ਸਾਲਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਲਸ [ਨਾਂਪੁ] ਦੋ ਧਿਰਾਂ ਵਿੱਚ ਸਮਝੌਤਾ ਕਰਾਉਣ ਵਾਲ਼ਾ , ਵਿਚੋਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਲਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਲਸ. ਦੇਖੋ, ਸਾਲਿਸ। ੨ ਸੰ. सालस. ਸ-ਆਲਸ. ਵਿ—ਕਮਜ਼ੋਰ। ੩ ਸੁਸਤ. ਆਲਸੀ. “ਦਸ ਕਰਮਨ ਕੇ ਸਾਲਸੀ ਕਾਯਾ ਮਨ ਅਰੁ ਬਾਚ.” (ਗੁਪ੍ਰਸੂ) ਦੇਖੋ, ਦਸ਼ਗੁਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਲਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Arbitrator_ਸਾਲਸ: ਕਿਸ ਝਗੜੇ ਦੀਆਂ ਧਿਰਾਂ ਦੁਆਰਾ ਖ਼ੁਦ ਚੁਣੇ ਗਏ ਜੱਜ ਨੂੰ ਸਾਲਸ ਕਿਹਾ ਜਾਂਦਾ ਹੈ। ਉਸ ਦਾ ਕੰਮ ਨਿਆਂਇਕ ਪ੍ਰਕਿਰਤੀ ਦਾ ਹੋਣ ਕਾਰਨ ਉਸ ਨੂੰ ਇਕ ਨਿਰਪੱਖ ਜੱਜ ਵਾਂਗ ਕੰਮ ਕਰਨਾ ਹੁੰਦਾ ਹੈ ਅਤੇ ਸਭ ਧਿਰਾਂ ਨਾਲ ਨਿਆਂ ਕਰਨਾ ਉਸ ਦਾ ਫ਼ਰਜ਼ ਹੁੰਦਾ ਹੈ। ਸਾਲਸ ਨੂੰ ਸੌਂਪੇ ਗਏ ਝਗੜੇ ਵਿਚ ਪਲਚੇ ਤੱਥਾਂ ਅਤੇ ਕਾਨੂੰਨ ਬਾਰੇ ਸਾਲਸ ਹੀ ਫ਼ੈਸਲਾ ਕਰਦਾ ਹੈ। ਸਾਲਸੀ ਦਾ ਉਦੇਸ਼ ਝਗੜੇ ਨੂੰ ਅੰਤਮ ਰੂਪ ਵਿਚ ਮੁਕਾਉਣਾ ਹੁੰਦਾ ਹੈ। ਸਾਲਸ ਦਾ ਕੰਮ ਵਿਚੋਲਗੀ ਕਰਨਾ ਨਹੀਂ ਹੁੰਦਾ, ਇਸ ਲਈ ਉਹ ਕਾਨੂੰਨ ਨੂੰ ਨ ਤਾਂ ਨਜ਼ਰਅੰਦਾਜ਼ ਕਰ ਸਕਦਾ ਹੈ ਅਤੇ ਨ ਹੀ ਉਸ ਦੀ ਗ਼ਲਤ ਵਰਤੋਂ ਕਰ ਸਕਦਾ ਹੈ। ਜੇ ਇਹ ਜਾਪਦਾ ਹੋਵੇ ਕਿ ਸਾਲਸ ਨੇ ਸੋਚ-ਵਿਚਾਰ ਕੇ ਗ਼ਲਤ ਫ਼ੈਸਲਾ ਕੀਤਾ ਹੈ ਤਾਂ ਅਦਾਲਤ ਉਸ ਵਿਚ ਦਖ਼ਲ ਦੇ ਸਕਦੀ ਹੈ।

       ਸਾਲਸ ਇਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਦੋਹਾਂ ਧਿਰਾਂ ਤੋਂ ਵਖਰੀ ਥਾਂ ਰਖਦਾ ਹੈ ਅਤੇ ਧਿਰਾਂ ਵਿਚ ਜਾਂ ਝਗੜੇ ਦੇ ਵਿਸ਼ੇ-ਵਸਤੂ ਵਿਚ ਸਿੱਧਾ ਜਾਂ ਦੁਰਾਡੇ ਦਾ ਕੋਈ ਹਿਤ ਨਹੀਂ ਰਖਦਾ ਹੁੰਦਾ। ਜੇ ਸਾਲਸ ਅਜਿਹਾ ਵਿਅਕਤੀ ਹੈ ਜੋ ਝਗੜੇ ਦੇ ਵਿਸ਼ੇ ਵਸਤੂ ਵਿਚ ਹਿਤ ਰਖਦਾ ਹੈ ਅਤੇ ਇਹ ਗੱਲ ਕੇਵਲ ਇਕ ਧਿਰ ਨੂੰ ਹੀ ਮਲੂਮ ਹੈ ਤਾਂ ਉਹ ਵਿਅਕਤੀ ਸਾਲਸ ਦੇ ਤੌਰ ਤੇ ਕੰਮ ਕਰਨ ਲਈ ਮੁਨਾਸਬ ਵਿਅਕਤੀ ਨਹੀਂ ਹੈ। ਉਸ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਸ ਦਾ ਕੰਮ ਉਸ ਧਿਰ ਦੇ ਹਿਤ ਦੀ ਵਕਾਲਤ ਕਰਨਾ ਹੈ ਜਿਸ ਨੇ ਉਸ ਨੂੰ ਨਿਯੁਕਤ ਕੀਤਾ ਹੈ ਅਤੇ ਉਸ ਨੂੰ ਅਜਿਹੀ ਧਿਰ ਦੇ ਹਿੱਤਾਂ ਨਾਲ ਜੁੜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਲੇਕਿਨ ਜੇ ਉਸ ਦੇ ਹਿਤ ਬਾਰੇ ਦੋਹਾਂ ਧਿਰਾਂ ਨੂੰ ਜਾਣਕਾਰੀ ਹੋਵੇ ਤਾਂ ਇਹ ਗੱਲ ਉਸ ਨੂੰ ਸਾਲਸ ਨਿਯੁਕਤ ਕੀਤੇ ਜਾਣ ਲਈ ਅਪਾਤਰ ਨਹੀਂ ਬਣਾਉਂਦੀ। ਜੇ ਧਿਰਾਂ ਤੱਥਾਂ ਬਾਰੇ ਪੂਰੀ ਜਾਣੀਕਾਰੀ ਰਖਦਿਆਂ ਹੋਇਆਂ ਅਜਿਹੇ ਵਿਅਕਤੀ ਨੂੰ ਸਾਲਸ ਚੁਣਦੀਆਂ ਹਨ ਜੋ ਨਿਰਪਖ ਨਹੀਂ ਹੈ ਤਾਂ ਅਦਾਲਤ ਉਨ੍ਹਾਂ ਨੂੰ ਉਸ ਇਕਰਾਰ ਤੋਂ ਮੁਕਤ ਨਹੀਂ ਕਰੇਗੀ ਜਿਸ ਤੇ ਉਹ ਸਹਿਮਤ ਹੋਏ ਸਨ। ਜੇ ਕਿਸੇ ਧਿਰ ਨੇ ਕੋਈ ਠੇਕਾ ਲੈਣ ਦੇ ਮੰਤਵ ਨਾਲ ਅਜਿਹੇ ਟ੍ਰਿਬਿਊਨਲ ਦੀ ਅਧਿਕਾਰਤਾ ਨੂੰ ਸਾਲਸ ਮੰਨਿਆ ਹੈ ਜਿਸ ਦਾ ਉਸ ਫ਼ੈਸਲੇ ਵਿਚ ਆਪਣਾ ਹਿਤ ਹੈ, ਤਾਂ ਅਦਾਲਤ ਉਸ ਧਿਰ ਨੂੰ ਇਸ ਆਧਾਰ ਤੇ ਉਸ ਆਪਣੇ ਕਰਾਰ ਤੋਂ ਮੁਕਤ ਨਹੀਂ ਕਰੇਗੀ, ਭਾਵੇਂ ਉਹ ਇਸ ਗਲ ਨੂੰ ਬਿਲਕੁਲ ਸਿਆਣੀ ਗੱਲ ਨ ਸਮਝੇ। ਅਦਾਲਤ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਧਿਰ ਜਾਣਦੀ ਸੀ ਜਾਂ ਉਸ ਨੂੰ ਜਾਣਨਾ ਚਾਹੀਦਾ ਸੀ ਕਿ ਉਹ ਕੀ ਕਰਾਰ ਕਰ ਰਹੀ ਹੈ। [ਬੀ. ਕੇ. ਧਾਨ (ਪ੍ਰਾਈਵੇਟ) ਲਿਮਟਿਡ ਬਨਾਮ ਭਾਰਤ ਦਾ ਸੰਘ CWN.927 ਕਲਕੱਤਾ ਵੀਕਲੀ ਨੋਟਸ 927]


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3067, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਸਾਲਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਲਸ, (ਅਰਬੀ : ਸਾਲਿਸ) : ਤ੍ਰਿਆਕਲ, ਵਿਚੋਲਾ, ਪੈਂਚ ਜੋ ਦੇ ਧਿਰਾਂ ਦਾ ਝਗੜਾ ਨਿਬੇੜੇ

–ਸਾਲਸ ਬੋਰਡ, ਪੁਲਿੰਗ : ਸਾਲਸੀ ਫੈਸਲਾ ਕਰਨ ਵਾਲਾ ਸੰਸਥਾ ਜਾਂ ਪੰਚਾਇਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-16-03-12-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.