ਕਿਲ੍ਹਾ ਗੁੱਜਰ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਲ੍ਹਾ ਗੁੱਜਰ ਸਿੰਘ: ਲਾਹੌਰ ਦੀ ਹਦੂਦ ਵਿਚ ਹੀ ਇਕ ਰਿਹਾਇਸ਼ੀ ਇਲਾਕਾ ਹੈ। ਅਪ੍ਰੈਲ 1765 ਵਿਚ ਜਦੋਂ ਇਸ ਨਗਰ ਨੂੰ ਤਿੰਨ ਭੰਗੀ ਸਰਦਾਰਾਂ, ਗੁੱਜਰ ਸਿੰਘ , ਲਹਿਣਾ ਸਿੰਘ ਅਤੇ ਸੋਭਾ ਸਿੰਘ , ਨੇ ਆਪਸ ਵਿਚ ਵੰਡਿਆ ਤਾਂ ਇਸ ਸਥਾਨ ਨੂੰ ਕਿਲ੍ਹੇ ਦਾ ਰੂਪ ਦੇ ਦਿੱਤਾ ਗਿਆ। ਚਾਰਦੀਵਾਰੀ ਵਾਲੇ ਲਾਹੌਰ ਸ਼ਹਿਰ ਦੇ ਬਾਹਰ ਲਗ-ਪਗ ਪੰਜ ਵਰਗ ਮੀਲ ਵਾਲਾ ਸ਼ਾਲਾਮਾਰ ਬਾਗ਼ ਵੱਲ ਦਾ ਇਹ ਇਲਾਕਾ ਸਰਦਾਰ ਗੁੱਜਰ ਸਿੰਘ ਦੇ ਹਿੱਸੇ ਆਇਆ ਸੀ। ਸਰਦਾਰ ਨੇ ਆਪਣੇ ‘ਰਾਜ` ਦੀ ਨਿਸ਼ਾਨਦੇਹੀ ਕਰਨ ਵਾਸਤੇ ਇਕ ਪ੍ਰਵੇਸ਼ ਦਰਵਾਜੇ ਦੀ ਉਸਾਰੀ ਕਰਵਾਈ। ਉਸ ਸਮੇਂ ਤੋਂ ਇਹ ਇਲਾਕਾ ਕਿਲ੍ਹਾ ਗੁੱਜਰ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭੰਗੀ ਸਰਦਾਰ ਦੁਆਰਾ ਸੁਤੰਤਰ ਰੂਪ ਵਿਚ ਇਸ ਤੇ ਰਾਜ ਕਰਨ ਦੇ ਬਾਵਜੂਦ ਇਹ ਇਲਾਕਾ ਲਾਹੌਰ ਸ਼ਹਿਰ ਦਾ ਹਿੱਸਾ ਬਣਿਆ ਰਿਹਾ। ਅੰਗਰੇਜ਼ਾਂ ਨੇ ਇਸ ਇਲਾਕੇ ਵਿਚ ਇਕ ਰੇਲਵੇ ਸਟੇਸ਼ਨ ਅਤੇ ਪੁਲਿਸ ਲਾਈਨ ਦੀ ਉਸਾਰੀ ਕਰਵਾਈ ਸੀ।
ਲੇਖਕ : ਬ.ਸ.ਨ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First