ਆਪਣੇ ਆਪ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sua Sponte ਆਪਣੇ ਆਪ: ਕਾਨੂੰਨ ਵਿਚ ਸੂਆ ਸਪਾਂਟੇ ਅਜਿਹੀ ਅਥਾਰਿਟੀ ਨੂੰ ਦਰਸਾਉਂਦਾ ਹੈ ਜੋ ਦੂਜੀ ਧਿਰ ਦੁਆਰਾ ਰਸਮੀ ਰੂਪ ਵਿਚ ਆਖੇ ਬਿਨਾਂ ਲੈ ਲਈ ਜਾਂਦੀ ਹੈ। ਇਹ ਵਾਕਾਂਸ਼ ਅਕਸਰ ਆਮ ਕਰਕੇ ਧਿਰਾਂ ਦੀ ਅਗੇਤੇ ਪ੍ਰਸਤਾਵ ਜਾਂ ਬੇਨਤੀ ਤੋਂ ਬਿਨਾਂ ਜੱਜ ਦੀਆਂ ਕਾਰਵਾਈਆਂ ਤੇ ਲਾਗੂ ਹੁੰਦਾ ਹੈ। ਵਾਕਾਂਸ਼ ਦਾ ਬਹੁ-ਵਚਨ ਨੌਸਦਰਾ ਸਪਾਟੇ ਕਦੇ ਕਦੇ ਉਦੋਂ ਵਰਤਿਆ ਜਾਂਦਾ ਹੈ ਜਦੋਂ ਕਾਰਵਾਈ ਬਹੁ-ਮੈਂਬਰੀ ਅਦਾਲਤ ਦੁਆਰਾ ਕੀਤੀ ਗਈ ਹੋਵੇ ਜਿਵੇਂ ਕਿ ਇਕ ਅਦਾਲਤ ਦੀ ਥਾਂ ਅਪੀਲੀ ਅਦਾਲਤ ਦੁਆਰਾ ਜਦੋਂ ਵਾਕਾਂਸ਼ ਨੂੰ ਆਮ ਕਰਕੇ ਅਦਾਲਤ ਦੀਆਂ ਕਾਰਵਾਈਆਂ ਤੇ ਲਾਗੂ ਕੀਤਾ ਜਾਂਦਾ ਹੈ, ਇਸ ਨੂੰ ਉਚਿਤ ਰੂਪ ਵਿਚ ਸਰਕਾਰੀ ਸਮਰੱਥਾ ਵਿਚ ਕੰਮ ਕਰ ਰਹੀਆਂ ਸਰਕਾਰੀ ਏਜੰਸੀਆਂ ਅਤੇ ਵਿਅਕਤੀਆਂ ਦੁਆਰਾ ਵੀ ਵਰਤਿਆ ਜਾ ਸਕਦਾ ਹੈ।

      ਇਕ ਸਥਿਤੀ ਜਿਸ ਵਿਚ ਕੋਈ ਧਿਰ ਕਿਸੇ ਜੱਜ ਨੂੰ ਆਪਣੇ ਆਪ ਕਾਰਵਾਈ ਕਰਨ ਲਈ ਉਤਸ਼ਾਹਿਤ ਕਰੇ, ਉਦੋਂ ਪੈਦਾ ਹੁੰਦੀ ਹੈ ਜਦੋਂ ਉਹ ਧਿਰ ਵਿਸੇ਼ਸ਼ ਰੂਪ ਵਿਚ ਹਾਜ਼ਰ ਹੋ ਰਹੀ ਹੋਵੇ ਅਤੇ ਆਮ ਹਾਜ਼ਰੀ ਤੋਂ ਬਿਨਾਂ ਆਪਣੇ ਵਲੋਂ ਪ੍ਰਸਤਾਵ ਪੇਸ਼ ਨਾ ਕਰ ਸਕਦੀ ਹੋਵੇ। ਆਪਣੇ ਆਪ ਕੀਤੀ ਕਾਰਵਾਈ ਦੇ ਆਮ ਕਾਰਨ ਹਨ ਕਿ ਜਦੋਂ ਜੱਜ ਨਿਰਣਾ ਕਰਦਾ ਹੈ ਕਿ ਅਦਾਲਤ ਨੂੰ ਵਿਸ਼ਾ-ਵਸਤੂ ਦਾ ਅਧਿਕਾਰ ਖੇਤਰ ਪ੍ਰਾਪਤ ਨਹੀਂ ਹੈ ਜਾਂ ਕਿ ਕੇਸ ਕਿਸੇ ਹੋਰ ਜੱਜ ਨੂੰ ਭੇਜਿਆ ਜਾਵੇ, ਕਿਉਂਕਿ ਇਸ ਵਿਚ ਹਿੱਤਾਂ ਦਾ ਵਿਵਾਦ ਹੈ, ਭਾਵੇਂ ਸਾਰੀਆਂ ਧਿਰਾਂ ਇਸ ਨਾਲ ਅਸਹਿਮਤ ਹੀ ਹੋਣ


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.