ਸਿਧਾਂਤ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Theory (ਥਿਅਰਿ) ਸਿਧਾਂਤ: (i) ਆਮ ਸ਼ਬਦਾਂ ਵਿੱਚ ਸਿਧਾਂਤ ਵਿਚਾਰਾਂ ਦਾ ਇਕ ਵਿਉਂਤਿਆ ਸਮੂਹ, ਪਰਿਕਲਪਨਾਵਾਂ ਦੀ ਇਕ ਅਨਿੱਖੜਵੀਂ ਪ੍ਰਣਾਲੀ ਅਤੇ ਤੱਥਾਂ ਦੇ ਆਧਾਰ ਤੇ ਕਿਸੇ ਦੀ ਅਸਲੀਅਤ ਨੂੰ ਦਰਸਾਉਣਾ। (ii) ਵਿਗਿਆਨਿਕ ਦ੍ਰਿਸ਼ਟੀ ਤੋਂ ਇਹ ਇਕ ਵਜੂਦਤ ਬਣਤਰ ਜੋ ਪ੍ਰੇਖਣਾਵਾਂ ਅਤੇ ਮਨੌਤਾਂ ਦੇ ਲੜੀਦਾਰ ਪੜਾਵਾਂ (a series of steps) ਤੇ ਆਧਾਰਿਤ ਹੋਵੇ ਤਾਂ ਜੋ ਵਸਤੂ-ਜਗਤ (phenomena) ਵਿਚੋਂ ਇਕ ਵਿਸ਼ੇਸ਼ ਸ਼੍ਰੇਣੀ ਦੀ ਵਿਆਖਿਆ ਕੀਤੀ ਜਾਵੇ। (iii) ਜਾਂਚ-ਪੜਤਾਲਵੀ ਅਧਿਐਨ ਦੀ ਪ੍ਰਕਿਰਿਆ ਜੋ ਤਰਕਯੁਕਤ ਅਤੇ ਗਣਿਤਕ ਦਲੀਲਾਂ ਦੇ ਆਧਾਰਿਤ ਹੋਵੇ ਨਾ ਕਿ ਅਨੁਭਵ ਦੇ ਆਧਾਰਿਤ ਹੋਵੇ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸਿਧਾਂਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਧਾਂਤ [ਨਾਂਪੁ] ਹਾਲਾਤ ਦੀ ਵਸਤੂਮੁਖੀ ਵਿਆਖਿਆ ਕਰਨ ਵਾਲ਼ਾ ਵਿਚਾਰ-ਪ੍ਰਬੰਧ, ਨਿਰਨੇ ਵਜੋਂ ਮੰਨਿਆ ਜਾਣ ਵਾਲ਼ਾ ਨੇਮਾਂ ਦਾ ਸੰਗਠਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਿਧਾਂਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਧਾਂਤ. ਸੰ. सिद्धान्त—ਸਿੱਧਾਂਤ. ਸੰਗ੍ਯਾ—ਅੰਤ ਨੂੰ ਸਿੱਧ ਹੋਈ ਬਾਤ. ਸਹੀ ਨਤੀਜਾ। ੨ ਭਾਵ—ਮਕਸਦ. ਤਾਤਪਰਯ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿਧਾਂਤ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸਿਧਾਂਤ : ਸਿਧਾਂਤ ਸਿੱਧੀ ਦਾ ਅੰਤ ਹੈ ਭਾਵ ਅੰਤਿਮ-ਰੂਪ ਵਿਚ ਸਿੱਧ ਹੋਈ ਗੱਲ ਜਾਂ ਸਹੀ ਨਤੀਜਾ। ਇਹ ਉਹ ਧਾਰਨਾ ਹੈ ਜਿਸ ਨੂੰ ਯੋਗ ਰੂਪ ਵਿਚ ਸਿੱਧ ਕਰਨ ਉਪਰੰਤ ਇਕ ਨਿਸ਼ਚਿਤ ਮੱਤ ਵਜੋਂ ਅਪਣਾ ਲਿਆ ਗਿਆ ਹੈ। ਧਰਮ, ਵਿਗਿਆਨ, ਦਰਸ਼ਨ, ਨੀਤੀ ਅਤੇ ਰਾਜਨੀਤੀ ਸਭ ਆਪਣੇ ‘ਸਿਧਾਂਤਾਂ’ ਤੇ ਆਧਾਰਿਤ ਹਨ।
ਧਰਮ ਦੇ ਸਬੰਧ ਵਿਚ ਸਿਧਾਂਤ ਤੋਂ ਭਾਵ ਹੈ ਕਿ ਬੁੱਧੀ ਹੁਣ ਹੋਰ ਅਗੇਰੇ ਨਹੀਂ ਜਾ ਸਕਦੀ ਸੋ ਸ਼ੰਕਾ ਦੀ ਥਾਂ ਵਿਸ਼ਵਾਸ ਨੂੰ ਲੈ ਲੈਣੀ ਚਾਹੀਦੀ ਹੈ। ਵਿਗਿਆਨ ਦੇ ਖੇਤਰ ਵਿਚ ਅਸੀਂ ਇਹ ਸਮਝਦੇ ਹਾਂ ਕਿ ਜੋ ਖੋਜ ਹੋ ਚੁੱਕੀ ਹੈ ਉਹ ਹਾਲ ਦੀ ਘੜੀ ਕਾਫੀ ਹੈ; ਪ੍ਰਤਿੱਗਿਆ ਦੀ ਅਵਸਥਾ ਪਿੱਛੇ ਰਹਿ ਗਈ ਹੈ ਤੇ ਸਿੱਧ ਨਿਯਮ ਸਬੰਧੀ ਖੋਜ ਦੀ ਹੋਰ ਸੰਭਾਵਨਾ ਨਹੀਂ। ਦਰਸ਼ਨ ਦਾ ਕੰਮ ਸਮੂਹ ਅਨੁਭਵ ਨੂੰ ਸੰਗਠਤ ਕਰਨਾ ਹੈ। ਕਿਸੇ ਅਗੋਚਰ ਸ਼ਕਤੀ ਦੀ ਹੋਂਦ ਜਾਂ ਅਣਹੋਂਦ, ਉਸ ਦਾ ਰੂਪ ਆਦਿ ਪ੍ਰਸ਼ਨਾਂ ਦਾ ਉੱਤਰ ਦਾਰਸ਼ਨਿਕ ਸਿਧਾਂਤ ਦਿੰਦੇ ਹਨ। ਕਰਮ ਪ੍ਰਧਾਨ ਹੋਣ ਕਰਕੇ ਨੀਤੀ ਅਤੇ ਰਾਜਨੀਤੀ ਵਿਚ ‘ਸਿਧਾਂਤ’ ਇਕ ਅਜਿਹੀ ਮਾਨਤਾ ਹੈ ਜੋ ਮਨੁੱਖੀ ਵਤੀਰੇ ਦਾ ਆਧਾਰ ਹੋਣੀ ਚਾਹੀਦੀ ਹੈ।
ਧਰਮ ਈਸ਼ਵਰ ਸਬੰਧੀ ਮੁੱਖ ਮਾਨਤਾਵਾਂ (ਉਸ ਦੀ ਹੋਂਦ, ਸੁਤੰਤਰਤਾ, ਅਮਰਤਾ) ਅਤੇ ਵਿਗਿਆਨ (ਤਿੰਨ ਮੁੱਖ ਪ੍ਰਸ਼ਨਾਂ ‘ਕੀ’, ‘ਕਿਵੇਂ’ ‘ਕਿਉਂ’,) ਨਾਲ ਸਬੰਧ ਰਖਦਾ ਹੈ। ਦਰਸ਼ਨ ਅਨੁਭਵ ਦਾ ਸਮਾਧਾਨ ਹੈ। ਨੀਤੀ ‘ਕੀ ਹੋਣਾ ਚਾਹੀਦਾ ਹੈ’ ? ਦਾ ਜਵਾਬ ਦਿੰਦੀ ਹੈ; ਰਾਜਨੀਤੀ ਦਾ ਆਧਾਰ ਮਨੁੱਖੀ ਕਲਿਆਣ ਹੈ। ਸੋ ਗਿਆਨ ਅਤੇ ਕਰਮ ਦੋਵੇਂ ਹੀ ਸਿਧਾਂਤ ਦੇ ਖੇਤਰ ਅਧੀਨ ਆ ਜਾਂਦੇ ਹਨ।
ਹ. ਪੁ.––ਹਿੰ. ਵਿ. 12; ਮ. ਕੋ.।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no
ਸਿਧਾਂਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਿਧਾਂਤ, (ਸੰਸਕ੍ਰਿਤ) / ਪੁਲਿੰਗ : ਅੰਤਲਾ ਨਿਰਨਾ, ਅੰਤ ਨੂੰ ਸਿੱਧ ਹੋਈ ਬਾਤ, ਸਹੀ ਨਤੀਜਾ, ਤਾਤਪਰਜ; ੨. ਭਲੀ ਪਰਕਾਰ ਸੋਚ ਵਿਚਾਰ ਕੇ ਸਥਿਰ ਹੋਈ ਗੱਲ, ਗਲ ਜੋ ਵਿਦਵਾਨਾਂ ਨੇ ਜਾਂ ਕਿਸੇ ਸੰਪਰਦਾ ਨੇ ਸੱਚੀ ਮੰਨੀ ਹੋਵੇ
–ਮਨਰੋ ਸਿਧਾਂਤ, (ਇਤਿਹਾਸ) / ਪੁਲਿੰਗ : ਅਮਰੀਕਨ ਪ੍ਰੈਜ਼ੀਡੈਂਟ ਮਨਰੋ ਦਾ ੨ ਦਸੰਬਰ ੧੮੨੩ ਦਾ ਬਿਆਨ ਜਿਸ ਵਿੱਚ ਦੱਸਿਆ ਗਿਆ ਸੀ ਕਿ ਯੂਰਪੀਨ ਤਾਕਤਾਂ ਪੱਛਮੀ ਅਰਧ-ਗੋਲੇ ਵਿੱਚ ਆਪਣਾ ਰਸੂਖ ਵਧਾਉਣ ਦੀ ਕੋਸ਼ਸ਼ ਨਾ ਕਰਨ
–ਸਿਧਾਂਤਕ, ਵਿਸ਼ੇਸ਼ਣ : ਸਿਧਾਂਤ ਸਬੰਧੀ
–ਸਿਧਾਂਤਕ ਰਸਾਇਣ (ਰਸਾਇਣ ਵਿਗਿਆਨ) / ਇਸਤਰੀ ਲਿੰਗ : ਰਸਾਇਣ ਵਿਗਿਆਨ ਦਾ ਸਿਧਾਂਤਕ ਭਾਗ
–ਸਿਧਾਂਤੀ, ਪੁਲਿੰਗ : ਵਿਚਾਰਵਾਨ, ਵਿਦਵਾਨ, ਵਿਸ਼ੇਸ਼ਣ : ਸਿਧਾਂਤਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4216, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-04-44-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First