ਹਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰਾ (ਨਾਂ,ਪੁ) ਕਾੜ੍ਹਨੀ ਥੱਲੇ ਪਾਥੀਆਂ ਦੇ ਮੱਠੇ ਸੇਕ ਵਾਲੀ ਅੱਗ ਬਾਲ ਕੇ ਦੁੱਧ ਕਾੜਨ੍ਹ ਹਿਤ ਕੰਧਾਂ ਵਿੱਚ ਝਰੋਖੇ ਰੱਖ ਕੇ ਬਣਾਇਆ ਭੜੋਲੀ ਜਿਹਾ ਵੱਡਾ ਆਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰਾ [ਨਾਂਪੁ] ਦੁੱਧ ਗਰਮ ਕਰਨ ਜਾਂ ਦਾਲ਼ ਆਦਿ ਧਰਨ/ਬਣਾਉਣ ਵਾਲ਼ੀ ਬੰਦ ਭੜੋਲੀ ਜਾਂ ਕੰਧ ਵਿੱਚ ਬਣਿਆ ਆਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰਾ. ਵਿ—ਹਾਰਿਆ ਹੋਇਆ. ਪਰਾਜੈ ਨੂੰ ਪ੍ਰਾਪਤ ਹੋਇਆ. ਹਾਰ ਗਿਆ. “ਕਰਤ ਪਾਪ ਅਬ ਹਾਰਾ.” (ਜੈਤ ਮ: ੯) ੨ ਪ੍ਰਤ੍ਯ—ਵਾਲਾ. “ਸਦਣਹਾਰਾ ਸਿਮਰੀਐ.” (ਸੋਹਿਲਾ) ੩ ਸੰ. ਹਰਾਲਯ. ਹਰ (ਅਗਨਿ) ਦਾ ਆਲਯ (ਘਰ). ਸੰਗ੍ਯਾ—ਇੱਕ ਢੋਲ ਦੀ ਸ਼ਕਲ ਦਾ ਮਿੱਟੀ ਦਾ ਪਾਤ੍ਰ , ਜਿਸ ਵਿੱਚ ਪਾਥੀ ਆਦਿ ਨਾਲ ਜਲਾਕੇ ਦੁੱਧ

ਸਾਗ ਖਿਚੜੀ ਆਦਿਕ ਪਕਾਉਂਦੇ ਹਨ। ੪ ਸੰ. हारा. ਸ਼ਰਾਬ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਾਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਾਰਾ (ਅ.। ਪੰਜਾਬੀ) ੧. ਵਾਲਾ। ਯਥਾ-‘ਸਦਣਹਾਰਾ ਸਿਮਰੀਐ’ ਸਦਣ ਵਾਲੇ (ਵਾਹਿਗੁਰੂ) ਨੂੰ ਯਾਦ ਕਰੀਏ।

੨. (ਕ੍ਰਿ.। ਪੰਜਾਬੀ ਹਾਰਨਾ ਤੋਂ) ਥੱਕ ਗਿਆ। ਯਥਾ-‘ਕਰਤ ਪਾਪ ਅਬ ਹਾਰਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਾਰਾ, ਪਿਛੇਤਰ : ਕਈਆਂ ਸ਼ਬਦਾਂ ਦੇ ਪਿੱਛੇ ਆ ਕੇ ‘ਵਾਲਾ’ ਦੇ ਅਰਥ ਦਿੰਦਾ ਹੈ ਜਿਵੇਂ ‘ਸਿਰਜਨਹਾਰਾ’ ਵਿੱਚ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-28-03-34-22, ਹਵਾਲੇ/ਟਿੱਪਣੀਆਂ:

ਹਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਾਰਾ, (ਅਰਬੀ) / ਪੁਲਿੰਗ : ਦੁੱਧ ਤੱਤਾ ਧਰਨ ਦੀ ਬੰਦ ਭੜੋਲੀ ਜਾਂ ਕੰਧ ਵਿੱਚ ਬਣਾਇਆ ਆਲਾ ਜਿਸ ਦੇ ਅਗੇ ਭਿੱਤੀ ਵੀ ਲੱਗੀ ਹੁੰਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-28-03-34-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.