ਵਿੱਤੀ ਬਿਲ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Finacial Bills ਵਿੱਤੀ ਬਿਲ: ਕਿਸੇ ਵਿੱਤੀ ਮਾਮਲੇ ਸਬੰਧੀ ਕੋਈ ਬਿਲ ਰਾਸ਼ਟਰਪਤੀ ਦੀ ਸਿਫ਼ਾਰਸ ਤੋਂ ਬਿਨ੍ਹਾਂ ਲੋਕ ਸਭਾ ਵਿਚ ਪੇਸ਼ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਵਿੱਤੀ ਬਿਲ ਰਾਜ ਸਭਾ ਵਿਚ ਪੇਸ਼ ਨਹੀਂ ਕੀਤਾ ਜਾਵੇਗਾ। ਪਰੰਤੂ ਕਿਸੇ ਟੈਕਸ ਨੂੰ ਘਟਾਉਣ ਜਾਂ ਖ਼ਤਮ ਕਰਨ ਸਬੰਧੀ ਕਿਸੇ ਤਰਮੀਮੀ ਬਿਲ ਵਾਸਤੇ ਰਾਸ਼ਟਰਪਤੀ ਦੀ ਸਿਫ਼ਾਰਸ਼ ਦੀ ਲੋੜ ਨਹੀਂ ਹੋਵੇਗਾ।
ਕਿਸੇ ਬਿਲ ਨੂੰ ਕੇਵਲ ਇਸ ਕਰਕੇ ਕੋਈ ਵਿਵਸਥਾ ਕਰਦਾ ਨਹੀਂ ਸਮਝਿਆ ਜਾਵੇਗਾ ਕਿ ਇਸ ਵਿਚ ਜੁਰਮਾਨੇ ਜਾਂ ਹੋਰ ਮਾਲੀ ਦੰਡ ਲਾਉਣ ਜਾਂ ਲਾਸੰਸਾਂ ਲਈ ਫੀਸਾਂ ਦੀ ਅਦਾਇਗੀ ਜਾਂ ਮੰਗ ਜਾਂ ਕੀਤੀਆਂ ਸੇਵਾਵਾਂ ਦੀ ਫੀਸ ਲਗਾਉਣ ਦਾ ਉਪਬੰਧ ਹੈ ਜਾਂ ਇਸ ਕਾਰਨ ਕਿ ਇਸ ਵਿਚ ਕਿਸੇ ਸਥਾਨਕ ਅਥਾਰਿਟੀ ਜਾਂ ਸਥਾਨਕ ਮੰਤਵਾਂ ਲਈ ਕਿਸੇ ਸੰਸਥਾ ਦੁਆਰਾ ਕੋਈ ਟੈਕਸ ਲਗਾਉਣ, ਖ਼ਤਮ ਕਰਨ, ਸਾਫ਼ ਕਰਨ, ਬਦਲਣ ਜਾਂ ਵਿਨਿਯਮਣ ਦੀ ਵਿਵਸਥਾ ਹੈ, ਇਸ ਨੂੰ ਇਹ ਉਪਬੰਧ ਕਰਦਾ ਨਹੀਂ ਸਮਝਿਆ ਜਾਵੇਗਾ।
ਅਜਿਹਾ ਬਿਲ, ਜੇ ਐਕਟ ਦਾ ਰੂਪ ਧਾਰਦਾ ਹੈ ਅਤੇ ਅਮਲ ਵਿਚ ਆਉਂਦਾ ਹੈ ਅਤੇ ਇਸ ਦਾ ਖ਼ਰਚ ਭਾਰਤ ਦੇ ਸੰਚਿਤ ਫ਼ੰਡ ਵਿਚੋਂ ਹੋਣਾ ਹੈ ਤਾਂ ਇਹ ਉਦੋਂ ਤਕ ਸੰਸਦ ਦੇ ਕਿਸੇ ਸਦਨ ਦੁਆਰਾ ਪਾਸ ਨਹੀਂ ਕੀਤਾ ਜਾਵੇਗਾ ਜਦੋਂ ਤਕ ਰਾਸ਼ਟਰਪਤੀ ਨੇ ਉਸ ਸਦਨ ਨੂੰ ਬਿਲ ਤੇ ਵਿਚਾਰ ਕਰਨ ਦੀ ਸਿਫ਼ਾਰਸ਼ ਨਾ ਕੀਤੀ ਹੋਵੇ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First