ਵੇਰਕਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਵੇਰਕਾ (ਕਸਬਾ): ਪੰਜਾਬ ਦੇ ਅੰਮ੍ਰਿਤਸਰ ਨਗਰ ਤੋਂ 9 ਕਿ.ਮੀ. ਉੱਤਰ-ਪੂਰਬ ਵਲ ਵਸਿਆ ਇਕ ਕਸਬਾ ਜਿਸ ਵਿਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ‘ਗੁਰਦੁਆਰਾ ਨਾਨਕਸਰ’ ਹੈ। ਗੁਰੂ ਜੀ ਆਪਣੀ ਉਦਾਸੀ ਦੌਰਾਨ ਇਸ ਕਸਬੇ ਵਿਚ ਆਏ ਸਨ ਅਤੇ ਪਿੰਡ ਦੇ ਪੱਛਮ ਵਾਲੇ ਪਾਸੇ ਇਕ ਟੋਭੇ ਦੇ ਕੰਢੇ ਠਹਿਰੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਉਥੇ ਇਕ ਥੜਾ ਸਾਹਿਬ ਬਣਾਇਆ ਗਿਆ। ਸੰਨ 1899 ਈ. ਵਿਚ ਉਸੇ ਥਾਂ ਉਤੇ ਗੁਰਦੁਆਰੇ ਦੀ ਇਮਾਰਤ ਬਣਵਾਈ ਗਈ। ਬਾਦ ਵਿਚ ਸ਼ਰਧਾਲੂਆਂ ਨੇ ਸੰਨ 1926 ਈ. ਵਿਚ ਨਵੀਂ ਇਮਾਰਤ ਉਸਰਵਾਈ। ਇਸ ਗੁਰੂ-ਧਾਮ ਦੀ ਵਰਤਮਾਨ ਇਮਾਰਤ ਸੰਨ 1973 ਈ. ਵਿਚ ਸਿਰਜੀ ਗਈ। ਮੁੱਖ ਭਵਨ ਦੇ ਖੱਬੇ ਪਾਸੇ ਸਰੋਵਰ ਬਣਿਆ ਹੋਇਆ ਹੈ ਅਤੇ ਪਿਛਲੇ ਪਾਸੇ ‘ਗੁਰੂ ਕਾ ਲੰਗਰ ’ ਉਸਰਿਆ ਹੋਇਆ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਦੇਖ-ਭਾਲ ਸਥਾਨਕ ਕਮੇਟੀ ਕਰਦੀ ਹੈ। ਗੁਰੂ ਨਾਨਕ ਦੇਵ ਜੀ ਦੀ ਆਮਦ ਵਾਲੇ ਦਿਨ 25 ਮਾਰਚ ਨੂੰ ਹਰ ਸਾਲ ਵੱਡਾ ਧਾਰਮਿਕ ਮੇਲਾ ਲਗਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First