ਜਗਿਆਸੂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜਗਿਆਸੂ (ਉਪ-ਸੰਪ੍ਰਦਾਇ): ਸੰਸਕ੍ਰਿਤ ਦੇ ‘ਜਿਗੑਯਾਸਾ’ ਸ਼ਬਦ ਤੋਂ ਵਿਕਸਿਤ ਹੋਏ ਇਸ ਸ਼ਬਦ ਦਾ ਅਰਥ ਹੈ ਗਿਆਨ। ਵਿਸ਼ੇਸ਼ ਤੌਰ ’ਤੇ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਦੀ ਇੱਛਾ ਕਰਨ ਵਾਲਾ ਸਾਧਕ। ਅਜਿਹੇ ਗਿਆਨ ਦੇ ਯਾਚਕਾਂ ਦੀ ਇਕ ਉਪ-ਸੰਪ੍ਰਦਾਇ ਸਿੰਧ ਪ੍ਰਾਂਤ ਵਿਚ ਹੋਂਦ ਵਿਚ ਆਈ। ਇਹ ਭਾਵੇਂ ਉਦਾਸੀ ਸੰਪ੍ਰਦਾਇ ਨਾਲ ਕਾਫ਼ੀ ਨੇੜੇ ਰਖਦੇ ਹਨ, ਪਰ ਕਈਆਂ ਪੱਖਾਂ ਤੋਂ ਉਨ੍ਹਾਂ ਤੋਂ ਵਖਰੇ ਵੀ ਹਨ। ਕਿਉਂਕਿ ਉਦਾਸੀ ਅਵਿਵਾਹਿਕ ਜੀਵਨ ਬਤੀਤ ਕਰਨ ਵਿਚ ਵਿਸ਼ਵਾਸ ਰਖਦੇ ਹਨ, ਜਦ ਕਿ ਇਹ ਪਰਿਵਾਰਿਕ ਜੀਵਨ ਮਾਣਦੇ ਹਨ। ਇਸ ਉਪ-ਸੰਪ੍ਰਦਾਇ ਨੂੰ ਅਧਿਕ ਵਿਕਸਿਤ ਕਰਨ ਵਾਲਾ ਗੁਰੂ ਨਾਨਕ ਵੰਸ਼ਜ ਬਾਬਾ ਗੁਰੂਪਤ ਸੀ , ਜੋ ਮਹਾਰਾਜਾ ਰਣਜੀਤ ਸਿੰਘ-ਕਾਲ ਵਿਚ ਸਿੰਧ ਗਿਆ ਸੀ ਅਤੇ ਅਨੇਕ ਥਾਂਵਾਂ’ਤੇ ਇਸ ਉਪ- ਸੰਪ੍ਰਦਾਇ ਦੇ ਠਿਕਾਣੇ ਕਾਇਮ ਕੀਤੇ ਸਨ , ਖ਼ਾਸ ਕਰਕੇ ਖ਼ੈਰਪੁਰ, ਹੈਦਰਾਬਾਦ, ਹਾਲਾਣੀ ਆਦਿ। ਜਗਿਆਸੀ ਅਧਿਕਤਰ ਸਹਿਜਧਾਰੀ ਸਿੱਖ ਹਨ, ਪਰ ਕਈਆਂ ਨੇ ਅੰਮ੍ਰਿਤ ਪਾਨ ਵੀ ਕੀਤਾ ਹੋਇਆ ਹੈ। ਭਾਵੇਂ ਇਹ ਗੁਰਬਾਣੀ ਵਿਚ ਪੂਰਾ ਵਿਸ਼ਵਾਸ ਰਖਦੇ ਹਨ ਪਰ ਕਈ ਹਿੰਦੂ-ਰੀਤਾਂ ਨੂੰ ਵੀ ਅਪਣਾਉਂਦੇ ਹਨ। ਇਨ੍ਹਾਂ ਨੂੰ ਆਮ ਤੌਰ’ਤੇ ‘ਗੁਰੂ ਨਾਨਕ ਨਾਮ ਲੇਵਾ ਸਿੰਧੀ ’ ਕਿਹਾ ਜਾਂਦਾ ਹੈ। ਵੇਖੋ ‘ਸਿੰਧੀ ਸਿੱਖ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First