ਵਿੰਡੋਜ਼ ਸ਼ਾਰਟਕੱਟ ਕੀਜ਼ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Windows Shortcut Keys
ਵਿੰਡੋਜ਼ ਲਈ ਕਈ ਕਿਸਮ ਦੇ ਕੀਬੋਰਡ ਸ਼ਾਰਟਕੱਟ ਇਸਤੇਮਾਲ ਕੀਤੇ ਜਾਂਦੇ ਹਨ। ਸ਼ਾਰਟਕੱਟ ਇਕ ਅਨਜਾਣ ਵਰਤੋਂਕਾਰ ਲਈ ਜਾਦੂ ਦੀ ਛੜੀ ਦੇ ਸਮਾਨ ਹਨ। ਇਨ੍ਹਾਂ ਰਾਹੀਂ ਅਸੀਂ ਵੱਡੀਆਂ-ਵੱਡੀਆਂ ਕਮਾਂਡਾਂ ਨੂੰ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਲਾਗੂ ਕਰਵਾ ਸਕਦੇ ਹਾਂ। ਅੱਗੇ ਵੱਖ-ਵੱਖ ਸ਼ਾਰਟਕੱਟ ਅਤੇ ਉਹਨਾਂ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
'ਵਿੰਡੋਜ਼' ਨਾਲ ਸਬੰਧਿਤ ਸ਼ਾਰਟਕੱਟ
ਕੰਪਿਊਟਰ ਦੇ ਕੀਬੋਰਡ 'ਤੇ ਇਕ 'ਵਿੰਡੋਜ਼' ਕੀਅ ਲੱਗੀ ਹੁੰਦੀ ਹੈ ਜਿਹੜੀ ਕਿ CTRL ਅਤੇ ALT ਦੇ ਵਿਚਕਾਰ ਸਥਿਤ ਹੁੰਦੀ ਹੈ। ਇੱਥੇ ਕੁੱਝ ਆਮ ਵਰਤੋਂ ਵਾਲੇ ਕੀਬੋਰਡ ਸ਼ਾਰਟਕੱਟ ਦਿੱਤੇ ਗਏ ਹਨ ਜਿਨ੍ਹਾਂ ਵਿੱਚ 'ਵਿੰਡੋਜ਼' ਕੀਅ ਦਾ ਇਸਤੇਮਾਲ ਹੈ:
'ਵਿੰਡੋਜ਼' ਕੀਅ : ਸਟਾਰਟ ਮੀਨੂੰ ਨੂੰ ਖੋਲ੍ਹਣ ਲਈ
'ਵਿੰਡੋਜ਼' ਕੀਅ + M : ਸਾਰੀਆਂ ਵਿੰਡੋਜ਼ ਨੂੰ ਮਿਨੀਮਾਈਜ਼ ਕਰਨ ਲਈ
'ਵਿੰਡੋਜ਼' ਕੀਅ + SHIFT + M: ਸਾਰੀਆਂ ਮਿਨੀਮਾਈਜ਼ ਵਿੰਡੋਜ ਨੂੰ ਅਨ-ਡੂ ਕਰਨ ਲਈ
'ਵਿੰਡੋਜ਼' ਕੀਅ + E : ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਣ ਲਈ
'ਵਿੰਡੋਜ਼' ਕੀਅ + D : ਸਾਰੇ ਮਿਨੀਮਾਈਜ਼ ਪ੍ਰੋਗਰਾਮਾਂ ਵਿੱਚ ਸਵਿੱਚ ਕਰਨ ਅਤੇ ਦੇਖਣ ਲਈ
'ਵਿੰਡੋਜ਼' ਕੀਅ + F : ਫਾਈਂਡ ਵਿੰਡੋ ਖੋਲ੍ਹਣ ਲਈ
'ਵਿੰਡੋਜ਼' ਕੀਅ + R : ਰਨ ਵਿੰਡੋ ਖੋਲ੍ਹਣ ਲਈ
'ਵਿੰਡੋਜ਼' ਕੀਅ + BREAK / PAUSE : ਸਿਸਟਮ ਪ੍ਰੋਪਰਟੀਜ਼ ਦੇਖਣ ਲਈ
'ਵਿੰਡੋਜ਼' ਕੀਅ + TAB : ਟਾਸਕਬਾਰ ਵਿਚਲੀਆਂ ਆਈਟਮਾਂ ਵਿੱਚ ਘੁੰਮਣ ਲਈ
ਆਮ ਸ਼ਾਰਟਕੱਟ
CTRL + X : ਕਟ
CTRL + C : ਕਾਪੀ
CTRL + V : ਪੇਸਟ
CTRL + Z : ਅਨ-ਡੂ
F1 : ਹੈਲਪ ਮੀਨੂ
ENTER : ਮੌਜੂਦਾ ਕਮਾਂਡ ਨੂੰ ਲਾਗੂ ਕਰਨਾ
ESC : ਮੌਜੂਦਾ ਕੰਮ ਨੂੰ ਰੱਦ ਕਰਨ ਲਈ
F4 : My Computer ਜਾਂ Explorer ਦੀ Address Bar ਵਿਚਲੀ ਸੂਚੀ ਨੂੰ ਦਿਖਾਉਣ ਲਈ
F5 : ਮੌਜੂਦਾ ਵਿੰਡੋ ਨੂੰ ਰੀਫਰੈਸ਼ ਕਰਨ ਲਈ
CTRL + F4 : ਪ੍ਰੋਗਰਾਮ ਦਾ ਮੌਜੂਦਾ ਡਾਕੂਮੈਂਟ ਬੰਦ ਕਰਨ ਲਈ
ALT+ F4 : ਪ੍ਰੋਗਰਾਮ ਤੋਂ ਬਾਹਰ ਆਉਣਾ
TAB : ਵੱਖ-ਵੱਖ ਆਪਸ਼ਨਾਂ ਵਿੱਚ ਅੱਗੇ ਜਾਣਾ (ਇਕ ਨਿਰਧਾਰਿਤ ਵਿੱਥ 'ਤੇ ਜਾਣਾ)
ALT+TAB : ਇਸ ਰਾਹੀਂ ਖੁਲ੍ਹੀਆਂ ਹੋਈਆਂ ਵਿੰਡੋਜ਼ ਦਰਮਿਆਨ ਘੁੰਮਿਆ ਜਾ ਸਕਦਾ ਹੈ
CTRL+TAB : ਸਕਰੀਨ ਜਿਸ ਉੱਤੇ ਇਕ ਤੋਂ ਵਧੇਰੇ ਟੈਬਜ਼ ਦਰਮਿਆਨ ਸਵਿੱਚ ਕਰਨ ਲਈ
ALT + SPACE BAR : ਮੌਜੂਦਾ ਵਿੰਡੋ ਦਾ ਸ਼ਾਰਟਕੱਟ ਮੀਨੂ ਖੋਲ੍ਹਣ ਲਈ
CTRL+ ESC : ਸਟਾਰਟ ਮੀਨੂ ਨੂੰ ਦੇਖਣ ਲਈ
ਫਾਈਲਾਂ ਅਤੇ ਡੈਸਕਟਾਪ ਸ਼ਾਰਟਕੱਟ (ਜਦੋਂ ਕੋਈ ਆਈਟਮ ਸਿਲੈਕਟ ਕੀਤੀ ਹੋਵੇ)
CTRL + SHIFT : ਡਰੈਗ ਕਰਨ ਸਮੇਂ ਫਾਈਲ ਦਾ ਸ਼ਾਰਟਕੱਟ ਬਣਾਉਣ ਲਈ
SHIFT + DELETE : ਆਈਟਮ ਨੂੰ ਰੀਸਾਈਕਲ ਬਿੱਨ ਵਿੱਚ ਭੇਜੇ ਤੋਂ ਬਿਨਾਂ ਪੱਕੇ ਤੌਰ ਤੇ ਡਿਲੀਟ ਕਰਨ ਲਈ
ALT+ ENTER : ਫਾਈਲ ਦੀਆਂ ਪ੍ਰੋਪਰਟੀਜ਼ (ਵਿਸ਼ੇਸ਼ਤਾਵਾਂ) ਦੇਖਣ ਲਈ
F2 : ਫਾਈਲ ਦਾ ਨਾਮ ਬਦਲਣ ਲਈ/ਰੀਨੇਮ ਕਰਨ ਲਈ
'ਮਾਈ ਕੰਪਿਊਟਰ' ਦੇ ਸ਼ਾਰਟਕੱਟ
BACKSPACE : ਫੋਲਡਰ ਨੂੰ ਇਕ ਪੱਧਰ ਉਪਰ ਵੇਖਣ ਲਈ
ALT + RIGHT ARROW : ਅੱਗੇ ਜਾਣ ਲਈ
ALT + LEFT ARROW : ਪਿਛਲੇ ਵੀਊ 'ਤੇ ਵਾਪਿਸ ਜਾਣ
· ALT + ਮੀਨੂ ਦੇ ਨਾਂਵਾਂ ਵਿੱਚੋਂ ਅੰਡਰਲਾਈਨ ਕੀਤਾ ਗਿਆ ਅੱਖਰ ਉਸਦੇ ਮੀਨੂ ਨੂੰ ਖੋਲ੍ਹਣ ਲਈ ਵਰਤਿਆ ਜਾਂਦਾ ਹੈ।
· ਖੁਲ੍ਹੇ ਹੋਏ ਮੀਨੂ ਵਿਚਲੀ ਕਮਾਂਡ ਦੇ ਨਾਂਵ ਦਾ ਅੰਡਰਲਾਈਨ ਕੀਤਾ ਅੱਖਰ ਸਬੰਧਿਤ ਕਮਾਂਡ ਕਿਰਿਆਸ਼ੀਲ ਕਰਨ ਲਈ ਵਰਤਿਆ ਜਾਂਦਾ ਹੈ।
· ਜੇਕਰ ਤੁਸੀਂ ਸੀਡੀ ਨੂੰ ਆਟੋ-ਰਨ ਨਹੀਂ ਕਰਨਾ ਚਾਹੁੰਦੇ ਤਾਂ ਸੀਡੀ ਪਾਉਣ ਉਪਰੰਤ SHIFT ਕੀਅ ਦਬਾ ਕੇ ਰੱਖ ਸਕਦੇ ਹੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First