ਕਰਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਰ (ਨਾਂ,ਪੁ) ਵਚਨ; ਕੌਲ; ਵਾਅਦਾ; ਅਹਿਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਰ [ਨਾਂਪੁ] ਇਕਰਾਰ , ਵਚਨ , ਕੌਲ; ਮਾਨਸਿਕ ਸਕੂਨ, ਸ਼ਾਂਤੀ, ਸੰਤੁਸ਼ਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਰ. ਸੰਗ੍ਯਾ—ਕਿਨਾਰਾ. ਤਟ. ਕੰਢਾ. “ਕਰਾਰਨ ਤੇ ਬਢ ਮਾਨਹੁ ਨੀਰਧਿ ਕੋਪਕੈ ਗਾਜ੍ਯੋ.” (ਕ੍ਰਿਸਨਾਵ) ੨ ਦੇਖੋ, ਕਿਰਾੜ । ੩ ਦਰਾਰ. ਖੁੱਡ. ਤੇੜ. ਬਿਲ. “ਮਾਨੋ ਪਹਾਰ ਕਰਾਰ ਮੇਂ ਚੋਂਚ ਪਸਾਰ ਰਹੇ ਸਿਸੁ ਸਾਰਕ ਜੈਸੇ.” (ਚੰਡੀ ੧) ੪ ਅ਼ ਕ਼ਰਾਰ. ੡੎ਥਰਤਾ. ਠਹਿਰਾਉ। ੫ ਧੀਰਜ. “ਕਿਛੁ ਪਕੜੋ ਕਰਾਰ” (ਨਸੀਹਤ) ੬ ਪ੍ਰਤਿਗ੍ਯਾ. ਵਾਦਾ। ੭ ਤਸੱਲੀ. ਸੰਤੋਖ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6532, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Agreement_ਕਰਾਰ: ਇਕ ਵਿਅਕਤੀ ਦੁਆਰਾ ਦੂਜੇ ਨੂੰ ਕੀਤੀ ਗਈ ਤਜਵੀਜ਼ ਜਦੋਂ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਉਹ ਬਚਨ ਕਹਾਉਂਦੀ ਹੈ ਅਤੇ ਭਾਰਤੀ ਮੁਆਇਦਾ ਐਕਟ ਦੀ ਧਾਰਾ 2 ਅਨੁਸਾਰ ਬਚਨ ਅਤੇ ਅਜਿਹੇ ਬਚਨਾਂ ਦਾ ਹਰਿਕ ਸੈਟ , ਜਿਹੜਾ ਇਕ ਦੂਜੇ ਲਈ ਬਦਲ ਬਣਦਾ ਹੈ, ਇਕ ਕਰਾਰ ਹੈ।

       ਕਰਾਰ ਕਾਨੂੰਨ ਵਿਚ ਅਜਿਹਾ ਕਾਰਜ ਹੈ ਜਿਸ ਦੁਆਰਾ ਦੋ ਜਾਂ ਵੱਧ ਵਿਅਕਤੀਆਂ ਦੁਆਰਾ ਉਨ੍ਹਾਂ ਵਿਅਕਤੀਆਂ ਵਿਚੋਂ ਕਿਸੇ ਜਾਂ ਕਿਸੇ ਇਕ ਦੁਆਰਾ ਦੂਜੇ ਦੇ ਜਾਂ ਬਾਕੀਆਂ ਦੇ ਫ਼ਾਇਦੇ ਲਈ ਕਿਸੇ ਕੰਮ ਜਾਂ ਚੀਜ਼ ਦੇ ਕੀਤੇ ਜਾਣ ਬਾਰੇ ਜਾਂ ਉਸ ਦੇਕਰਨ ਤੋਂ ਪਰਹੇਜ਼ ਕਰਨ ਬਾਰੇ ਰਜ਼ਾਮੰਦੀ ਪਰਗਟ ਕੀਤੀ ਜਾਂਦੀ ਹੈ। ਅਜਿਹਾ ਐਲਾਨ ਜਿਸ ਵਿਚ ਉਨ੍ਹਾਂ ਦਾ ਸਾਂਝਾ ਇਰਾਦਾ ਪਰਗਟ ਕੀਤਾ ਗਿਆ ਹੋਵੇ, ਧਿਰਾਂ ਦੀ ਸਹਿਮਤੀ ਨਾਲ ਮੂੰਹੋਂ ਬੋਲੇ ਸ਼ਬਦਾਂ ਜਾਂ ਲਿਖਤ ਦੁਆਰਾ ਕੀਤਾ ਜਾ ਸਕਦਾ ਹੈ। ਬਦਲਵੇਂ ਰੂਪ ਵਿਚ ਇਕ ਧਿਰ ਦੁਆਰਾ ਪੇਸ਼ਕਸ ਕੀਤੀ ਜਾ ਸਕਦੀ ਹੈ ਅਤੇ ਦੂਜੀ ਧਿਰ ਜਾਂ ਹੋਰਨਾਂ ਧਿਰਾਂ ਦੁਆਰਾ ਸਵੀਕਾਰ ਕੀਤੀ ਜਾ ਸਕਦੀ ਹੈ। ਐਨਸਨ ਅਨੁਸਾਰ ਕਰਾਰ ਦੇ ਅੰਸ਼ : (ੳ) ਦੋ ਜਾਂ ਵੱਧ ਵਿਅਕਤੀ, (ਅ) ਨਿਖੜਵਾਂ ਇਰਾਦਾ ਜੋ ਸਭਨਾਂ ਦਾ ਸਾਂਝਾ ਇਰਾਦਾ ਹੋਵੇ (ੲ) ਉਸ ਵਿਚ ਉਨ੍ਹਾਂ ਦੇ ਕਾਨੂੰਨੀ ਅਤੇ ਧਿਰਾਂ ਤੇ ਅਸਰ ਪਾਉਣ ਵਾਲੇ ਸਬੰਧ ਆਉਂਦੇ ਹੋਣ

       ਪ੍ਰੀਵੀ ਕੌਂਸਲ ਦੇ ਅਨੁਸਾਰ ( ਏ ਆਈ ਆਰ 1923 ਪੀ ਸੀ 47) ਕਰਾਰ ਸ਼ਬਦ ਦਾ ਅਰਥ ਜਾਂ ਤਾਂ ਅਸਥਾਈ ਇੰਤਜ਼ਾਮ (arrangement) ਜਾਂ ਹੋ ਚੁੱਕਾ ਸੌਦਾ ਲਿਆ ਜਾ ਸਕਦਾ ਹੈ-ਜੋ ਕਿ ਅਰਥ-ਨਿਰਨੇ ਦਾ ਮਾਮਲਾ ਹੈ ਅਤੇ ਉਸ ਦਾ ਫ਼ੈਸਲਾ ਹਰ ਵੱਖਰੇ ਕੇਸ ਦੇ ਤੱਥਾਂ ਤੇ ਕੀਤਾ ਜਾਣਾ ਚਾਹੀਦਾ ਹੈ। ਭਾਰਤੀ ਮੁਆਇਦਾ ਐਕਟ ਦੀ ਧਾਰਾ 2 (ਖ) ਅਤੇ (ਗ) ਵਿਚ ਦੱਸਿਆ ਗਿਆ ਹੈ ਕਿ ਕਰਾਰ ਜਾਂ ਤਾਂ ਕਾਨੂੰਨ ਦੁਆਰਾ ਨਾਫ਼ਜ਼ ਕੀਤਾ ਜਾ ਸਕਦਾ ਹੈ ਅਤੇ ਉਸ ਸੂਰਤ ਵਿਚ ਉਸ ਨੂੰ ਮੁਆਇਦਾ ਕਿਹਾ ਜਾਂਦਾ ਹੈ, ਜਾਂ ਉਹ ਕਾਨੂੰਨ ਦੁਆਰਾ ਨਾਫ਼ਜ਼ ਨਹੀਂ ਕੀਤਾ ਜਾ ਸਕਦਾ ਜਿਸ ਸੂਰਤ ਵਿਚ ਉਸ ਨੂੰ ਸੁੰਨ ਕਰਾਰ ਕਿਹਾ ਜਾਂਦਾ ਹੈ। ਇਨ੍ਹਾਂ ਦੋਹਾਂ ਅਰਥਾਂ ਵਿਚੋਂ ਇਹ ਸ਼ਬਦ ਕਿਸ ਅਰਥ ਵਿਚ ਵਰਤਿਆ ਗਿਆ ਹੈ ਇਹ ਉਸ ਪ੍ਰਸੰਗ ਤੋਂ ਸਪਸ਼ਟ ਹੁੰਦੀ ਹੈ ਜਿਸ ਵਿਚ ਉਹ ਸ਼ਬਦ ਵਰਤਿਆ ਗਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਕਰਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਾਰ, (ਅਰਬੀ : ਕਰਾਰ√ਕੱਰ=ਠਹਿਰਨਾ) \ ਪੁਲਿੰਗ : ੧. ਇਕਰਾਰ, ਬਚਨ, ਕੌਲ, ਅਹਿਦ; ੨. ਪਰਵਾਨਗ਼ੀ, ਮਨਜੂਰੀ, ਪਕਿਆਈ, ਤਸਦੀਕ, ਫ਼ੈਸਲਾ, ਸੌਦਾ, ਇਕਰਾਰਨਾਮਾ, ਮੁਆਦਾ, ਜ਼ੁਰਮ ਦਾ ਇਕਬਾਲ; ੩. ਠਹਿਰਾਉ, ਸਕੂਨ, ਕਿਆਮ, ਤਸਕੀਨ, ਇਤਮੀਨਾਨ, ਚੈਨ, ਅਰਾਮ, ਸ਼ਾਂਤੀ, ਤਸੱਲੀ, ਨਿਸ਼ਾ

–ਕਰਾਰ ਆਉਣਾ,  ਮੁਹਾਵਰਾ : ਤਸਕੀਨ ਜਾਂ ਇਤਮੀਨਾਨ ਆਉਣਾ, ਸ਼ਾਂਤੀ ਮਿਲਣਾ, ਦਿਲ ਦਾ ਟਿਕਾਉ ਪਾਉਣਾ

–ਕਰਾਰ ਕਰਨਾ,ਕਿਰਿਆ ਸਕਰਮਕ  : ਇਕਰਾਰ ਕਰਨਾ, ਵਾਅਦਾ ਕਰਨਾ, ਕੌਲ ਕਰਨਾ, ਬਚਨ ਦੇਣਾ : ‘ਕਾਜ਼ੀ ਮਾਊਂ ਤੇ ਬਾਪ ਕਰਾਰ ਕੀਤਾ’ (ਹੀਰ ਵਾਰਸ)

–ਕਰਾਰਗਾਹ,    ਇਸਤਰੀ ਲਿੰਗ :   ਠਹਿਰਣ ਦੀ ਜਗ੍ਹਾ, ਅਰਾਮ ਕਰਨ ਦੀ ਥਾਂ ਪੜਾਉ

–ਕਰਾਰਗੀਰੀ,    ਇਸਤਰੀ ਲਿੰਗ :    ਇਤਮੀਨਾਨ, ਸਕੂਨ, ਤਸਕੀਨ, ਸ਼ਾਂਤੀ, ਅਰਾਮ

–ਕਰਾਰਦਾਦ, ਇਸਤਰੀ ਲਿੰਗ / ਪੁਲਿੰਗ : ੧. ਇਕਰਾਰ, ਅਹਿਦ, ਪੈਮਾਨ; ੨ ਤਜਵੀਜ਼, ਫੈਸਲਾ, Resolution

–ਕਰਾਰਦਾਦਹ,    ਵਿਸ਼ੇਸ਼ਣ : ਪੱਕਾ ਅਹਿਦ ਕੀਤਾ ਹੋਇਆ, ਮੁਕੱਰਰ, ਨਿਸ਼ਚਿਤ, ਪਾਸ ਜਾਂ ਪਰਵਾਨ ਹੋਇਆ ਹੋਇਆ

–ਕਰਾਰਦਾਰ,    ਵਿਸ਼ੇਸ਼ਣ : ਪੱਕਾ, ਕਾਇਮ, ਸਥਿਰ, ਬਰਕਰਾਰ

–ਕਰਾਰਨਾਮਾ,    ਪੁਲਿੰਗ : ਉਹ ਕਾਗਜ਼ ਜਿਸ ਤੇ ਕੁਝ ਸ਼ਰਤਾਂ ਲਿਖ ਕੇ ਉਨ੍ਹਾਂ ਨੂੰ ਪੂਰਾ ਕਰਨ ਦਾ ਇਕਰਾਰ ਕੀਤਾ ਹੋਵੇ, ਐਗਰੀਮੈਂਟ

–ਕਰਾਰ ਪਾਉਣਾ, ਕਿਰਿਆ ਸਕਰਮਕ : ਤੈ ਪਾਉਣਾ, ਵਾਅਦਾ ਹੋਣਾ, ਅਰਾਮ ਪਾਉਣਾ, ਸ਼ਾਂਤੀ ਮਿਲਣਾ

–ਕਰਾਰ ਮਦਾਰ,    ਪੁਲਿੰਗ : ਕੌਲ ਕਰਾਰ

–ਕਰਾਰਵਾ, ਪੁਲਿੰਗ : ਇਕਰਾਰ ਕਰ ਕੇ ਜੋ ਰਕਮ ਕਿਸੇ ਨੂੰ ਚੁਕਾਈ ਜਾਵੇ ਜਿਵੇਂ ਚੁਕਾਵਾ, ਠੇਕਾ, ਅਜਾਰਾ

–ਸਬਰ ਕਰਾਰ,    ਪੁਲਿੰਗ : ਚੈਣ, ਅਰਾਮ, ਸ਼ਾਂਤੀ

–ਕੌਲ ਕਰਾਰ,    ਪੁਲਿੰਗ : ਬਚਨ, ਅਹਿਦ

–ਕੌਲ ਕਰਾਰ ਹਾਰਨਾ, ਮੁਹਾਵਰਾ : ਮੁਕਰ ਜਾਣਾ, ਆਪਣੀ ਗੱਲ ਤੋਂ ਫਿਰ ਜਾਣਾ

–ਕੌਲ ਕਰਾਰ ਦੇਣਾ, ਮੁਹਾਵਰਾ : ਬਚਨ ਕਰਨਾ, ਵਾਅਦਾ ਕਰਨਾ

–ਜੱਨਤ ਕਰਾਰ,  ਵਿਸ਼ੇਸ਼ਣ : ਸੁਵਰਗਵਾਸੀ

–ਬਰਕਰਾਰ, ਵਿਸ਼ੇਸ਼ਣ : ਕਾਇਮ, ਸੰਬਰ, ਟਿਕਿਆ ਹੋਇਆ, ਕਰਾਰਦਾਰ

–ਬੇਕਰਾਰ, ਵਿਸ਼ੇਸ਼ਣ : ਜਿਸ ਨੂੰ ਅਰਾਮ ਨਾ ਹੋਵੇ, ਬੇਚੈਨ, ਅਸ਼ਾਂਤ

–ਬੇਕਰਾਰੀ, ਇਸਤਰੀ ਲਿੰਗ : ਬੇਚੈਨੀ, ਪਰੇਸ਼ਾਨੀ, ਅਸ਼ਾਂਤੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-01-11-42-09, ਹਵਾਲੇ/ਟਿੱਪਣੀਆਂ:

ਕਰਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਾਰ, (ਸੰਸਕ੍ਰਿਤ : कराल=ਉੱਚਾ) ਤਟ, ਕੰਢਾ, ਕਿਨਾਰਾ, ਕਰਾਰਾ : ‘‘ਸਰਤਾ ਕੇ ਗਿਰੋ ਕਰਾਹਾ’ ੨. ਦਰਾੜ, ਖੁੱਡ, ਤੇੜ, ਬਿਲ ‘ਮਾਨੋ ਪਹਰ ਕਰਾਰ ਮੇਂ ਚੋਂਚ ਪਸਾਰ ਰਹੇ’ 

(ਚੰਡੀ ੧)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-01-11-42-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.