ਸੰਸਰਾਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਸਰਾਮ. ਬਾਬਾ ਮੋਹਨ ਜੀ ਦਾ ਪੁਤ੍ਰ, ਸ਼੍ਰੀ ਗੁਰੂ ਅਮਰਦਾਸ ਜੀ ਦਾ ਪੋਤਾ, ਜਿਸ ਨੇ ਗੁਰੁਬਾਣੀ ਦੀਆਂ ਪੋਥੀਆਂ ਲਿਖੀਆਂ. ਇਨ੍ਹਾਂ ਪੁਸਤਕਾਂ ਨੂੰ ਹੀ ਸ਼੍ਰੀ ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬੀੜ ਰਚਣ ਸਮੇਂ ਬਾਬਾ ਮੋਹਨ ਜੀ ਤੋਂ ਲੈ ਗਏ ਸਨ. ਦੇਖੋ, ਗੋਇੰਦਵਾਲ ਨੰ: ੧.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਸਰਾਮ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਸਰਾਮ : ਬਾਬਾ ਮੋਹਨ ਜੀ ਦੇ ਸੁਪੁੱਤਰ ਅਤੇ ਤੀਜੀ ਪਾਤਸ਼ਾਹੀ, ਗੁਰੂ ਅਮਰਦਾਸ ਜੀ ਦੇ ਪੋਤਰੇ ਸਨ। ਸਰੂਪ ਦਾਸ ਭੱਲਾ ਦੀ ਰਚਨਾ ਮਹਿਮਾ ਪ੍ਰਕਾਸ਼ ਅਨੁਸਾਰ ਇਹਨਾਂ ਦੇ ਬਚਪਨ ਵਿਚ ਹੀ ਇਹਨਾਂ ਦੀ ਮਾਤਾ ਦਾ ਚਲਾਣਾ ਹੋ ਗਿਆ ਸੀ। ਪਿਤਾ ਜੀ ਦੇ ਦੁਨਿਆਵੀ ਮਾਮਲਿਆਂ ਤੋਂ ਉਦਾਸੀਨ ਹੋਣ ਕਾਰਨ , ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਆਪਣੀ ਦੇਖਭਾਲ ਵਿਚ ਲੈ ਲਿਆ। ਇਹ ਬਹੁਤ ਸਮਾਂ ਗੁਰੂ ਅਮਰਦਾਸ ਜੀ ਦੀ ਟਹਿਲ ਸੇਵਾ ਵਿਚ ਜੁਟੇ ਰਹਿੰਦੇ ਜਾਂ ਫਿਰ ਗੁਰੂ ਜੀ ਦੇ ਮੁਖ਼ਾਰਬਿੰਦ ਤੋਂ ਉਚਾਰੀ ਗਈ ਬਾਣੀ ਨੂੰ ਯਾਦ ਕਰਨ ਵਿਚ ਸਮਾਂ ਬਤੀਤ ਕਰਦੇ ਸਨ। ਇਹਨਾਂ ਨੇ ਤੀਜੀ ਪਾਤਸ਼ਾਹੀ ਦੀ ਬਾਣੀ ਨੂੰ ਗੁਰਮੁਖੀ ਲਿਪੀ ਵਿਚ ਕਲਮਬੰਦ ਕੀਤਾ। ਇਸ ਤਰ੍ਹਾਂ, ਤਿਆਰ ਕੀਤੀਆਂ ਦੋ ਪੋਥੀਆਂ, ਹੁਣ ਤਕ ਵੀ, ਇਹਨਾਂ ਦੇ ਵੰਸ਼ ਦੁਆਰਾ ਸਾਂਭੀਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕਰਦੇ ਸਮੇਂ ਇਹਨਾਂ ਪੋਥੀਆਂ ਦੀ ਵੀ ਵਰਤੋਂ ਕੀਤੀ ਸੀ।
ਲੇਖਕ : ਬ.ਸ.ਦ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First