ਜਗਤ ਦਾ ਅੰਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜਗਤ ਦਾ ਅੰਤ: ਗੁਰਬਾਣੀ ਵਿਚ ਜਗਤ ਦੀ ਉਤਪੱਤੀ ਹੀ ਨਹੀਂ , ਇਸ ਦਾ ਅੰਤ ਵੀ ਪਰਮਾਤਮਾ ਦੁਆਰਾ ਮੰਨਿਆ ਗਿਆ ਹੈ— ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ। (ਗੁ.ਗ੍ਰੰ.20); ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ। ਤਿਸੁ ਬਿਨੁ ਦੂਜਾ ਅਵਰੁ ਨ ਕੋਈ। (ਗੁ.ਗ੍ਰੰ. 355)। ਅਸਲ ਵਿਚ, ਪਰਮਾਤਮਾ ਖ਼ੁਦ ਇਸ ਸ੍ਰਿਸ਼ਟੀ ਦੀ ਸਿਰਜਨਾ ਕਰਦਾ ਹੈ ਅਤੇ ਆਪ ਹੀ ਇਸ ਦਾ ਅੰਤ ਕਰਦਾ ਹੈ। ਉਸ ਨੂੰ ਜਿਵੇਂ ਚੰਗਾ ਲਗਦਾ ਹੈ ਜਾਂ ਜਿਵੇਂ ਉਸ ਦੀ ਇੱਛਾ ਹੁੰਦੀ ਹੈ, ਉਸੇ ਤਰ੍ਹਾਂ ਕਰਦਾ ਹੈ— ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ। (ਗੁ.ਗ੍ਰੰ.433)। ਬਾਜੀਗਰ ਵਾਂਗ ਆਪ ਖੇਲ ਦਾ ਪਸਾਰਾ ਕਰਦਾ ਹੈ ਅਤੇ ਆਪ ਹੀ ਸਮੇਟ ਲੈਂਦਾ ਹੈ। ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ— ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ। ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ। (ਗੁ.ਗ੍ਰੰ.422)।
ਸਪੱਸ਼ਟ ਹੈ ਕਿ ਪਰਮਾਤਮਾ ਆਪਣੀ ਇੱਛਾ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਅਤੇ ਫਿਰ ਆਪ ਹੀ ਆਪਣੇ ਵਿਚ ਵਿਲੀਨ ਕਰ ਲੈਂਦਾ ਹੈ। ਪਰ ਇਸ ਦਾ ਅੰਤ ਕਦ ਹੋਵੇਗਾ ? ਇਸ ਬਾਰੇ ਕੇਵਲ ਪਰਮਾਤਮਾ ਹੀ ਜਾਣਦਾ ਹੈ, ਉਸ ਤੋਂ ਭਿੰਨ ਹੋਰ ਕੋਈ ਨਹੀਂ ਜਾਣਦਾ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First