ਸਾਰਕ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਸਾਰਕ ਦੇਖੋ, ਸਾਰਿਕਾ। ੨ ਸੰ. सारक. ਜਮਾਲ ਗੋਟਾ । ੩ ਧਣੀਆ। ੪ ਵਿਰੇਚਕ (ਦਸ੍ਤਵਾਰ) ਦਵਾਈ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
      
      
   
   
      ਸਾਰਕ ਸਰੋਤ : 
    
      ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        SAARC ਸਾਰਕ: ਪ੍ਰਾਦੇਸ਼ਿਕ ਸਹਿਯੋਗ ਲਈ  ਦੱਖਣੀ ਏਸ਼ਿਆਈ ਐਸੋਸੀਏਸ਼ਨ-The South Asian Association In Regional Co-operation(ਸਾਰਕ) ਦੱਖਣੀ ਏਸੀਆ ਵਿਚ ਅੱਠ  ਦੇਸ਼ਾਂ ਦੀ ਆਰਥਿਕ  ਅਤੇ  ਰਾਜਨੀਤਿਕ ਸੰਗਠਨ  ਹੈ। ਇਹ ਬੰਗਲਾਦੇਸ਼ , ਭੂਟਾਨ, ਮਾਲਦੇਵ, ਨੇਪਾਲ, ਭਾਰਤ ਅਤੇ ਸ੍ਰੀਲੰਕਾ ਤੇ ਪਾਕਿਸਤਨ ਦੁਆਰਾ 8 ਦਸੰਬਬ, 1985 ਵਿਚ ਸਥਾਪਤ ਕੀਤਾ ਗਿਆ ਸੀ।  ਅਪ੍ਰੈਲ, 2007 ਵਿਚ ਐਸੋਸੀਏਸ਼ਨ ਦੇ 14ਵੀਂ ਸਿਖਰ  ਸੰਮੇਲਨ ਸਮੇਂ  ਅਫ਼ਗਾਨਿਸਤਾਨ ਇਸ ਦਾ ਅੱਠਵਾਂ ਮੈਂਬਰ ਬਣ ਗਿਆ।
	      1979 ਦੇ ਦਹਾਕੇ ਦੇ ਅੰਤ ਵਿਚ ਬੰਗਲਾਦੇਸ਼ ਦੇ ਪ੍ਰੈਜ਼ੀਡੈਂਟ ਜ਼ਿਆ-ਉਲ-ਰਹਿਮਾਨ ਨੇ ਦੱਖਣੀ ਏਸ਼ਿਆਈ ਦੇਸ਼ਾਂ ਦਾ ਇਕ ਵਪਾਰਕ ਬਲਾਕ  ਸਥਾਪਤ ਕਰਨ ਦੀ ਤਜਵੀਜ਼  ਪੇਸ਼  ਕੀਤੀ। ਦੱਖਣੀ ਏਸੀਆ ਵਿਚ ਪ੍ਰਦੇਸ਼ਿਕ ਸਹਿਯੋਗ ਦਾ ਵਿਚਾਰ ਮਈ 1980 ਵਿਚ ਫਿਰ ਸਾਹਮਣੇ ਆਇਆ। ਅਪ੍ਰੈਲ, 1981 ਵਿਚ ਸਤ  ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀ ਪਹਿਲੀ ਮੀਟਿੰਗ ਕੋਲੰਬੋ  ਵਿਚ ਹੋਈ। ਸਮੁੱਚੇ ਦੇਸ਼ਾਂ ਦੀ ਕਮੇਟੀ ਦਾ ਅਗਸਤ, 1981 ਵਿਚ ਕੋਲੰਬੋ ਵਿਚ ਫਿਰ ਮੀਟਿੰਗ ਹੋਈ ਅਤੇ ਉਨ੍ਹਾਂ ਨੇ ਪ੍ਰਾਦੇਸ਼ਿਕ ਸਹਿਯੋਗ ਲਈ ਪੰਜ  ਖੇਤਰ  ਚੁਣੇ।  ਸਹਿਯੋਗ ਦੇ ਨਵੇਂ ਖੇਤਰ ਬਾਅਦ ਦੇ ਸਾਲਾਂ  ਵਿਚ ਇਸ ਵਿਚ ਜੋੜੇ  ਗਏ।
	      ਚਾਰਟਰ  ਵਿਚ ਪਰਿਭਾਸ਼ਾਤ ਐਸੋਸੀਏਸ਼ਨ ਦੇ ਉਦੇਸ਼ ਇਸ ਪ੍ਰਕਾਰ ਹਨ-
	      *  ਦੱਖਣੀ ਦੇਸ਼  ਦੇ ਲੋਕਾਂ ਦੀ ਭਲਾਈ  ਨੂੰ ਉਨਤ ਕਰਨਾ ਅਤੇ ਉਨ੍ਹਾਂ ਦੀ ਜੀਵਨ  ਸੈਲੀ  ਵਿਚ ਸੁਧਾਰ  ਲਿਆਉਣਾ
	      *  ਖੇਤਰ ਵਿਚ ਆਰਥਿਕ ਵਿਕਾਸ , ਸਮਾਜਿਕ  ਪ੍ਰਗਤੀ ਅਤੇ ਸਭਿਆਚਾਰਕ ਵਿਕਾਸ  ਦੇ ਕਾਰਜਾਂ ਵਿਚ ਤੇਜ਼ੀ ਲਿਆਉਣਾ ਅਤੇ ਸਾਰੇ ਵਿਅਕਤੀਆਂ ਨੂੰ ਪ੍ਰਤਿਸਠਾ ਨਾਲ  ਰਹਿਣ  ਅਤੇ ਆਪਣੀ ਪੂਰੀ  ਸ਼ਕਤੀ ਦੇ ਪ੍ਰਯੋਗ ਦੇ ਅਵਸਰ ਪ੍ਰਦਾਨ ਕਰਨਾ।
	      *  ਦੱਖਣੀ ਏਸੀਆ ਦੇ ਦੇਸ਼ਾਂ ਵਿਚਕਾਰ ਸਮੂਹਿਕ  ਆਤਮ-ਨਿਰਭਰਤਾ ਨੂੰ ਉਨੱਤ ਅਤੇ ਮਜ਼ਬੂਤ ਕਰਨਾ
	      *  ਪਰਸਪਰ  ਵਿਸ਼ਵਾਸ  ਵਿਚ ਅੰਸ਼ਦਾਨ ਪਾਉਣਾ ਅਤੇ ਇਕ ਦੂਜੇ  ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਜਾਨਣਾ ;
	      *  ਆਰਥਿਕ, ਸਮਾਜਿਕ, ਸਭਿਆਚਾਰਕ, ਤਕਨੀਕ ਅਤੇ ਵਿਗਿਆਨਕ ਖੇਤਰਾਂ ਵਿਚ ਸਰਗਰਮ
	     ਸਹਿਯੋਗ ਅਤੇ ਪਰਸਪਰ ਸਹਾਇਤਾ ਨੂੰ ਉਨਤ ਕਰਨਾ
	      *  ਹੋਰ  ਵਿਕਾਸਸ਼ੀਲ ਦੇਸ਼ਾਂ ਨਾਲ ਸਹਿਯੋਗ ਨੂੰ ਮਜ਼ਬੂਤ ਬਣਾਉਣਾ
	      *  ਸਾਂਝੇ  ਹਿੱਤ ਦੇ ਮਾਮਲਿਆਂ ਵਿਚ ਅੰਤਰ-ਰਾਸ਼ਟਰੀ ਫੋਰਮਾਂ ਵਿਚ ਆਪਸ ਵਿਚ ਸਹਿਯੋਗ ਨੂੰ ਮਜ਼ਬੂਤ ਕਰਨਾ ; ਅਤੇ
	      *  ਇਸੇ ਪ੍ਰਕਾਰ ਦੇ ਉਦੇਸ਼ਾਂ ਅਤੇ ਮੰਤਵਾਂ ਵਾਲੇ  ਹੋਰ ਅੰਦਰ-ਰਾਸ਼ਟਰੀ ਅਤੇ ਪ੍ਰਾਦੇਸ਼ਿਕ ਸੰਗਠਨਾਂ ਨਾਲ ਸਹਿਯੋਗ ਕਰਨਾ ;
	      ਦੱਖਣ  ਏਸ਼ਿਆਈ ਪ੍ਰਾਦੇਸ਼ਿਕ ਸਹਿਯੋਗ ਸਬੰਧੀ ਘੋਸ਼ਣਾ ਨਵੀਂ ਦਿੱਲੀ  ਵਿਖੇ 1983 ਵਿਚ ਵਿਦੇਸ਼ ਮੰਤਰੀਆਂ ਦੁਆਰਾ ਕੀਤੀ ਗਈ।  ਮੀਟਿੰਗ ਦੇ ਦੌਰਾਨ  ਮੰਤਰੀਆਂ ਨੇ ਸਹਿਮਤ ਖੇਤਰਾਂ ਅਰਥਾਤ  ਖੇਤੀਬਾੜੀ, ਗ੍ਰਾਮੀਣ ਵਿਕਾਸ; ਦੂਰ-ਸੰਚਾਰ, ਵਾਯੂ-ਮੰਡਲ ਵਿਗਿਆਨ , ਸਵਾਸਥ ਤੇ ਜਨ-ਸੰਖਿਆ ਸਰਗਰਮੀਆਂ; ਟ੍ਰਾਂਸਪੋਰਟ, ਪੋਸਟਲ ਸੇਵਾਵਾਂ  ; ਵਿਗਿਆਨ ਤੇ ਟੈਕਨਾਲੋਜੀ, ਅਤੇ ਖੇਡਾਂ , ਕਲਾ  ਤੇ ਸਭਿਆਚਾਰ  ਵਿਚ ਕਾਰਵਾਈ  ਦਾ ਏਕੀਕ੍ਰਿਤ ਪ੍ਰੋਗਰਾਮ  (IPA) ਵਪੀ ਆਰੰਭ ਕੀਤਾ। ਸਾੱਰਕ  8 ਦਸੰਬਰ, 1985 ਨੂੰ ਬੰਗਲਾ  ਦੇਸ਼ ਭੂਟਾਨ, ਭਾਰਤ, ਮਾਲਦੇਵ, ਨੇਪਾਲ ਪਾਕਿਸਤਾਨ ਅਤੇ ਸ੍ਰੀਲੰਕਾ ਰਾਜ  ਦੇ ਮੁੱਖੀਆਂ  ਜਾਂ ਸਰਕਾਰ  ਦੁਆਰਾ ਰਸਮੀ  ਰੂਪ  ਵਿਚ ਚਾਰਟਰ ਨੂੰ ਅਪਣਾਉਣ ਤੇ ਸਥਾਪਤ ਕੀਤਾ ਗਿਆ।
	     ਅਫ਼ਗਾਨਿਸਤਾਨ ਨੂੰ 13 ਦਸੰਬਰ, 2005 ਨੂੰ ਭਾਰਤ ਦੇ ਕਹਿਣ ਤੇ ਪ੍ਰਾਦੇਸ਼ਿਕ ਗਰੁੱਪਬੰਦੀ ਵਿਚ ਸ਼ਾਮਲ ਕੀਤਾ ਗਿਆ ਅਤੇ ਇਹ ਦੇਸ਼ 3 ਅਪ੍ਰੈਲ, 2007 ਨੂੰ ਸਾੱਰਕ ਦਾ ਮੈਂਬਰ ਹੋ ਗਿਆ। ਅਫ਼ਗਾਨਿਸਤਾਨ ਦੇ ਸ਼ਾਮਲ ਹੋਣ  ਨਾਲ ਮੈਂਬਰ ਰਾਜਾਂ  ਦੀ ਕੁਲ  ਗਿਣਤੀ ਅੱਠ ਹੋ ਗਈ। ਅਪ੍ਰੈਲ, 2006 ਵਿਚ ਸੰਯੁਕਤ ਰਾਜ ਅਰਮੀਕਾ ਅਤੇ ਦੱਖਣੀ ਕੋਰੀਆ ਨੇ ਪ੍ਰੇਖਕ ਦਾ ਦਰਜਾ  ਦਿੱਤੇ  ਜਾਣ  ਲਈ ਰਸਮੀ ਬੇਨਤੀਆਂ ਕੀਤੀਆਂ। ਯੂਰਪੀਅਨ ਯੂਨੀਅਨ ਨੇ ਵੀ ਪ੍ਰੇਖਕ ਦਰਜਾ ਪ੍ਰਾਪਤ ਕਰਨ ਦਾ ਸੰਕੇਤ ਦਿੱਤਾ ਅਤੇ ਇਸ ਸਬੰਘੀ ਰਸਮੀ ਬੇਨਤੀ ਜੁਲਾਈ, 2006 ਨੂੰ ਸਾੱਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਯੂ.ਐਸ. ਦੱਖਣੀ ਕੋਰੀਆ ਅਤੇ ਯੂਰਪੀਅਨ ਯੂਨੀਅਨ ਨੂੰ ਪ੍ਰੇਖਕ ਦਾ ਦਰਜ ਪ੍ਰਦਾਨ ਕਰਨ ਲਈ ਸਿਧਾਂਤਕ ਰੂਪ ਵਿਚ ਸਹਿਮਤੀ ਪ੍ਰਗਟ ਕੀਤੀ। 4 ਮਾਰਚ, 2007 ਨੂੰ ਈਰਾਨ ਨੇ ਪ੍ਰੇਖਕ ਦਰਜੇ ਲਈ ਬੇਨਤੀ ਕੀਤੀ। ਇਸ ਤੋਂ ਛੇਤੀ ਬਾਅਦ ਮੈਰੀਸ਼ੀਅਸ ਨੇ ਵੀ ਇਸ ਵਿਚ ਪ੍ਰਵੇਸ਼ ਕੀਤਾ।
	
    
      
      
      
         ਲੇਖਕ : ਡਾ. ਡੀ. ਆਰ ਸਚਦੇਵਾ, 
        ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
      
      
   
   
      ਸਾਰਕ ਸਰੋਤ : 
    
      ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਸਾਰਕ (Sark) : ਇਹ ਇੰਗਲਿਸ਼ ਚੈਨਲ ਵਿਚ ਇਕ ਟਾਪੂ ਹੈ। ਇਹ ਗਰਨਸੀ ਤੋਂ 11 ਕਿ. ਮੀ. ਪੂਰਬ ਵੱਲ ਸਥਿਤ ਹੈ। ਇਸ ਦੀ ਲੰਬਾਈ 5 ਕਿ. ਮੀ. ਅਤੇ ਵੱਧ ਤੋਂ ਵੱਧ ਚੌੜਾਈ 2.5 ਕਿ. ਮੀ. ਹੈ। ਇਸ ਦਾ ਖੇਤਰਫਲ 515.5 ਹੈਕਟੇਅਰ ਹੈ। ਇਸ ਦੇ ਦੋ ਹਿੱਸੇ ਹਨ––ਛੋਟਾ ਸਾਰਕ ਤੇ ਵੱਡਾ ਸਾਰਕ, ਜਿਨ੍ਹਾਂ ਨੂੰ ਕੂਪੀ ਨਾਂ ਦਾ 91 ਮੀ. ਲੰਬਾ ਅਤੇ 2 ਮੀ. ਚੌੜਾ ਖੁਸ਼ਕੀ ਦਾ ਰਸਤਾ ਆਪੋ ਵਿਚ ਮਿਲਾਉਂਦਾ ਹੈ।
	          1565 ਵਿਚ ਮਲਕਾ ਐਲਿਜ਼ਬੈੱਥ ਪਹਿਲੀ ਨੇ ਇਹ ਇਲਾਕਾ ਹੀਲੀਅਰ ਕਾਰਟਾਰੈਟ ਨੂੰ ਦਿੱਤਾ ਜਿਸ ਨੇ ਇਸ ਇਲਾਕੇ ਨੂੰ 40 ਕਿਸਾਨਾਂ ਵਿਚ ਵੰਡਿਆ ਅਤੇ ਇਹ ਅੱਜ ਵੀ ਉਨ੍ਹਾਂ ਦੇ ਵਾਰਸਾਂ ਪਾਸ ਹੀ ਹੈ। ਇਥੋਂ ਦਾ ਬਹੁਤਾ ਇਲਾਕਾ ਪਹਾੜੀ ਹੈ।
	          ਇਥੋਂ ਦੀ ਮੁਖ ਬੰਦਰਗਾਹ ਕਰ (Creux) ਇਸ ਦੇ ਪੂਰਬੀ ਕੰਢੇ ਤੇ ਹੈ, ਜਿਹੜੀ ਕਿ ਟਾਪੂ ਦੇ ਅੰਦਰਲੇ ਭਾਗ ਨਾਲ 1588 ਅਤੇ 1868 ਵਿਚ ਬਣਾਈਆਂ ਗਈਆਂ ਦੋ ਸੁਰੰਗਾਂ ਦੁਆਰਾ ਮਿਲੀ ਹੋਈ ਹੈ। ਸੰਨ 1949 ਵਿਚ ਲਾ ਮੈਸੇਲਾਈਨ ਦੇ ਸਥਾਨ ਤੇ ਦੂਜੀ ਬੰਦਰਗਾਹ ਖੋਲ੍ਹੀ ਗਈ ਸੀ। ਖੇਤੀਬਾੜੀ ਤੇ ਮੱਛੀ ਪਾਲਣ ਇਥੋਂ ਦੇ ਵਸਨੀਕਾਂ ਦਾ ਮੁਖ ਪੇਸ਼ਾ ਹੈ।
	          ਆਬਾਦੀ––590 (1971)।
	          49° 27' ਊ. ਵਿਥ.; 2° 21' ਪੱ. ਲੰਬ.
	          ਹ. ਪੁ.––ਐਨ. ਬ੍ਰਿ. 19 : 999; ਐਨ. ਬਿ. ਮਾ. 8 : 904; ਵੈ. ਜੁ. ਡਿ.
    
      
      
      
         ਲੇਖਕ : ਭਾਸ਼ਾ ਵਿਭਾਗ, 
        ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no
      
      
   
   
      ਸਾਰਕ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸ਼ਾਰਕ, (ਫ਼ਾਰਸੀ) / ਇਸਤਰੀ ਲਿੰਗ : ਇੱਕ ਪੰਖੇਰੂ, ਇੱਕ ਕਿਸਮ ਦੀ ਮੈਨਾ, ਲਾਲੀ, ਲਾਲੜੀ, ਗੁਟਾਰ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-16-10-34-26, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First