ਸਟਾਰ ਟੋਪੋਲੋਜੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Star Topology

ਇਸ ਵਿੱਚ ਸਾਰੇ ਟਰਮੀਨਲ ਕੇਂਦਰੀ ਕੰਪਿਊਟਰ (ਸਰਵਰ) ਨਾਲ ਸਿੱਧੇ ਹੀ ਜੁੜੇ ਹੁੰਦੇ ਹਨ। ਇਸ ਵਿੱਚ ਕੋਈ ਵੀ ਟਰਮੀਨਲ ਜੋੜਨਾ ਜਾਂ ਹਟਾਉਣਾ ਸੌਖਾ ਹੈ। ਇਸ ਟੋਪੋਲੋਜੀ ਵਿੱਚ ਸਾਰੀਆਂ ਗਤੀਵਿਧੀਆਂ ਨੂੰ ਸਰਵਰ ਹੀ ਕੰਟਰੋਲ ਕਰਦਾ ਹੈ। ਉਦਾਹਰਨ ਲਈ ਜੇ ਇਕ ਟਰਮੀਨਲ ਤੋਂ ਦੂਸਰੇ ਟਰਮੀਨਲ ਤੇ ਡਾਟਾ ਭੇਜਣਾ ਹੋਵੇ ਤਾਂ ਇਹ ਪਹਿਲਾਂ ਸਰਵਰ ਵਿੱਚ ਜਾਵੇਗਾ ਅਤੇ ਬਾਅਦ ਵਿੱਚ ਕਿਸੇ ਹੋਰ ਟਰਮੀਨਲ ਤੇ ਜਾਵੇਗਾ। ਜੇ ਕੋਈ ਟਰਮੀਨਲ ਫੇਲ੍ਹ ਹੋ ਜਾਵੇ ਤਾਂ ਬਾਕੀ ਸਾਰਾ ਨੈੱਟਵਰਕ ਉਸੇ ਤਰ੍ਹਾਂ ਹੀ ਚਲਦਾ ਰਹਿੰਦਾ ਹੈ ਪਰ ਸਰਵਰ ਫੇਲ੍ਹ ਹੋ ਜਾਣ ਤੇ ਸਾਰਾ ਨੈੱਟਵਰਕ ਹੀ ਫੇਲ੍ਹ ਹੋ ਜਾਂਦਾ ਹੈ।

ਲਾਭ:

i) ਕਿਸੇ ਵੀ ਟਰਮੀਨਲ ਨੂੰ ਸਰਵਰ ਨਾਲ ਜੋੜਨਾ ਜਾਂ ਹਟਾਉਣਾ ਸੌਖਾ ਹੈ। ਇਸ ਨਾਲ ਹੋਰ ਟਰਮੀਨਲਜ਼ ਤੇ ਕੋਈ ਪ੍ਰਭਾਵ ਨਹੀਂ ਪੈਂਦਾ।

ii) ਕਿਸੇ ਟਰਮੀਨਲ ਦੇ ਫੇਲ੍ਹ ਹੋਣ ਦਾ ਅਸਰ ਬਾਕੀ ਟਰਮੀਨਲਜ਼ 'ਤੇ ਨਹੀਂ ਪੈਂਦਾ।

ਹਾਨੀਆਂ:

i) ਸਰਵਰ ਕਾਫੀ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਾਰੇ ਟਰਮੀਨਲਾਂ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ।

ii) ਸਰਵਰ ਫੇਲ੍ਹ ਹੋ ਜਾਣ 'ਤੇ ਸਾਰਾ ਹੀ ਨੈੱਟਵਰਕ ਫੇਲ੍ਹ ਹੋ ਜਾਂਦਾ ਹੈ।

iii) ਕੋਈ ਨਵਾਂ ਟਰਮੀਨਲ ਜੋੜਨ ਲਈ ਕਈ ਵਾਰ ਬਹੁਤ ਲੰਬੀ ਕੇਬਲ ਦੀ ਲੋੜ ਹੁੰਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.