ਆਪਟੀਕਲ ਫਾਈਬਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Optical Fiber
ਅੱਜ ਸੰਚਾਰ ਦੇ ਮਾਧਿਅਮ ਵਜੋਂ ਆਪਟੀਕਲ ਫਾਈਬਰ ਦੀ ਵਰਤੋਂ ਬਹੁਤ ਵੱਧ ਗਈ ਹੈ। ਇਹ ਬਹੁਤ ਹੀ ਬਾਰੀਕ ਸ਼ੀਸ਼ੇ ਦੇ ਧਾਗੇ ਜਾਂ ਤੰਦਾਂ ਹੁੰਦੀਆਂ ਹਨ। ਇਹਨਾਂ ਵਿੱਚ ਅੰਕੜੇ ਪ੍ਰਕਾਸ਼ ਦੇ ਰੂਪ ਵਿੱਚ ਸੰਚਾਰ ਕਰਦੇ ਹਨ। ਇਸ ਦੀ ਰਚਨਾ ਇਸ ਪ੍ਰਕਾਰ ਹੁੰਦੀ ਹੈ ਕਿ ਇਸ ਦੇ ਵਿਚਕਾਰ ਇਕ ਬਾਰੀਕ ਰੇਸ਼ਾ ਹੁੰਦਾ ਹੈ ਤੇ ਇਸ ਦੇ ਚਾਰੋ ਪਾਸੇ ਇਕ ਖੋਲ ਚੜ੍ਹਿਆ ਹੁੰਦਾ ਹੈ। ਇਸ ਦੇ ਕੇਂਦਰੀ ਰੇਸ਼ੇ ਨੂੰ ਕੋਰ ਅਤੇ ਬਾਹਰੀ ਗਿਲਾਫ ਜਾਂ ਖੋਲ ਨੂੰ ਕਲਾਈਡਿੰਗ ਕਿਹਾ ਜਾਂਦਾ ਹੈ। ਕਲਾਈਡਿੰਗ ਦੇ ਉਪਰ ਸੁਰੱਖਿਆ ਲਈ ਇਕ ਪਲਾਸਟਿਕ ਦਾ ਕਵਰ (ਜੈਕਟ) ਚੜ੍ਹਿਆ ਹੁੰਦਾ ਹੈ।
ਇਸ ਵਿੱਚ ਬਿਜਲਈ ਸੰਕੇਤ ਨੂੰ ਪ੍ਰਕਾਸ਼ ਦੇ ਸੰਕੇਤ ਵਿੱਚ ਤਬਦੀਲ ਕਰਕੇ ਸੰਚਾਰ ਕਰਵਾਇਆ ਜਾਂਦਾ ਹੈ। ਇਸ ਵਿੱਚ ਸੂਚਨਾ ਦਾ ਸੰਚਾਰ ਪੂਰਨ ਅੰਦਰੂਨੀ ਪਰਿਵਰਤਨ ਦੇ ਸਿਧਾਂਤ 'ਤੇ ਅਧਾਰਿਤ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First