ਸੂਰਤ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸੂਰਤ (ਨਾਂ,ਇ) ਸ਼ਕਲ; ਬਨਾਵਟ; ਰੂਪ; ਚਿਹਰਾ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਸੂਰਤ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸੂਰਤ [ਨਾਂਇ] ਸ਼ਕਲ, ਰੂਪ , ਆਕਾਰ; ਹਾਲਤ, ਸਥਿਤੀ , ਦਸ਼ਾ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਸੂਰਤ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
       
	
		
	
	
		
			ਸੂਰਤ. ਅ਼  ਰਤ. ਸੰਗ੍ਯਾ—ਤਸਵੀਰ. ਮੂਰਤਿ। ੨ ਸ਼ਕਲ। ੩ ਅ਼
 ਰਤ. ਸੰਗ੍ਯਾ—ਤਸਵੀਰ. ਮੂਰਤਿ। ੨ ਸ਼ਕਲ। ੩ ਅ਼  .ਕੁਰਾਨ ਸ਼ਰੀਫ਼ ਦਾ ਬਾਬ. ਅਧ੍ਯਾਯ। ੪ ਸੰ. ਸੂਤ. ਬੰਬਈ ਹਾਤੇ ਗੁਜਰਾਤ ਪ੍ਰਾਂਤ ਦਾ ਇੱਕ ਸ਼ਹਿਰ , ਜੋ ਕਿਸੇ ਸਮੇਂ ਸੁਰਾੑਟ੍ਰ ਦੇਸ਼ ਦਾ ਪ੍ਰਧਾਨ ਨਗਰ ਸੀ. “ਸੁਕ੍ਰਿਤ ਸਿੰਘ ਸੂਰੋ ਬਡੋ ਸੂਰਤ ਕੋ ਨਰਪਾਲ.” (ਚਰਿਤ੍ਰ ੧੬੬) ੫ ਸੰ. ਸੂਰਤ. ਵਿ—ਦਯਾਲੁ. ਕ੍ਰਿਪਾਲੁ.
 .ਕੁਰਾਨ ਸ਼ਰੀਫ਼ ਦਾ ਬਾਬ. ਅਧ੍ਯਾਯ। ੪ ਸੰ. ਸੂਤ. ਬੰਬਈ ਹਾਤੇ ਗੁਜਰਾਤ ਪ੍ਰਾਂਤ ਦਾ ਇੱਕ ਸ਼ਹਿਰ , ਜੋ ਕਿਸੇ ਸਮੇਂ ਸੁਰਾੑਟ੍ਰ ਦੇਸ਼ ਦਾ ਪ੍ਰਧਾਨ ਨਗਰ ਸੀ. “ਸੁਕ੍ਰਿਤ ਸਿੰਘ ਸੂਰੋ ਬਡੋ ਸੂਰਤ ਕੋ ਨਰਪਾਲ.” (ਚਰਿਤ੍ਰ ੧੬੬) ੫ ਸੰ. ਸੂਰਤ. ਵਿ—ਦਯਾਲੁ. ਕ੍ਰਿਪਾਲੁ.
	
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
      
      
   
   
      ਸੂਰਤ ਸਰੋਤ : 
    
      ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਸੂਰਤ : ਜ਼ਿਲ੍ਹਾ––ਗੁਜਰਾਤ ਰਾਜ (ਭਾਰਤ) ਦਾ ਇਕ ਜ਼ਿਲ੍ਹਾ ਹੈ, ਜਿਸ ਦੇ ਉੱਤਰ ਵਿਚ ਬੜੋਚ (ਗੁਜ.), ਦੱਖਣ ਵਿਚ ਥਾਨਾ ਤੇ ਨਾਸਿਕ (ਮਹਾ.), ਪੂਰਬ ਵਿਚ ਨਾਸਿਕ ਤੇ ਧੂਲੀਆ (ਮਹਾ.) ਦੇ ਜ਼ਿਲ੍ਹੇ ਹਨ ਅਤੇ ਪੱਛਮ ਵਿਚ ਖੰਬਾਤ ਦੀ ਖਾੜੀ ਹੈ। ਜ਼ਿਲ੍ਹੇ ਦਾ ਕੁਲ ਰਕਬਾ 7,745 ਵ. ਕਿ. ਮੀ. ਅਤੇ ਵਸੋਂ 1,786,924 (1971) ਹੈ। ਸੂਰਤ ਸ਼ਹਿਰ ਜ਼ਿਲ੍ਹੇ ਦਾ ਸਦਰ ਮੁਕਾਮ ਹੈ।
	          ਜ਼ਿਲ੍ਹੇ ਦਾ ਸਮੁੰਦਰ ਨਾਲ ਲਗਦਾ ਹਿੱਸਾ ਲਗਭਗ 130 ਕਿ. ਮੀ. ਲੰਬੀ ਇਕ ਬੰਜਰ ਪੱਟੀ ਹੈ। ਇਸੇ ਪੱਟੀ ਦੇ ਪਿਛਲੇ ਪਾਸੇ ਬੜਾ ਉਪਜਾਊ ਮੈਦਾਨ ਹੈ। ਉੱਤਰ ਵਿਚ ਮੈਦਾਨ ਦੀ ਚੌੜਾਈ ਕੋਈ 95 ਕਿ. ਮੀ. ਹੈ ਜੋ ਦੱਖਣ ਵਿਚ 25 ਕਿ. ਮੀ. ਦੇ ਕਰੀਬ ਰਹਿ ਜਾਂਦੀ ਹੈ। ਜ਼ਿਲ੍ਹੇ ਦੇ ਉੱਤਰ-ਪੂਰਬੀ ਹਿੱਸੇ ਵਿਚ ਪਹਾੜੀਆਂ ਅਤੇ ਜੰਗਲ ਹਨ। ਤਾਪਤੀ ਇਸ ਜ਼ਿਲ੍ਹੇ ਦੀ ਪ੍ਰਸਿੱਧ ਨਦੀ ਹੈ।
	          ਜ਼ਿਲ੍ਹੇ ਦੀਆਂ ਮੁਖ ਫ਼ਸਲਾਂ ਕਪਾਹ, ਬਾਜਰਾ, ਚਾਉਲ ਅਤੇ ਦਾਲਾਂ ਹਨ। ਇਥੋਂ ਦੇ ਵੱਡੇ ਸ਼ਹਿਰਾਂ ਵਿਚ ਨਕਲੀ ਰੇਸ਼ਮ ਤਿਆਰ ਕਰਨ, ਗੋਟਾ-ਕਿਨਾਰੀ ਤਿਆਰ ਕਰਨ, ਜ਼ੱਰੀ ਦੀ ਕਢਾਈ ਕਰਨ ਤੋਂ ਇਲਾਵਾ ਹਾਥੀ ਦੰਦ ਅਤੇ ਸੰਦਲ ਦੀ ਲੱਕੜੀ ਦਾ ਕੰਮ ਕੀਤਾ ਜਾਂਦਾ ਹੈ। ਇਥੋਂ ਦਾ ਤਿਆਰ ਕੀਤੀ ਮਾਲ ਦੇਸ਼ ਦੇ ਬਾਕੀ ਹਿੱਸਿਆਂ ਅਤੇ ਬਾਹਰਲੇ ਮੁਲਕਾਂ ਵਿਚ ਭੇਜਿਆ ਜਾਂਦਾ ਹੈ। ਬਾਦੋਲੀ ਦੇ ਸਥਾਨ ਤੇ ਖੰਡ ਦਾ ਕਾਰਖਾਨਾ ਲੱਗਾ ਹੋਇਆ ਹੈ।
	          ਸੰਨ 1937 ਵਿਚ ਸੂਰਤ ਸ਼ਹਿਰ ਵਿਖੇ ‘ਸਾਊਥ ਗੁਜਰਾਤ ਯੂਨੀਵਰਸਿਟੀ’ ਸਥਾਪਤ ਕੀਤੀ ਗਈ।
	          ਬਲਸਰ ਅਤੇ ਸੂਰਤ, ਜ਼ਿਲ੍ਹੇ ਦੇ ਮੁਖ ਤਜਾਰਤੀ ਸ਼ਹਿਰ ਹਨ।
	          ਪਹਿਲਾਂ ਸੂਰਤ ਜ਼ਿਲ੍ਹੇ ਵਿਚ ਧਰਮਪੁਰ, ਬਾਂਸਦ ਤੇ ਸਚਿਨ ਦੀਆਂ ਰਿਆਸਤਾਂ ਅਤੇ ਨਵਸਾਰੀ ਜ਼ਿਲ੍ਹਾ (ਬੜੌਦਾ ਰਿਆਸਤ) ਸ਼ਾਮਲ ਸਨ। 10 ਜੂਨ, 1948 ਨੂੰ ਇਨ੍ਹਾਂ ਸਾਰੀਆਂ ਰਿਆਸਤਾਂ, ਜ਼ਿਲ੍ਹਾ ਨਵਸਾਰੀ ਅਤੇ ਹੋਰ ਇਲਾਕਿਆਂ ਨੂੰ ਮਿਲਾ ਕੇ ਅਜੋਕਾ ਜ਼ਿਲ੍ਹਾ ਸੂਰਤ ਬਣਾਇਆ ਗਿਆ।
	          ਸ਼ਹਿਰ––ਭਾਰਤ ਦੇ ਗੁਜਰਾਤ ਰਾਜ ਦੇ ਸੂਰਤ ਜ਼ਿਲ੍ਹੇ ਦਾ ਸਦਰ-ਮੁਕਾਮ ਹੈ ਜੋ ਤਾਪਤੀ ਨਦੀ ਦੇ ਕੰਢੇ ਉੱਤੇ, ਬੰਬਈ ਤੋਂ ਲਗਭਗ 250 ਕਿ. ਮੀ. ਉੱਤਰ ਵਲ ਵੱਸਿਆ ਹੋਇਆ ਹੈ। ਇਹ ਪੱਛਮੀ ਰੇਲਵੇ ਦਾ ਇਕ ਮੁਖ ਜੰਕਸ਼ਨ ਹੈ। ਇਸ ਨੂੰ 1540 ਈ. ਵਿਚ ਖ਼ੁਦਾਵੰਦ ਖ਼ਾਨ ਨੇ ਬਣਾਇਆ ਸੀ। ਇਹ ਇਕ ਬੰਦਰਗਾਹ ਹੈ ਜਿਹੜੀ ਪੁਰਾਣੇ ਸਮਿਆਂ ਵਿਚ ਤਾਂ ਮਸ਼ਹੂਰ ਸੀ ਪਰ ਅੱਜਕਲ੍ਹ ਇਸ ਦੀ ਮਹੱਤਤਾ ਘੱਟ ਗਈ ਹੈ। ਅਕਬਰ, ਜਹਾਂਗੀਰ ਅਤੇ ਸ਼ਾਹ ਜਹਾਨ ਦੇ ਰਾਜ ਸਮੇਂ ਇਹ ਖ਼ਾਸ ਕਰਕੇ ਸੂਤੀ ਕੱਪੜੇ ਦਾ ਇਕ ਵੱਡਾ ਵਪਾਰਕ ਕੇਂਦਰ ਸੀ। ਪੁਰਾਣੇ ਸਮਿਆਂ ਵਿਚ ਯੂਰਪੀ ਕੌਮਾਂ ਇਸ ਸ਼ਹਿਰ ਰਾਹੀਂ ਹਿੰਦੁਸਤਾਨ ਨਾਲ ਵਪਾਰ ਕਰਨਾ ਚਾਹੁੰਦੀਆਂ ਸਨ। 16ਵੀਂ ਸਦੀ ਦੇ ਅੰਤ ਤਕ ਇਥੋਂ ਦਾ ਵਪਾਰ ਪੁਰਤਗਾਲੀਆਂ ਦੇ ਹੱਥ ਵਿਚ ਰਿਹਾ ਪਰ 1612 ਈ. ਵਿਚ ਪੁਰਤਗਾਲ ਦੀ ਤਾਕਤ ਘੱਟ ਗਈ ਅਤੇ ਅੰਗਰੇਜ਼ੀ ਤਾਕਤ ਵਧ ਗਈ ਜਿਸ ਦੇ ਸਿੱਟੇ ਵਜੋਂ ਈਸਟ ਇੰਡੀਆ ਕੰਪਨੀ ਨੇ ਆਪਣੀ ਪਹਿਲੀ ਤਜਾਰਤੀ ਕੋਠੀ ਤੇ ਫ਼ੈਕਟਰੀ ਸੂਰਤ ਵਿਚ ਬਣਾ ਲਈ ਅਤੇ ਇਸ ਨੂੰ ਆਪਣੀ ਪ੍ਰੈਜ਼ੀਡੈਂਸੀ ਦਾ ਸਦਰ ਮੁਕਾਮ ਬਣਾ ਲਿਆ। 1664 ਈ. ਵਿਚ ਸ਼ਿਵਾ ਜੀ ਨੇ ਸੂਰਤ ਉੱਤੇ ਹਮਲਾ ਕੀਤਾ ਪਰ ਕੰਪਲੀ ਦੇ ਕਰਮਚਾਰੀਆਂ ਨੇ ਫੈਕਟਰੀ ਤੇ ਸ਼ਹਿਰ ਦੇ ਇਕ ਹਿੱਸੇ ਨੂੰ ਬਚਾਈ ਰੱਖਿਆ। ਇਸ ਦੌਰਾਨ ਵਪਾਰ ਵਿਚ ਵਾਧਾ ਹੋਣ ਕਰਕੇ ਸ਼ਹਿਰ ਦੀ ਰੌਣਕ ਬਹੁਤ ਵਧ ਗਈ। 1778 ਈ. ਵਿਚ ਈਸਟ-ਇੰਡੀਆ ਕੰਪਨੀ ਨੂੰ ਬੰਬਈ ਦਾ ਟਾਪੂ ਮਿਲ ਗਿਆ, ਜਿਸ ਨਾਲ ਕੰਪਨੀ ਨੇ ਬੰਬਈ ਨੂੰ ਆਪਣਾ ਵਪਾਰਕ ਤੇ ਰਾਜਸੀ ਕੇਂਦਰ ਬਣਾ ਲਿਆ। ਕੰਪਨੀ ਦੇ ਅਜਿਹਾ ਕਰਨ ਨਾਲ ਸੂਰਤ ਦੀ ਮਹੱਤਤਾ ਅਤੇ ਆਬਾਦੀ ਘੱਟ ਗਈ। ਆਬਾਦੀ 800,000 ਤੋਂ ਘੱਟ ਕੇ 19ਵੀਂ ਸਦੀ ਦੇ ਅੱਧ ਵਿਚ 80,000 ਰਹਿ ਗਈ। ਬਾਅਦ ਵਿਚ ਰੇਲਵੇ ਦੇ ਸ਼ੁਰੂ ਹੋਣ ਅਤੇ ਹੋਰ ਸਨੱਅਤਾਂ ਦੇ ਚਾਲੂ ਹੋ ਜਾਣ ਨਾਲ ਆਬਾਦੀ ਫਿਰ ਵਧਣ ਲੱਗ ਪਈ। ਇਥੇ ਤਕਨੀਕੀ ਸਕੂਲ, ਇਕ ਇੰਜਨੀਅਰਿੰਗ ਕਾਲਜ, ਇਕ ਕਾਮਰਸ ਕਾਲਜ ਤੇ ਕਈ ਹੋਰ ਕਾਲਜ ਤੇ ਸਕੂਲ ਹਨ। ਸੰਨ 1967 ਵਿਚ ‘ਸਾਊਥ ਗੁਜਰਾਤ ਯੂਨੀਵਰਸਿਟੀ’ ਸੂਰਤ ਵਿਖੇ ਸਥਾਪਤ ਕੀਤੀ ਗਈ। ਸੂਰਤ ਦੀਆਂ ਮੁਖ ਸਨੱਅਤਾਂ ਕਪਾਹ ਵੇਲਣਾ, ਸੂਤੀ ਤੇ ਰੇਸ਼ਮੀ ਕੱਪੜਾ ਬੁਣਨਾ, ਗੋਟਾਅ-ਕਿਨਾਰੀ ਦਾ ਸਾਮਾਨ ਤਿਆਰ ਕਰਨਾ, ਜ਼ੱਰੀ ਦਾ ਕੰਮ ਕਰਨਾ, ਕਾਲੀਨ ਬਣਾਉਣਾ, ਸੰਦਲ ਦੀ ਲੱਕੜੀ ਉਪਰ ਖੁਦਾਈ ਕਰਨਾ ਅਤੇ ਚਾਂਦੀ ਦੀਆਂ ਚੀਜ਼ਾਂ ਬਣਾਉਣਾ ਹਨ। ਇਥੇ ਰਾਈਸ-ਸ਼ੈਲਰ, ਸਾਬਣ ਅਤੇ ਕਾਗਜ਼ ਬਣਾਉਣ ਦੇ ਕਾਰਖ਼ਾਨੇ ਹਨ।
	          ਆਬਾਦੀ––471,815 (1971)
	          21° 10' ਉ. ਵਿਥ.; 72° 50' ਪੂ. ਲੰਬ.
	          ਹ. ਪੁ.––ਐਨ. ਬ੍ਰਿ. 21:590.
    
      
      
      
         ਲੇਖਕ : ਭਾਸ਼ਾ ਵਿਭਾਗ, 
        ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
      
      
   
   
      ਸੂਰਤ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸੂਰਤ, ਪੁਲਿੰਗ : ਸੂਬਾ ਬੰਬਈ ਦਾ ਇੱਕ ਸ਼ਹਿਰ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-11-14-18, ਹਵਾਲੇ/ਟਿੱਪਣੀਆਂ: 
      
      
   
   
      ਸੂਰਤ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸੂਰਤ, ਅਰਬੀ / ਇਸਤਰੀ ਲਿੰਗ : ੧. ਸ਼ਕਲ, ਬਨਾਵਟ, ਰੂਪ, ਚਿਹਰਾ, ਢੰਗ; ੨. ਡੌਲ, ਹਾਲਤ;  ੩. ਵਿਉਂਤ
	–ਸੂਰਤ ਹਾਲ, ਪੁਲਿੰਗ : ਹਾਲ ਹਵਾਲ, ਰੰਗ ਢੰਗ, ਹਾਲਾਤ
	–ਸੂਰਤਵੰਦ, ਵਿਸ਼ੇਸ਼ਣ : ਸੋਹਣੀ ਸੂਰਤ ਵਾਲਾ, ਸੋਹਣਾ, ਖੂਬਸੂਰਤ, ਸੁਨੱਖਾ
	–ਸੂਰਤਵਾਨ, ਵਿਸ਼ੇਸ਼ਣ : ਸੋਹਣਾ, ਖ਼ੂਬਸੂਰਤ, ਸੁੰਦਰ, ਚੰਗੀ ਸੂਰਤ ਵਾਲਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-01-03-44, ਹਵਾਲੇ/ਟਿੱਪਣੀਆਂ: 
      
      
   
   
      ਸੂਰਤ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸੂਰਤ, ਅਰਬੀ : ਸੁਰਾ / ਇਸਤਰੀ ਲਿੰਗ : ਕੁਰਾਨ ਦਾ ਇੱਕ ਬਾਬ
	–ਸੂਰਤ ਫਾਤਿਹਾ, ਪੁਲਿੰਗ : ਕੁਰਾਨ ਦੀ ਪਹਿਲੀ ਸੂਰਤ ਜਿਸ ਵਿੱਚ ਸੱਤ ਆਇਤਾਂ ਹਨ। ਇਹ ਮੱਕੇ ਵਿੱਚ ਨਾਜ਼ਲ ਹੋਈ ਸੀ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-01-03-57, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First