ਸਨਮੁਖੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਨਮੁਖੁ ਸੰ. सम्मुख—ਸੰਮੁਖ. ਕ੍ਰਿ. ਵਿ—ਸਾਮ੍ਹਣੇ. ਮੁਖ ਦੇ ਅੱਗੇ“ਸਨਮੁਖ ਸਹਿ ਬਾਨ.” (ਆਸਾ ਛੰਤ ਮ: ੫) ੨ ਭਾਵ—ਆਗ੍ਯਕਾਰੀ. “ਮੋਹਰੀ ਪੁਤੁ ਸਨਮੁਖੁ ਹੋਇਆ.” (ਸਦੁ) ੩ ਸੰਗ੍ਯਾ—ਗੁਰੂ ਵੱਲ ਹੈ ਜਿਸ ਦਾ ਮੁਖ, ਅਤੇ ਵਿਕਾਰਾਂ ਨੂੰ ਜਿਸ ਨੇ ਪਿੱਠ ਦਿੱਤੀ ਹੈ. ਜਿਸ ਵਿੱਚ ਮੈਤ੍ਰੀ ਆਦਿ ਸ਼ੁਭ ਗੁਣ ਹਨ.
“ਮੈਤ੍ਰੀ ਕਰੁਣਾ ਦ੍ਵੈ ਲਖੋ ਮੁਦਿਤਾ ਤੀਜੀ ਜਾਨ।
ਚਤੁਰ ਉਪੇਖ੍ਯਾ ਜਿਸ ਵਿਖੈ ਸਨਮੁਖ ਸੋ ਪਹਿਚਾਨ.”1
(ਨਾਪ੍ਰ)
੪ ਲਾਹੌਰ ਨਿਵਾਸੀ ਇੱਕ ਸ਼ਾਹੂਕਾਰ , ਜੋ ਭਾਈ ਭਗੀਰਥ ਦੀ ਸੰਗਤਿ ਤੋਂ ਸਤਿਗੁਰੁ ਨਾਨਕ ਦੇਵ ਦਾ ਅਨੰਨ ਸਿੱਖ ਹੋਇਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਨਮੁਖੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਨਮੁਖੁ (ਸੰ.। ਸੰਸਕ੍ਰਿਤ ਸਮੑਮੁਖ) ਸਾਮ੍ਹਣੇ ਮੂੰਹ ਰਖਣ ਵਾਲਾ ਭਾਵ ਆਗ੍ਯਾਕਾਰੀ। ਯਥਾ-‘ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First