ਕਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਈ (ਨਾਂ,ਇ) ਪਾਣੀ ਦੀ ਸਤ੍ਹਾ ’ਤੇ ਜੰਮੀ ਹਰੇ ਰੰਗ ਦੀ ਪਰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Algae (ਅੱਲਗਇ) ਕਾਈ: ਇਹ ਗਿੱਲੀ ਥਾਂ ਤੇ ਵਿਛਿਆ ਹਰਾ ਜਾਲਾ ਹੁੰਦਾ ਹੈ ਅਤੇ ਸਮੁੰਦਰ ਵਿਚ ਵੀ ਪਾਇਆ ਜਾਂਦਾ ਹੈ। ਇਹ ਨਾਲੀ (ਨਾੜੀ) ਰਹਿਤ ਅਤੇ ਪੱਤਾ ਰਹਿਤ ਪੌਦੇ ਹਨ। ਇਸ ਦਾ ਇਕੋ ਇਕ ਛੇਕ (unicellular) ਜਾਂ ਬਹੁ-ਛੇਕ (multicellular) ਵੀ ਹੋ ਸਕਦੇ ਹਨ ਜਿਨ੍ਹਾਂ ਦੁਆਰਾ ਉਹ ਇਕ ਤੋਂ ਅਨੇਕ ਹੁੰਦੇ ਹਨ। ਇਹਨਾਂ ਦਾ ਆਕਾਰ ਅਤੇ ਰੂਪ ਅਸਮਾਨਤਾ ਵਿਚ ਹੁੰਦਾ ਹੈ। ਇਹ ਜਲਈ ਖ਼ੁਰਾਕੀ ਲੜੀ (aquatic food chain) ਦਾ ਆਧਾਰ ਹਨ। ਇਹ ਗਿੱਲੇ (ਸਿਲ੍ਹੇ) ਸਥਾਨਾਂ ਤੇ ਪਣਪਦੀ ਹੈ ਜਿਵੇਂ ਦੀਵਾਰਾਂ, ਬਿਰਖ-ਤਣਿਆਂ ਤੇ ਅਤੇ ਭੋਂ ਅੰਦਰ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Lichen (ਲਾਇਕਅਨ) ਕਾਈ: ਧੀਰੇ ਵਧਣ-ਫੁੱਲਣ ਵਾਲੇ ਦੋ-ਪਾਸੀ ਸਜੀਵਾਂ ਦਾ ਇਕ ਗੁੱਟ ਹੈ ਜੋ ਫੰਗਸ (fungus) ਅਤੇ ਹਰੀ ਜਾਂ ਨੀਲੀ-ਹਰੀ ਅਲਜਈ (algae) ਦਾ ਸੰਯੋਜਨ (symbiosis), ਹੈ। ਇਸ ਦੇ ਆਕਾਰ ਵਿੱਚ ਅਸਮਾਨਤਾ ਹੈ ਜਿਵੇਂ ਵਿਛੇ ਹੋਣਾ, ਪੱਤੇਦਾਰ ਜਾਂ ਸਿੱਧੇ ਖੜੇ ਹੋਣ ਅਤੇ ਬਣਤਰ ਵਿੱਚ ਟਹਿਣੀਦਾਰ ਹੁੰਦੀ ਹੈ। ਪਰਬਤੀ ਅਤੇ ਆਰਟਿਕ ਖੇਤਰਾਂ ਵਿੱਚ ਪ੍ਰਧਾਨਤਾ ਰੱਖਦੀ ਹੈ ਭਾਵੇਂ ਇਹ ਬਿਰਖਾਂ ਦੇ ਤਣਿਆਂ, ਦੀਵਾਰਾਂ, ਨੰਗੀਆਂ ਚਟਾਨਾਂ ਤੇ ਵੀ ਪਾਈ ਜਾਂਦੀ ਹੈ। ਆਰਕਟਿਕ ਖੇਤਰ ਵਿੱਚ ਪਸ਼ੂ (reindeer) ਚਰਦੇ ਹਨ ਅਤੇ ਇਸ ਤੋਂ ਰੰਗ ਤੇ ਕਾਗਜ਼ ਵੀ ਤਿਆਰ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਈ 1 [ਨਾਂਇ] ਪਾਣੀ ਉੱਤੇ ਤਰਨ ਵਾਲ਼ੀ ਜਾਲ਼ੇ ਵਰਗੀ ਸੂਖਮ ਬਨਸਪਤੀ 2 [ਪੜ] ਕੋਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਈ. ਸਰਵ—ਕੋਈ. “ਊਨ ਨ ਕਾਈ ਬਾਤਾ.” (ਰਾਮ ਮ: ੫) “ਵਾ ਕਉ ਬਿਆਧਿ ਨ ਕਾਈ.” (ਜੈਤ ਮ: ੫) ੨ ਵਿ—ਕੁਛ. ਕੁਝ. “ਬਿਨਸਤ ਬਾਰ ਨ ਲਾਗੈ ਕਾਈ.” (ਪ੍ਰਭਾ ਅ: ਮ: ੧) ੩ ਸੰਗ੍ਯਾ—ਪਾਣੀ ਦੀ ਮੈਲ , ਜੋ ਹਰੇ ਰੰਗ ਦੀ ਪਾਣੀ ਉੱਪਰ ਛਾਈ ਰਹਿੰਦੀ ਹੈ. “ਮਿਟੈ ਨ ਭ੍ਰਮ ਕੀ ਕਾਈ.” (ਧਨਾ ਮ: ੯) ਅਵਿਦ੍ਯਾ ਭ੍ਰਮ ਦੀ ਕਾਈ. ਆਵਰਣ ਦੋ੄.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3719, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਈ (ਸੰ.। ਪੰਜਾਬੀ ਪਾਣੀ ਉਤੇ ਯਾ ਪੱਥਰਾਂ ਆਦਿ ਉਤੇ ਪਾਣੀ ਦੇ ਸੰਗ ਨਾਲ ਇਕ ਨਿੱਕੀ ਬ੍ਰੀਕ ਬੂਟੀ ਹੁੰਦੀ ਹੈ, ਜਿਸ ਨੂੰ ਜਲ ਦੀ ਮੈਲ ਸਮਝਿਆ ਜਾਂਦਾ ਹੈ) ੧. ਮੈਲ। ਯਥਾ-‘ਛੁਟੀਮਨ ਕੀ ਕਾਈ’ ਮਨ ਦੀ ਮੈਲ ਦੂਰ ਨਾ ਹੋਈ।

੨. (ਸ. ਨਾ. ਲ. ਪੰਜਾਬੀ) ਕੋਈ। ਯਥਾ-‘ਕਾਈ ਆਸ ਨ ਪੁੰਨੀਆ’। ਤਥਾ-‘ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ’। ਤਥਾ-‘ਤਿਨਾ ਭਿ ਕਾਈ ਕਾਰ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਈ, (ਸੰਸਕਿਤ : कावार; ਫ਼ਾਰਸੀ : ਕਾਹ) \ ਇਸਤਰੀ ਲਿੰਗ : ੧. ਕਾਹੀ, ਪਾਣੀ ਵਿੱਚ ਹੋਣ ਵਾਲਾ ਇੱਕ ਬਹੁਤ ਬਰੀਕ ਘਾਹ ਜੋ ਜਾਲੇ ਦੀ ਸ਼ਕਲ ਦਾ ਹੁੰਦਾ ਹੈ; ੨. ਹਰਿਆਉਲ ਜੋ ਖੜੇ ਪਾਣੀ ਜਾਂ ਨਮਦਾਰ ਥਾਵਾਂ ਤੇ ਜਮ ਜਾਂਦੀ ਹੈ ਜਾਂ ਕੰਧਾਂ, ਖੂਹਾਂ ਪੁਲਾਂ ਵਿੱਚ ਬਰਸਾਤ ਵਿੱਚ ਪੈਦਾ ਹੋ ਜਾਂਦੀ ਹੈ, ਹਰਾਬੂਰ, ਹਰਿਆਲੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-21-03-41-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

sir/madam want to suggest to you that i am unable to find a meanings of difficult words for example ਮੈਂਢਾ, ਕਾਈਂ in punjabi novel.


gagan, ( 2018/08/30 06:2529)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.