ਸਚਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਚਾ. ਵਿ—ਸਤ੍ਯਵਾਦੀ. ਸੱਚਾ. “ਸਚਾ ਸਤਿਗੁਰੁ, ਸਾਚੀ ਜਿਸੁ ਬਾਣੀ.” (ਸੋਰ ਅ: ਮ: ੩) ੨ ਅਨਿਤ੍ਯਤਾ ਰਹਿਤ. “ਸਚਾ ਤੇਰਾ ਅਮਰੁ, ਸਚਾ ਦੀਬਾਣੁ.” (ਵਾਰ ਆਸਾ) ੩ ਸੰਗ੍ਯਾ—ਸਤ੍ਯਰੂਪ ਪਾਰਬ੍ਰਹਮ. ਕਰਤਾਰ. “ਸਚਾ ਸੇਵੀ, ਸਚੁ ਸਾਲਾਹੀ.” (ਮਾਝ ਅ: ਮ: ੩) ੪ ਸੰਚਾ. ਕਾਲਬੁਦ. “ਅੰਧਾ ਸਚਾ ਅੰਧੀ ਸਟ.” (ਗਉ ਮ: ੧) ੫ ਸੁਚਿ. ਪਵਿਤ੍ਰ. “ਸਚਾ ਚਉਕਾ, ਸੁਰਤਿ ਕੀ ਕਾਰਾ.” (ਮਾਰੂ ਸੋਲਹੇ ਮ: ੩) ੬ ਸੰ. सचा ਕ੍ਰਿ. ਵਿ—ਨੇੜੇ. ਪਾਸ ਮੌਜੂਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਚਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਚਾ (ਗੁ.। ਦੇਖੋ , ਸਚ) ਯਥਾਰਥ ਵਕਤਾ, ਜਿਉਂ ਕੀ ਤਿਉਂ ਗੱਲ ਕਹਿਣ ਵਾਲਾ, ਝੂਠ ਤੋਂ ਪਰੇ ਰਹਿਣ ਵਾਲਾ। ਯਥਾ-‘ਸਚਾ ਸਤਿਗੁਰੁ ਸੇਵਿ ਸਚੁ ਸਮਾਲਿਆ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First