ਸ਼ਰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਰਤ [ਨਾਂਇ] ਪ੍ਰਤਿਬੰਧ, ਬੰਧਨ , ਇਕਰਾਰ , ਬਾਜ਼ੀ , ਦਾਅ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਰਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bet_ਸ਼ਰਤ: ਦੋ ਜਾਂ ਵੱਧ ਵਿਅਕਤੀਆਂ ਵਿਚ ਇਹ ਇਕਰਾਰ ਕਿ ਧਨ ਦੀ ਇਕ ਰਕਮ, ਜਿਸ ਵਿਚ ਸਾਰੇ ਹਿੱਸਾ ਪਾਉਂਦੇ ਹਨ, ਉਸ ਦੀ ਹੋਵੇਗੀ ਜਿਸ ਦੀ ਭਵਿਖ ਵਿਚ ਵਾਪਰਨ ਵਾਲੀ ਘਟਨਾ ਬਾਰੇ ਭਵਿਖਵਰਤੀ ਕਿਆਸ ਅਰਾਈ ਠੀਕ ਸਾਬਤ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਸ਼ਰਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Betting_ਸ਼ਰਤ : ਆਮ ਤੌਰ ਤੇ ਦੋ ਜਾਂ ਵਧ ਵਿਅਕਤੀਆਂ ਵਿਚਕਾਰ ਇਕਰਾਰਨਾਮਾ ਹੁੰਦਾ ਹੈ ਜਿਸ ਦੁਆਰਾ ਧਨ ਦੀ ਕੋਈ ਰਕਮ ਜਾਂ ਮੁੱਲਵਾਨ ਚੀਜ਼ ਜਿਸ ਵਿਚ ਸ਼ਰਤ ਲੈਣ ਵਾਲੇ ਸਾਰੇ ਵਿਅਕਤੀ ਹਿੱਸਾ ਪਾਉਂਦੇ ਹਨ, ਭਵਿਖ ਵਿਚ ਅਜਿਹੀ ਘਟਨਾ ਦੇ ਵਾਪਰਨ ਬਾਰੇ ਜੋ ਵਰਤਮਾਨ ਵਿਚ ਅਨਿਸਚਿਤ ਹੁੰਦੀ ਹੈ, ਉਨ੍ਹਾਂ ਵਿਚੋਂ ਸਹੀ ਕਿਆਸ-ਅਰਾਈ ਕਰਨ ਵਾਲੇ ਕਿਸੇ ਇਕ ਵਿਅਕਤੀ ਜਾਂ ਕੁਝ ਵਿਅਕਤੀਆਂ ਦੀ ਸੰਪਤੀ ਬਣ ਜਾਵੇਗੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਸ਼ਰਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਰਤ, (ਅਰਬੀ) / ਇਸਤਰੀ ਲਿੰਗ : ਉਹ ਗੱਲ ਜਿਸ ਤੇ ਕਿਸੇ ਚੀਜ਼ ਦਾ ਨਿਰਭਰ ਹੋਵੇ, ਕੈਦ, ਪਾਬੰਦੀ, ਬਾਜ਼ੀ, ਕਾਰਾ, ਬਾਨ੍ਹ, ਦਾਅ (ਲਾਗੂ ਕਿਰਿਆ : ਹੋਣਾ, ਕਰਨਾ, ਬੰਨ੍ਹਣਾ, ਲੱਗਣਾ, ਲਾਉਣਾ)

–ਸ਼ਰਤ ਇਹ ਹੈ, ਮੁਹਾਵਰਾ : ਜ਼ਰੂਰੀ ਹੈ, ਇਸ ਸ਼ਰਤ ਜਾਂ ਬਾਨ੍ਹ ਤੇ, ਇਸ ਬਗ਼ੈਰ ਨਹੀਂ

–ਸ਼ਰਤ ਹਾਰਨਾ, ਮੁਹਾਵਰਾ : ਸ਼ਰਤ ਦੇਣੀ ਆਉਣਾ, ਜਿਸ ਚੀਜ਼ ਦੀ ਸ਼ਰਤ ਲੱਗੀ ਹੋਵੇ ਉਹ ਦੇਣੀ ਪੈਣਾ

–ਸ਼ਰਤ ਜਿੱਤਣਾ, ਮੁਹਾਵਰਾ : ਬਾਜੀ ਲੈ ਜਾਣਾ, ਸ਼ਰਤ ਵਾਲੀ ਚੀਜ਼ ਮਿਲ ਜਾਣਾ

–ਸ਼ਰਤ ਦੇਣੀ ਆਉਣਾ, ਮੁਹਾਵਰਾ : ਸ਼ਰਤ ਹਾਰਨਾ

–ਸ਼ਰਤ ਪੈ ਜਾਣਾ, ਮੁਹਾਵਰਾ : ਸ਼ਰਤ ਹਾਰਨਾ, ਸ਼ਰਤ ਵਿੱਚ ਕੋਈ ਚੀਜ਼ ਦੇਣੀ ਆਉਣਾ

–ਸ਼ਰਤ ਬੰਨ੍ਹਣਾ, ਮੁਹਾਵਰਾ : ਸੱਚੀ ਜਾਂ ਸਹੀ ਜਾਂ ਯਕੀਨੀ ਹੋਣ ਦਾ ਭਰੋਸਾ ਦਿਵਾਉਣਾ, ਮੁਕਾਬਲੇ ਲਈ ਤਿਆਰ ਹੋਣਾ

–ਸ਼ਰਤਬਾਜੀ, ਇਸਤਰੀ ਲਿੰਗ : ਸ਼ਰਤ ਲਾਉਣ ਦਾ ਭਾਵ

–ਸ਼ਰਤ ਲੱਗਣਾ, ਮੁਹਾਵਰਾ : ਬਾਜੀ ਲੱਗਣਾ ਜਾਂ ਬਿਦਣਾ, ਕੋਲ ਕਰਾਰ ਹੋਣਾ, ਕੈਦ ਲੱਗਣਾ ਜਾਂ ਹੱਦ ਬੱਝਣਾ

–ਸ਼ਰਤ ਲਾਉਣਾ, ਮੁਹਾਵਰਾ : ਜਿਦਣਾ, ਬਿਦਣਾ

–ਸ਼ਰਤਾਂ ਬੰਨ੍ਹਣਾ, ਮੁਹਾਵਰਾ : ਦਾਵ੍ਹਾ ਕਰਨਾ, ਵੰਗਾਰਨਾ

–ਸ਼ਰਤਾਂ ਬੰਨ੍ਹ ਕੋ ਸੌਣਾ, ਮੁਹਵਾਰਾ : ਲੰਮੀਂ ਨੀਂਦਰ  ਸੌਂਣਾ, ਬਹੁਤ ਸੌਣਾ, ਸੌਂ ਕੇ ਫੇਰ ਛੇਤੀ ਹੋਸ਼ ਨਾ ਕਰਨਾ

–ਸ਼ਰਤੀ, ਵਿਸ਼ੇਸ਼ਣ : ਸ਼ਰਤ ਸਬੰਧੀ, ਕਿਸੇ ਕਰਾਰ ਜਾਂ ਸ਼ਰਤ ਤੇ ਜ਼ਰੂਰੀ, ਬੇਸ਼ਕ

–ਸ਼ਰਤੀਆ, ਵਿਸ਼ੇਸ਼ਣ : ਸ਼ਰਤ ਵਾਲਾ, ਯਕੀਨੀ, ਜ਼ਰੂਰੀ ਲਾਜ਼ਮੀ

–ਸ਼ਰਤੋ ਸ਼ਰਤੀ, ਕਿਰਿਆ ਵਿਸ਼ੇਸ਼ਣ : ਜਿਦ-ਥ-ਜਿੱਦੀ, ਹੋਡੋ ਹੋਡੀ, ਬਿਦ ਕੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1674, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-02-50-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.