ਉਪਾਉ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਪਾਉ. ਸੰ. उपाय—ਉਪਾਯ. ਸੰਗ੍ਯਾ—ਜਤਨ. ਸਾਧਨ. “ਕਛੂ ਉਪਾਉ ਮੁਕਤਿ ਕਾ ਕਰ ਰੇ!” (ਗਊ ਮ: ੯) ੨ ਯੁਕ੍ਤਿ. ਤਦਬੀਰ। ੩ ਪਾਸ ਆਉਣ ਦੀ ਕ੍ਰਿਯਾ। ੪ ਇਲਾਜ. ਰੋਗ ਦੂਰ ਕਰਨ ਦਾ ਜਤਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਉਪਾਉ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਉਪਾਉ: ਜਦੋਂ ਕੋਈ ਵਿਅਕਤੀ ਕਿਸੇ ਸਮਸਿਆ ਦੇ ਸਮਾਧਾਨ ਵਿਚ ਆਪਣੇ ਆਪ ਨੂੰ ਬੇਬਸ ਸਮਝਦਾ ਹੈ ਤਾਂ ਉਹ ਉਸ ਨੂੰ ਨਿਪਟਾਉਣ ਦੀ ਜੁਗਤ ਆਪਣੇ ਤੋਂ ਜ਼ਿਆਦਾ ਸਿਆਣਿਆਂ ਨੂੰ ਪੁਛਦਾ ਹੈ। ਇਸ ਜੁਗਤ ਨੂੰ ਹੀ ‘ਉਪਾਉ’ ਕਿਹਾ ਜਾਂਦਾ ਹੈ। ਪਰ ਜਦੋਂ ਕੋਈ ਵਿਅਕਤੀ ਕਿਸੇ ਤਰ੍ਹਾਂ ਦੇ ਮਾਨਸਿਕ ਜਾਂ ਸ਼ਰੀਰਿਕ ਰੋਗ ਵਿਚ ਗ੍ਰਸਤ ਹੋ ਜਾਂਦਾ ਹੈ ਜਾਂ ਕਿਸੇ ਭਰਮ ਵਿਚ ਫਸ ਜਾਂਦਾ ਹੈ ਤਾਂ ਉਸ ਦੀ ਨਿਵ੍ਰਿੱਤੀ ਲਈ ਉਹ ਸਿਆਣਿਆਂ, ਜੋਗੀਆਂ , ਸਾਧਾਂ, ਸੰਤਾਂ ਪਾਸ ਜਾਂਦਾ ਹੈ। ਉਨ੍ਹਾਂ ਤੋਂ ਪੁਛੀ ਜੁਗਤ ਵੀ ‘ਉਪਾਉ’ ਹੀ ਅਖਵਾਉਂਦੀ ਹੈ। ਇਸ ਤਰ੍ਹਾਂ ‘ਉਪਾਉ’ ਸ਼ਬਦ ਭਰਮਾਂ, ਵਹਿਮਾਂ ਜਾਂ ਦੁਖਾਂ ਤੋਂ ਨਿਵ੍ਰਿੱਤ ਹੋਣ ਲਈ ਕੀਤੇ ਗਏ ਯਤਨ ਲਈ ਰੂੜ੍ਹ ਹੋ ਕੇ ਪਰਿਭਾਸ਼ਿਕ ਬਣ ਗਿਆ ਹੈ।
ਧਰਮ-ਸਾਧਨਾ ਦੇ ਇਤਿਹਾਸ ਵਿਚ ਮਨ ਨੂੰ ਸ਼ੰਸਿਆਂ ਤੋਂ ਬਚਾਉਣ ਲਈ ਉਪਾਉ ਪੁਛੇ ਅਤੇ ਸੋਚੇ ਜਾਂਦੇ ਹਨ ਅਤੇ ਉਨ੍ਹਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਗੁਰੂ ਤੇਗ ਬਹਾਦਰ ਜੀ ਨੇ ਇਸ ਪ੍ਰਕਾਰ ਦਾ ਤੋਖਲਾ ਪ੍ਰਗਟ ਕਰਦਿਆਂ ਕਿਹਾ ਹੈ — ਅਬ ਮੈ ਕਉਨੁ ਉਪਾਉ ਕਰਉ। ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ। (ਗੁ.ਗ੍ਰੰ.685)।
ਗੁਰੂ ਅਰਜਨ ਦੇਵ ਜੀ ਨੇ ਅਧਿਆਤਮਿਕ ਉਨਤੀ ਲਈ ਸਾਰੇ ਉਪਾਉ ਛਡ ਕੇ ਨਾਮ ਰੂਪ ਦਾਰੂ ਵਰਤਣ ਦਾ ਸੁਝਾ ਦਿੱਤਾ ਹੈ ਜਿਸ ਨਾਲ ਸਭ ਦੁਖ ਕਲੇਸ਼ ਨਸ਼ਟ ਹੋ ਜਾਂਦੇ ਹਨ — ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ। ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ। (ਗੁ.ਗ੍ਰੰ. 817)
ਗੁਰਬਾਣੀ ਹਰ ਪ੍ਰਕਾਰ ਦੀ ਸੋਚ ਜਾਂ ਉਪਾਉ ਨੂੰ ਛਡ ਦੇਣ ਲਈ ਸੁਝਾਵ ਦਿੰਦੀ ਹੋਈ ਸਪੱਸ਼ਟ ਕਰਦੀ ਹੈ ਕਿ ਜਿਸ ਉਪਰ ਪਰਮਾਤਮਾ ਦੀ ਮਿਹਰ ਹੋਵੇ, ਉਸ ਨੂੰ ਫਿਰ ਕਿਸੇ ਪ੍ਰਕਾਰ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਰਹਿ ਜਾਂਦੀ — ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ। ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ। (ਗੁ.ਗ੍ਰੰ. 1266)
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1563, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਉਪਾਉ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਉਪਾਉ (ਕ੍ਰਿ.। ਸੰਸਕ੍ਰਿਤ ਉਪਾਯ। ਪੰਜਾਬੀ ਉਪਾਉ) ਜਤਨ। ਯਥਾ-‘ਅਵਰੁ ਉਪਾਉ ਨ ਕੋਈ ਸੂਝੈ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1563, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First