ, ਸਰਮਾਏ, ਸੇਵਾਵਾਂ, ਗਿਆਨ, ਤਕਨਾਲੋਜੀ ਉਦਯੋਗਿਕ ਉਪਜ ਅਤੇ ਕੱਚੇ ਮਾਲ ਦਾ ਵਟਾਂਦਰਾ ਹੁਣ ਲੱਗ ਭੱਗ ਸਾਰੀ ਦੁਨੀਆਂ ਦਰਮਿਆਨ ਹੋਣ ਲੱਗ ਪਿਆ ਹੈ। ਵਰਲਡ ਟਰੇਡ ਆਰਗੇਨਾਈਜ਼ੇਸ਼ਨ ਰਾਜ, ਵਿਸ਼ਵੀਕਰਨ, ਉਦਾਰੀਕਰਨ ਦਾ ਇਹੀ ਹੀ ਅਰਥ ਹੈ। ਵਪਾਰ ਕੇਂਦਰ (trade centre) ਜਿਣਸਾਂ ਦੀ ਖ਼ਰੀਦੋ ਫਰੋਖਤ ਵਾਲੀ ਥਾਂ। ਵਪਾਰਕ ਮੰਡੀ ਦਾ ਕੇਂਦਰ।
ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First