ਜਬਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਬਰ [ਨਾਂਪੁ] ਤਸ਼ੱਦਦ, ਜ਼ੁਲਮ, ਸਿਤਮ, ਧੱਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਬਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਬਰ. ਅ਼ਜ਼ਬਰ. ਸੰਗ੍ਯਾ—ਲਿਖਣਾ। ੨ ਸਮਝਣਾ। ੩ ਧੀਰਯ। ੪ ਚਰਚਾ। ੫ ਫ਼ਾ. ਕ੍ਰਿ. ਵਿ—ਉੱਪਰ. ਉੱਤੇ। ੬ ਵਿ—ਪ੍ਰਬਲ. ਜ਼ੋਰਾਵਰ। ੭ ਸੰਗ੍ਯਾ—ਵ੍ਯਾਕਰਣ ਦਾ ਇੱਕ ਚਿੰਨ੍ਹ , ਜੋ ਸ੍ਵਰ ਨੂੰ ਹ੍ਰਸ੍ਵ ਬਣਾ ਦਿੰਦਾ ਹੈ. “ਜੇਰ ਤੇ ਜਬਰ ਔਰ ਮਾਯਨੇ ਕਿਤਾਬਨ ਕੇ.” (ਨਾਪ੍ਰ) ੮ ਅ਼ ਧੱਕੇਬਾਜ਼ੀ। ੯ ਜਵਾਨ. ਯੁਵਨੑ। ੧੦ ਯੋਧਾ. ਬਹਾਦੁਰ। ੧੧ ਵਿ—ਅਤਿ. ਬਹੁਤ. “ਜੇਵਰ ਜਬਰ ਜਵਾਹਰ ਜਰੇ.” (ਗੁਪ੍ਰਸੂ) ੧੨ ਬੀਜਗਣਿਤ. ਅਲਜਬਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਬਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Coercion_ਜਬਰ: ਭਾਰਤੀ ਮੁਆਇਦਾ ਐਕਟ 1872 ਦੀ ਧਾਰਾ 15 ਵਿਚ ‘ਜਬਰ’ ਦੀ ਪਰਿਭਾਸ਼ਾ ਹੇਠ-ਲਿਖੇ ਅਨੁਸਾਰ ਕੀਤੀ ਗਈ ਹੈ:-

       ‘ਜਬਰ’ ਇਸ ਇਰਾਦੇ ਨਾਲ ਕਿ ਕਿਸੇ ਵਿਅਕਤੀ ਤੋਂ ਕੋਈ ਕਰਾਰ ਕਰਵਾਇਆ ਜਾਵੇ, ਕੋਈ ਅਜਿਹਾ ਕਾਰਜ ਕਰਨਾ ਜਾਂ ਕਰਨ ਦੀ ਧਮਕੀ ਦੇਣਾ ਹੈ, ਜੋ ਭਾਰਤੀ ਦੰਡ ਸੰਘਤਾ ਦੁਆਰਾ ਵਰਜਤ ਹੈ ਜਾਂ ਕਿਸੇ ਵਿਅਕਤੀ ਤੇ, ਭਾਵੇਂ ਉਹ ਕੋਈ ਵੀ ਹੋਵੇ, ਪ੍ਰਤੀਕੂਲ ਪ੍ਰਭਾਵ ਪਾਉਣ ਲਈ ਕਿਸੇ ਸੰਪਤੀ ਨੂੰ ਕਾਨੂੰਨ ਵਿਰੁਧ ਰੋਕ ਰਖਣਾ ਜਾਂ ਰੋਕ ਰਖਣ ਦੀ ਧਮਕੀ ਦੇਣਾ ਹੈ।’’

       ਕਨਹਈਆ ਲਾਲ ਬਨਾਮ ਨੈਸ਼ਨਲ ਬੈਂਕ ਔਫ਼ ਇੰਡੀਆ ਲਿਮਟਿਡ [ਆਈ ਐਲ ਆਰ ਕਲਕਤਾ 598 (ਪੀ ਸੀ)] ਅਨੁਸਾਰ ਭਾਰਤੀ ਮੁਆਇਦਾ ਐਕਟ 1872 ਦੀ ਧਾਰਾ 15 ਵਿਚ ਜਬਰ ਦੀ ਪਰਿਭਾਸ਼ਾ ਧਾਰਾ 14 ਨੂੰ ਲਾਗੂ ਕਰਨ ਦੇ ਖ਼ਾਸ ਉਦੇਸ਼ ਨਾਲ ਅੰਤਰਸਥਾਪਤ ਕੀਤੀ ਗਈ ਹੈ ਅਰਥਾਤ ਜਦ ਇਹ ਵੇਖਣਾ ਹੋਵੇ ਕਿ ਆਇਆ ਕੋਈ ਕਰਾਰ ਜਬਰ ਨਾਲ ਪ੍ਰਾਪਤ ਕੀਤੀ ਸੰਮਤੀ ਦੁਆਰਾ ਕਰਵਾਇਆ ਗਿਆ ਹੈ ਤਾਂ ਉਸ ਕਸਵਟੀ ਦੀ ਕੀ ਪਰਿਭਾਸ਼ਾ ਹੈ ਜੋ ਉਥੇ ਲਾਗੂ ਕੀਤੀ ਜਾਵੇ। ਜਦੋਂ ਇਹ ਸ਼ਬਦ ਹੋਰ ਪ੍ਰਸੰਗ ਵਿਚ ਵਰਤਿਆ ਜਾਵੇ ਤਾਂ ਇਸ ਦਾ ਅਰਥ ਉਹ ਨਹੀਂ ਲਿਆ ਜਾ ਸਕਦਾ ਜੋ ਉਸ ਨੂੰ ਧਾਰਾ 15 ਵਿਚ ਦਿੱਤਾ ਗਿਆ ਹੈ।

       ਇਸ ਕੇਸ ਵਿਚ ਵਡੀ ਦਲੀਲ ਇਹ ਸੀ ਕਿ ਅਰਜ਼ੀਦਾਵੇ ਵਿਚ ਜਬਰ ਦਾ ਲਾਇਆ ਗਿਆ ਦੂਸ਼ਣ ਭਾਰਤੀ ਕਾਨੂੰਨ ਅਨੁਸਾਰ ਜਬਰ ਨਹੀਂ ਬਣਦਾ। ਇਹ ਕਿਹਾ ਗਿਆ ਕਿ ਭਾਰਤੀ ਕਾਨੂੰਨ ਅਧੀਨ ਜਬਰ ਤਦ ਹੀ ਹੋਂਦ ਵਿਚ ਆਉਂਦਾ ਹੈ ਜਦ ਉਹ ਭਾਰਤੀ ਮੁਆਇਦਾ ਐਕਟ, 1872 ਦੀ ਧਾਰਾ 15 ਵਿਚ ਯਥਾ ਪਰਿਭਾਸ਼ਤ ਜਬਰ ਦੀਆਂ ਲੋੜਾਂ ਪੂਰੀਆਂ ਕਰੇ। ਅਰਜ਼ੀਦਾਵੇ ਵਿਚ ਇਹ ਨਹੀਂ ਸੀ ਕਿਹਾ ਗਿਆ ਕਿ ਸੰਪਤੀ ਨੂੰ ਗ਼ੈਰ-ਕਾਨੂੰਨੀ ਤੌਰ ਤੇ ਰੋਕਣ ਦਾ ਜਾਂ ਰੋਕ ਰਖਣ ਦੀ ਧਮਕੀ ਦੇਣ ਦਾ ਕੰਮ ਕਿਸੇ ਵਿਅਕਤੀ ਤੋਂ ਕੋਈ ਕਰਾਰ ਕਰਾਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ।

       ਐਪਰ, ਪ੍ਰੀਵੀ ਕੌਂਸਲ ਦੇ ਜੱਜ ਸਾਹਿਬਾਨ ਇਸ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਦੇ ਕਹਿਣ ਅਨੁਸਾਰ ਇਹ ਦਲੀਲ ਭਾਰਤੀ ਮੁਆਇਦਾ ਐਕਟ ਦੀ ਧਾਰਾ15 ਦੇ ਉਦੇਸ਼ ਅਤੇ ਪ੍ਰਭਾਵ ਬਾਰੇ ਬੁਨਿਆਦੀ ਭੁਲੇਖੇ ਤੇ ਆਧਾਰਤ ਸੀ। ਮੁਆਇਦਾ ਐਕਟ ਦੀਆਂ ਧਰਾਵਾਂ 11, 12, 13 ਅਤੇ 14 ਤੋਂ 18 ਤਕ ਹਵਾਲਾ ਦੇਣ ਉਪਰੰਤ ਜੱਜ ਸਾਹਿਬਾਨ ਦਾ ਕਹਿਣਾ ਸੀ ਕਿ, ‘‘ਇਸ ਤੋਂ ਸਪਸ਼ਟ ਹੈ ਕਿ ਜਬਰ ਦੀ ਇਹ ਪਰਿਭਾਸ਼ਾ ਕੇਵਲ ਇਸ ਵਿਚਾਰ ਤੇ ਲਾਗੂ ਹੁੰਦੀ ਹੈ ਕਿ ਕੀ ਕਿਸੇ ਕਰਾਰ ਨੂੰ ਧਾਰਾ 10 ਅਧੀਨ ਮੁਆਇਦੇ ਦਾ ਰੂਪ ਦੇਣ ਲਈ ਆਜ਼ਾਦਾਨਾ ਦਿੱਤੀ ਗਈ ਸੰਮਤੀ ਸੀ ਜਾਂ ਨਹੀਂ। ਇਸ ਲਈ ਹੀ ਜਬਰ ਦੀ ਪਰਿਭਾਸ਼ਾ ਨੂੰ ਕਿਸੇ ਅਜਿਹੇ ਗ਼ੈਰਕਾਨੂੰਨੀ ਕਾਰਜ ਤਕ ਸੀਮਤ ਰਖਿਆ ਗਿਆ ਹੈ ਜੋ ਇਸ ਇਰਾਦੇ ਨਾਲ ਕੀਤਾ ਗਿਆ ਹੋਵੇ ਕਿ ਕੋਈ ਵਿਅਕਤੀ ਕੋਈ ਕਰਾਰ ਕਰੇ। ਪਰ ਇਹ ਕਹਿਣਾ, ਕਿ ਜਬਰ ਤਦ ਹੀ ਕਾਨੂੰਨੀ ਤੌਰ ਤੇ ਹੋਂਦ ਵਿਚ ਆਉਂਦਾ ਹੈ ਜੇ ਉਸ ਪਿਛੇ ਇਰਾਦਾ ਕੋਈ ਕਰਾਰ ਕਰਾਉਣ ਦਾ ਹੋਵੇ, ਇਸ ਐਕਟ ਨੂੰ ਅਰਥਹੀਨ ਕਰਨਾ ਹੋਵੇਗਾ। ਇਸ ਤਰ੍ਹਾਂ ਦਾ ਅਰਥ ਨਿਰਨਾ ਐਕਟ ਵਿਚ ਹੀ ਅਸੰਗਤੀਆਂ ਪੈਦਾ ਕਰ ਦੇਵੇਗਾ।

       ਜਦੋਂ ਕਿਸੇ ਵਿਅਕਤੀ ਨੂੰ ਉਸਦੀ ਮਰਜ਼ੀ ਦੇ ਖ਼ਿਲਾਫ਼ ਕੋਈ ਕੰਮ ਕਰਨ ਲਈ ਮਜਬੂਰ ਕੀਤਾ ਜਾਵੇ ਤਾਂ ਉਸ ਨੂੰ ਜਬਰ ਕਿਹਾ ਜਾਂਦਾ ਹੈ। ਕੋਈ ਜੁਰਮ ਜਾਂ ਮੁਆਇਦਾ ਕਰਨ ਲਈ ਸਬੰਧਤ ਵਿਅਕਤੀ ਦੀ ਆਪਣੀ ਮਰਜ਼ੀ ਹੋਣਾ ਜ਼ਰੂਰੀ ਹੈ। ਜੇ ਕਿਸੇ ਵਿਅਕਤੀ ਨੂੰ ਉਸ ਦੀ ਮਰਜ਼ੀ ਦੇ ਖ਼ਿਲਾਫ਼ ਕੋਈ ਜੁਰਮ ਜਾਂ ਮੁਆਇਦਾ ਕਰਨ ਲਈ ਮਜਬੂਰ ਕੀਤਾ ਜਾਵੇ ਤਾਂ ਉਹ ਉਸ ਲਈ ਜ਼ਿੰਮੇਵਾਰ ਨਹੀਂ ਹੁੰਦਾ। ਜੇ ਕੋਈ ਪਤਨੀ ਆਪਣੇ ਪਤੀ ਦੇ ਸੰਗ ਵਿਚ ਵਿਦ੍ਰੋਹ , ਕਤਲ ਜਾ ਰਾਹਜ਼ਨੀ ਤੋਂ ਬਿਨਾਂ ਕੋਈ ਹੋਰ ਜੁਰਮ ਕਰਦੀ ਹੈ ਤਾਂ ਕਾਨੂੰਨ ਵਿਚ ਇਹ ਕਿਆਸ ਕੀਤਾ ਜਾਂਦਾ ਹੈ ਕਿ ਉਸ ਨੇ ਉਹ ਜੁਰਮ ਪਤੀ ਦੇ ਜਬਰ ਅਧੀਨ ਕੀਤਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.