ਹਾਂਡੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਂਡੀ (ਨਾਂ,ਇ) ਦਾਲ ਸਬਜ਼ੀ ਆਦਿ ਰਿੰਨ੍ਹਣ ਲਈ ਮਿੱਟੀ ਦੀ ਪਕਾ ਕੇ ਬਣਾਈ ਤੌੜੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਾਂਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਂਡੀ [ਨਾਂਇ] ਦਾਲ ਭਾਜੀ ਰਿੰਨ੍ਹਣ ਦਾ ਭਾਂਡਾ , ਤੌੜੀ , ਵਲਟੋਹੀ , ਦੇਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਾਂਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਂਡੀ. ਸੰ. हण्डा ਅਤੇ हण्डिका—ਹੰਡਾ ਅਤੇ ਹੰਡਿਕਾ. ਸੰਗ੍ਯਾ—ਹਡਿਯਾ. ਭੋਜਨ ਪਕਾਉਣ ਦਾ ਪਾਤ੍ਰ. “ਕੁੰਭਾਰ ਕੇ ਘਰ ਹਾਂਡੀ ਆਛੈ.” (ਟੋਡੀ ਨਾਮਦੇਵ) ੨ ਕੰਚ (ਕੱਚ) ਦਾ ਹਾਂਡੀ ਦੇ ਆਕਾਰ ਦਾ ਪਾਤ੍ਰ ਜੋ ਰੋਸ਼ਨੀ ਕਰਨ ਲਈ ਛੱਤ ਨਾਲ ਲਟਕਾਈਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਾਂਡੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹਾਂਡੀ (ਸੰ.। ਸੰਸਕ੍ਰਿਤ ਹਾਂਡੀ) ਮਿੱਟੀ ਦਾ ਭਾਂਡਾ ਜਿਸ ਵਿਚ ਦਾਲ ਸਲੂਣਾ ਰਿੰਨ੍ਹਦੇ ਹਨ। ਯਥਾ-‘ਕੁੰਭਾਰ ਕੇ ਘਰ ਹਾਂਡੀ ਆਛੈ’।
ਦੇਖੋ, ‘ਸਾਂਡੀ’
੨. ਹਾਂਡੀ ਅੱਗ ਤੇ ਚਾੜ੍ਹ ਰਸੋਈ ਪਕਾਣ ਵਾਲਾ ਬਰਤਨ ਹੋਣ ਕਰਕੇ ਕਬੀਰ ਜੀ ਕਾਠ ਦੀ ਹਾਂਡੀ ਪਦ ਵਰਤਦੇ ਹਨ ਕਿ ਜੋ ਅੱਗ ਪਰ ਛੇਤੀ ਸੜ ਜਾਏਗੀ। ਯਥਾ-‘ਕਾਇਆ ਹਾਂਡੀ ਕਾਠ ਕੀ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਹਾਂਡੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਾਂਡੀ, ਇਸਤਰੀ ਲਿੰਗ : ਦਾਲ ਭਾਜੀ ਰਿੰਨ੍ਹਣ ਦਾ ਭਾਂਡਾ, ਦੇਗਾ, ਤੌੜੀ, ਕੁੰਨੀ
–ਹਾਂਡੀ ਉਬਲੂ ਤਾਂ ਆਪਣੇ ਕੰਢੇ ਸਾੜੂ, ਅਖੌਤ : ਸੜਦੇ ਕੁੜ੍ਹਦੇ ਰਹਿਣ ਵਾਲੇ ਵਾਸਤੇ ਕਹਿੰਦੇ ਹਨ ਜਦੋਂ ਉਸ ਦਾ ਸੜਨ ਕੁੜ੍ਹਨ ਦੂਜੇ ਤੇ ਕੁਝ ਅਸਰ ਨਾ ਰੱਖਦਾ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-26-02-34-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First