ਸਮਰੂਪਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸਮਰੂਪਕ: ਇਸ ਸੰਕਲਪ ਦੀ ਵਰਤੋਂ ਅਰਥ ਵਿਗਿਆਨ ਵਿਚ ਕੀਤੀ ਜਾਂਦੀ ਹੈ। ਅਰਥ ਵਿਗਿਆਨ, ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ। ਅਰਥ ਵਿਗਿਆਨ ਵਿਚ ਸ਼ਬਦ ਰੂਪਾਂ ਨਾਲ ਜੁੜੇ ਹੋਏ ਅਰਥਾਂ ਦਾ ਅਧਿਅਨ ਕੀਤਾ ਜਾਂਦਾ ਹੈ। ਸਮਰੂਪਕ ਅਰਥ ਵਿਗਿਆਨ ਦਾ ਅਜਿਹਾ ਸੰਕਲਪ ਹੈ ਜਦੋਂ ਸ਼ਬਦ ਦਾ ਰੂਪ ਤਾਂ ਇਕੋ ਹੀ ਹੋਵੇ ਪਰ ਉਸ ਨੂੰ ਵੱਖਰੇ ਅਰਥਾਂ ਵਿਚ ਵਰਤਿਆ ਜਾਂਦਾ ਹੋਵੇ। ਬਹੁਅਰਥਕਤਾ ਅਤੇ ਸਮਰੂਪਕਤਾ ਵਿਚ ਇਕੋ ਭੇਦ ਇਹ ਹੈ ਕਿ ਭਾਵੇਂ ਉਹ ਬਹੁਅਰਥਕਤਾ ਵਿਚ ਵੀ ਇਕ ਸ਼ਬਦ ਨੂੰ ਵੱਖਰੇ ਅਰਥਾਂ ਵਿਚ ਵਰਤਿਆ ਜਾਂਦਾ ਹੈ ਪਰ ਬਹੁਅਰਥਕਤਾ ਵਿਚ ਸ਼ਬਦਾਂ ਦਾ ਸਰੋਤ ਨਿਰੁਕਤੀ ਪੱਖ ਤੋਂ ਇਕ ਹੁੰਦਾ ਹੈ ਪਰ ਸਮਰੂਪਕਤਾ ਵਿਚ ਸ਼ਬਦਾਂ ਦਾ ਸਰੋਤ ਭਿੰਨ ਹੁੰਦਾ ਹੈ ਜਿਵੇਂ : ‘ਕੌਲ’ ਇਕ ਸ਼ਬਦ ਹੈ ਜਿਸ ਦਾ ਅਰਥ, ਕੌਲ —ਇਕ ਭਾਂਡਾ, ਕਪਾਲ, ਕਵਾਲ ਹੈ ਪਰ ‘ਕਮਲ’ ਲਈ ਵੀ ‘ਕੌਲ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਅਰਬੀ ਮੂਲ ਦਾ ਸ਼ਬਦ ‘ਕੌਲ’ ਭਾਂਡੇ ਵਾਸਤੇ ਨਹੀਂ ਸਗੋਂ ਵਾਅਦਾ, ਕੌਲ-ਕਰਾਰ ਲਈ ਵਰਤਿਆ ਜਾਂਦਾ ਹੈ। ਓਪਰੀ ਨਜ਼ਰੇ ਇਹ ਇਕੋ ਸ਼ਬਦ ਲਗਦੇ ਹਨ ਪਰ ਇਨ੍ਹਾਂ ਸ਼ਬਦਾਂ ਦਾ ਸਰੋਤ ਵੱਖਰਾ ਹੈ। ਸਮਰੂਪਕ ਨੂੰ ਅੱਗੋਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਸਮਰੂਪ ਅਤੇ (ii) ਸਮਧੁਨੀ। ਸਮਰੂਪ ਸ਼ਬਦ ਉਹ ਹੁੰਦੇ ਹਨ ਜਿਹੜੇ ਰੂਪ ਦੇ ਪੱਖ ਤੋਂ ਇਕ ਹੋਣ ਭਾਵ ਉਨ੍ਹਾਂ ਦੇ ਸ਼ਬਦ ਜੋੜ ਅਤੇ ਉਚਾਰਨ ਇਕ ਹੋਣ, ਜਿਵੇਂ : ‘ਵੇਲ’ (ਇਕ ਮੱਛੀ), ਵੇਲ (ਇਕ ਪਰਕਾਰ ਦੀ ਬਨਸਪਤੀ ਜਿਸ ਨੂੰ ਫੈਲਣ ਲਈ ਇਕ ਸਹਾਰੇ ਦੀ ਲੋੜ ਹੋਵੇ), ਵੇਲ (ਵਿਆਹ ਵਿਚ ਕਰਾਈ ਜਾਣੀ ਵਾਲੀ ; ਬੱਤੀ (ਵੱਟੀ ਹੋਈ ਰੂੰ ਦੀ ਪਤਲੀ ਪੂਣੀ), ਬੱਤੀ (ਦੀਵਾ), ਬੱਤੀ (ਤੀਹ+ਦੋ) ਆਦਿ। ਸਮਧੁਨੀ ਸ਼ਬਦ ਰੂਪ ਉਹ ਹੁੰਦੇ ਹਨ ਜਿਨ੍ਹਾਂ ਦਾ ਉਚਾਰਨ ਇਕੋ ਜਿਹਾ ਹੋਵੇ ਅਤੇ ਸ਼ਬਦ ਜੋੜਾਂ ਵਿਚ ਪਰਿਵਰਤਨ ਕੀਤਾ ਜਾ ਸਕੇ, ਜਿਵੇਂ : ਵਾ (ਹਵਾ), ਵਾਹ (ਵਾਹੁਣਾ), ਵਾਹ (ਵਾਹ ਵਾਹ), ਵਹਾ (ਵਹਾਉਣਾ), ਵਹਾ (ਪਾਣੀ ਦਾ ਵਹਾ), ਵਹਾ (ਲੋਕਾਂ ਦੀ ਸੋਚ ਦਾ ਵਹਾ) ਆਦਿ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਸਮਰੂਪਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਰੂਪਕ. ਦੇਖੋ, ਰੂਪਕ (ੳ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.