ਵਿਰੋਧ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਰੋਧ [ਨਾਂਪੁ] ਮੁਖ਼ਾਲਫ਼ਤ; ਵੈਰ , ਦੁਸ਼ਮਣੀ; ਰੋਕਣ ਦਾ ਭਾਵ, ਰੁਕਾਵਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਰੋਧ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਵਿਰੋਧ (ਸੰ.। ਸੰਸਕ੍ਰਿਤ) ਵੈਰ। ਯਥਾ-‘ਗੁਰਮੁਖਿ ਵੈਰ ਵਿਰੋਧ ਗਵਾਵੈ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਰੋਧ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵਿਰੋਧ (contradiction)

      ਜਦੋਂ ਆਪਣੇ ਸੁਭਾਅ ਕਾਰਨ ਦੋ ਵਿਅਕਤੀ ਜਾਂ ਸਮੂਹ ਜਾਂ ਕਿਰਿਆਵਾਂ ਇੱਕ ਦੂਜੇ ਨਾਲ ਮੇਲ ਨਹੀਂ ਖਾ ਸਕਦੀਆਂ। ਮਾਰਕਸਵਾਦੀ ਸਮਾਜ-ਵਿਗਿਆਨ ਵਿੱਚੋਂ ਸਰਮਾਏਦਾਰਾਂ ਅਤੇ ਮਜ਼ਦੂਰਾਂ ਵਿੱਚ ਬੁਨਿਆਦੀ (ਸੁਭਾਵਕ) ਵਿਰੋਧ ਇਸ ਲਈ ਹੈ ਕਿ ਸਰਮਾਏਦਾਰ ਕਿਰਤੀ ਦੀ ਕਿਰਤ ਦਾ ਇਕ ਹਿੱਸਾ ਉਸ ਨੂੰ ਨਹੀਂ ਦਿੰਦੇ, ਆਪ ਛਕ ਜਾਂਦੇ ਹਨ।

      ਇਹ ਵਿਰੋਧ ਭਾਵੇਂ ਕਾਫ਼ੀ ਸਿਲਸਲਾਬੱਧ ਹੁੰਦੇ ਹਨ, ਪਰ ਜ਼ਰੂਰੀ ਨਹੀਂ, ਇਹ ਝਗੜੇ ਦਾ ਰੂਪ ਵੀ ਧਾਰਨ। ਸਰਮਾਏਦਾਰਾਂ ਅਤੇ ਕਿਰਤੀਆਂ ਵਿੱਚ ਝਗੜਾ (conflict) ਕਿਰਤੀ ਵਰਗ ਦੀ ਜੱਥੇਬੰਦੀ ਅਤੇ ਰਾਜ ਦੇ ਕੰਮਾਂ ਦੁਆਰਾ ਨਿਸ਼ਚਿਤ ਹੋਵੇਗਾ। ਵਿਰੋਧ ਜਿੰਨੇ ਬੁਨਿਆਦੀ ਅਤੇ ਇੱਕ ਦੂਜੇ ਨਾਲ ਰਲੇ ਮਿਲੇ ਹੋਣਗੇ, ਓਨੇ ਹੀ ਗੰਭੀਰ ਉਹਨਾਂ ਦੇ ਫਲਸਰੂਪ ਪੈਦਾ ਹੋਣ ਵਾਲੇ ਝਗੜੇ ਹੋਣਗੇ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 9449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.