ਚਾਰਟਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਾਰਟਰ [ਨਾਂਪੁ] ਅਧਿਕਾਰ-ਪੱਤਰ , ਸਨਦ , ਪਟਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਾਰਟਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Charter_ਚਾਰਟਰ: ਕਿਸੇ ਪ੍ਰਭਤਾਧਾਰੀ ਦਾ ਅਜਿਹਾ ਫ਼ਰਮਾਨ ਜਿਸ ਵਿਚ ਸਮੁੱਚੀ ਕੌਮ ਜਾਂ ਉਸ ਦੇ ਹਿੱਸੇ ਨੂੰ ਕੋਈ ਚੀਜ਼ ਦਿੱਤੀ ਜਾਂਦੀ ਹੈ ਅਤੇ ਉਸ ਦੇ ਫਲਸਰੂਪ ਉਹ ਕੁਝ ਅਧਿਕਾਰ ਮਾਣਨ ਦੇ ਯੋਗ ਹੋ ਜਾਂਦੇ ਹਨ।
ਚਾਰਟਰ ਅਤੇ ਸੰਵਿਧਾਨ ਵਿਚ ਫ਼ਰਕ ਇਹ ਹੈ ਕਿ ਚਾਰਟਰ ਪ੍ਰਭਤਾਧਾਰੀ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ ਜਦ ਕਿ ਸੰਵਿਧਾਨ ਲੋਕੀ ਖ਼ੁਦ ਬਣਾਉਂਦੇ ਹਨ, ਪਰ ਦੋਵੇ ਹੀ ਦੇਸ਼ ਦਾ ਮੂਲ ਕਾਨੂੰਨ ਹੁੰਦੇ ਹਨ।
ਵਿਧਾਨ ਮੰਡਲ ਦੁਆਰਾ ਕਾਰਪੋਰੇਸ਼ਨ ਸਿਰਜਣ ਲਈ ਬਣਾਏ ਐਕਟ ਨੂੰ ਵੀ ਚਾਰਟਰ ਕਹਿ ਲਿਆ ਜਾਂਦਾ ਹੈ। ਚਾਰਟਰ ਰਾਹੀਂ ਸਰਕਾਰ ਦੁਆਰਾ ਸਥਾਈ ਜਾਂ ਅਸਥਾਈ ਇਖ਼ਤਿਆਰ ਜਾਂ ਵਿਸ਼ੇਸ਼ ਅਧਿਕਾਰ ਦਿੱਤੇ ਜਾਂਦੇ ਹਨ। ਕਾਰਪੋਰੇਸ਼ਨ ਦਾ ਰੂਪ ਦੇਣਾ ਉਨ੍ਹਾਂ ਵਿਚੋਂ ਇਕ ਹੈ। ਇਸ ਤਰ੍ਹਾਂ ਰਾਜ ਖੇਤਰੀ ਡੋਮੀਨੀਅਨ ਜਾਂ ਅਧਿਕਾਰਤਾ ਵਿਚ ਦਿੱਤੀ ਜਾ ਸਕਦੀ ਹੈ। ਦੋ ਪ੍ਰਾਈਵੇਟ ਵਿਅਕਤੀਆਂ ਵਿਚਾਕਰ ਭੋਂ ਦੇ ਇੰਤਕਾਲ ਲਈ ਕੀਤੀ ਗਈ ਲਿਖਤ ਨੂੰ ਵੀ ਕਈ ਵਾਰੀ ਇਹ ਨਾਂ ਦੇ ਲਿਆ ਜਾਂਦਾ ਹੈ। ਏ ਐਮ ਈਟਨ ਅਨੁਸਾਰ ਲਾਰਡਜ਼ ਐਟ ਮੈਨਰਜ਼ ਅਤੇ ਰਾਜਿਆਂ ਦੁਆਰਾ ਚਾਰਟਰ ਪ੍ਰਦਾਨ ਕੀਤੇ ਜਾਂਦੇ ਸਨ। ਇਸ ਵਿਚ ਕਸਬਿਆਂ ਅਤੇ ਬਾਰੋਜ਼ ਨੂੰ ਸ਼ਹਿਰੀ ਆਜ਼ਾਦੀ ਪਹਿਲਾਂ ਵਾਂਗ ਮਾਣਨ ਦੀ ਇਜਾਜ਼ਤ ਦਿੱਤੀ ਹੋਣ ਦੀ ਪੁਸ਼ਟੀ ਕੀਤੀ ਜਾਂਦੀ ਸੀ। ਕਈ ਵਾਰੀ ਉਸ ਕਿਸਮ ਦੀ ਆਜ਼ਾਦੀ ਵਿਚ ਵਿਸਤਾਰ ਵੀ ਕੀਤਾ ਜਾਂਦਾ ਸੀ। ਪਹਿਲਾਂ ਇਸ ਦੇ ਬਦਲੇ ਕਸਬੇ ਦਾ ਹਰ ਵਿਅਕਤੀ ਨਿਜੀ ਰੂਪ ਵਿਚ ਜਾਗੀਰਦਾਰ ਦੇ ਡਿਊਜ਼ ਦਿੰਦਾ ਸੀ, ਬਾਦ ਵਿਚ ਕਸਬੇ ਦੀ ਮੁੱਖੀ ਅਤੇ ਉਸ ਤੋਂ ਪਿਛੋਂ ਕਸਬਾ ਹੀ ਇਹ ਡਿਊਜ਼ ਦੇਣ ਲਗ ਪਿਆ। ਉਦੋਂ ਕਿਸੇ ਦੇ ਮਨ ਵਿਚ ਕਾਰਪੋਰੇਸ਼ਨ ਦਾ ਸੰਕਲਪ ਨਹੀਂ ਸੀ, ਪਰ ਇਹ ਇਸ ਤਰ੍ਹਾਂ ਹੌਲੀ ਹੌਲੀ ਵਿਕਾਸ ਕਰਦਾ ਰਿਹਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਚਾਰਟਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਾਰਟਰ : ਚਾਰਟਰ ਉਹ ਰਸਮੀ ਲਿਖਤੀ ਪੱਤਰ ਹੈ, ਜਿਸ ਦੁਆਰਾ ਕੋਈ ਸਰਬ-ਉੱਚ ਹੁਕਮਰਾਨ ਆਪਣੀ ਪਰਜਾ ਦੇ ਅਧਿਕਾਰਾਂ ਅਤੇ ਵਿਸ਼ੇਸ਼-ਅਧਿਕਾਰਾਂ ਦੀ ਗਰੰਟੀ ਕਰਦਾ ਹੈ, ਜਿਵੇਂ ਕਿ 15 ਜੂਨ, 1215 ਵਿਚ ਬਾਦਸ਼ਾਹ ਜਾਨ ਦਾ ਹਸਤਾਖਰਿਤ ਪ੍ਰਸਿੱਧ ‘ਮੈਗਨਾ ਕਾਰਟਾ’ ਆਦਿ।
ਚਾਰਟਰ ਕਿਸੇ ਗਰਾਂਟ, ਮੁਆਇਦੇ ਜਾਂ ਹੋਰ ਲੈਣ-ਦੇਣ ਵਿਹਾਰਕ ਕਾਰਜ ਦੀ ਸ਼ਹਾਦਤ ਵਜੋਂ ਰਸਮੀ ਲਿਖਤ ਹੈ, ਜਿਸ ਦੁਆਰਾ ਕੋਈ ਹੱਕ-ਹਕੂਕ ਅਧਿਕਾਰ ਜਾਂ ਉਚੇਚੇ ਅਧਿਕਾਰ ਬਖ਼ਸ਼ੇ ਜਾਂ ਪੱਕੇ ਕੀਤੇ ਜਾਂਦੇ ਹਨ।
ਢੋ-ਢੁਆਈ ਲਈ ਭਾੜੇ ਤੇ ਜਹਾਜ਼ ਲੈਣ ਦਾ ਮੁਆਇਦਾ ਅਤੇ ਮਾਲ-ਭਾੜੇ ਦੇ ਮੁਆਇਦੇ ਦਾ ਆਮ ਅਤੇ ਸਾਂਝਾ ਫਾਰਮ ‘ਚਾਰਟਰ ਪਾਰਟੀ’ ਅਖਵਾਉਂਦਾ ਹੈ। ਇਸ ਤੋਂ ਇਲਾਵਾ ਚਾਰਟਰ, ਰਾਜ ਵੱਲੋਂ ਕਿਸੇ ਖਾਸ ਮੰਤਵ ਲਈ, ਵਿਅਕਤੀਆਂ ਦੀ ਕਿਸੇ ਚੋਣਵੀਂ ਬਾਡੀ ਨੂੰ ਇਖ਼ਤਿਆਰ ਅਤੇ ਖਾਸ ਅਧਿਕਾਰ ਪ੍ਰਦਾਨ ਕਰਨ ਵਾਲੀ ਲਿਖਤ ਹੈ, ਜਿਵੇਂ ਕਿ ਹਾਈਕੋਰਟ ਦਾ ਚਾਰਟਰ, ਕੰਪਨੀ ਦਾ ਚਾਰਟਰ ਆਦਿ। ਲੇਖਾਕਾਰਾਂ ਦੇ ਇੰਸਟੀਚਿਊਟ ਦੇ ਵਿਨਿਯਮ ਦੇ ਅਧੀਨ ਯੋਗਤਾ-ਪ੍ਰਾਪਤ ਲੇਖਾਕਾਰ ‘ਚਾਰਟਰਡ ਅਕਾਊਂਟੈਂਟ’ ਬਣਦਾ ਹੈ।
ਕੌਮਾਂਤਰੀ ਸ਼ਾਂਤੀ ਅਤੇ ਸਭਨਾਂ ਕੌਮਾਂ ਦੀ ਆਰਥਿਕ ਅਤੇ ਸਮਾਜਕ ਉੱਨਤੀ ਲਈ, 1945 ਵਿਚ ‘ਸੰਯੁਕਤ ਰਾਸ਼ਟਰ ਸੰਗਠਨ’ ਦੀ ਸਥਾਪਨਾ ਹੋਈ ਅਤੇ ਇਸ ਦੇ ਲਈ ਇਸ ਦੇ ਮੈਂਬਰ ਦੇਸ਼ਾਂ ਨੇ ਦਸਖ਼ਤਾਂ ਨਾਲ ‘ਸੰਯਕੁਤ ਰਾਸ਼ਟਰਾਂ ਦਾ ਚਾਰਟਰ’ ਤਿਆਰ ਕੀਤਾ।
ਲੇਖਕ : ਬਲਵੰਤ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First