ਜੱਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੱਸੀ. ਰਿਆਸਤ ਪਟਿਆਲਾ , ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਦਾ ਇੱਕ ਪਿੰਡ , ਜਿੱਥੇ ਦਸ਼ਮੇਸ਼ ਨੇ ਚਰਣ ਪਾਏ. ਗੁਰਦ੍ਵਾਰੇ ਪਾਸ ਜੋ ਤਾਲ ਹੈ ਉਸ ਵਿੱਚਦੀਂ ਗੁਰੂ ਸਾਹਿਬ ਨੀਲੇ ਵਸਤ੍ਰਾਂ ਸਹਿਤ ਘੋੜੇ ਪੁਰ ਚੜ੍ਹੇ ਹੋਏ ਲੰਘੇ ਅਰ ਸਾਰਾ ਲਿਬਾਸ ਬੱਗਾ ਹੋ ਗਿਆ, ਜਿਸ ਤੋਂ ਤਾਲ ਦਾ ਨਾਮ “ਬੱਗਸਰ” ਹੋਇਆ. ਇੱਥੋਂ ਦੇ ਵਸਨੀਕ ਸਿੱਖਾਂ ਨੇ ਸਤਿਗੁਰੂ ਦੀ ਭੇਟਾ ਗੁੜ ਕੀਤਾ. “ਜੱਸੀ ਆਇ ਚਲੇ ਗੁੜ ਖਾਇ.” (ਗੁਪ੍ਰਸੂ)

     ਗੁਰਦ੍ਵਾਰੇ ਨਾਲ ੬੦ ਵਿੱਘੇ ਜ਼ਮੀਨ ਪਿੰਡ ਪਥਰਾਲੇ ਵਿੱਚ, ਬੀਸ ਵਿੱਘੇ ਜੱਸੀ ਵਿੱਚ ਅਤੇ ਸਾਢੇ ਚਾਰ ਸੌ ਵਿੱਘੇ ਝਿੜੀ ਹੈ. ੧੬੦) ਰੁਪਯੇ ਪਟਿਆਲੇ ਵੱਲੋਂ ਸਾਲਾਨਾ ਹਨ. ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਸੀ. ਆਈ. ਰੇਲਵੇ) ਤੋਂ ਤਿੰਨ ਮੀਲ ਦੱਖਣ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੱਸੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੱਸੀ (ਪਿੰਡ): ਪੰਜਾਬ ਦੇ ਬਠਿੰਡਾ ਨਗਰ ਤੋਂ ਲਗਭਗ 23 ਕਿ.ਮੀ. ਦੀ ਵਿਥ ਉਤੇ ਵਸਿਆ ਇਕ ਪਿੰਡ , ਜਿਸ ਵਿਚ ‘ਗੁਰਦੁਆਰਾ ਸ੍ਰੀ ਬਗਸਰ ਪਾਤਿਸ਼ਾਹੀ ਦਸਵੀਂ ’ ਮੌਜੂਦ ਹੈ। ਸਥਾਨਕ ਰਵਾਇਤ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਸਾਬੋ ਜਾ ਰਹੇ ਸਨ , ਤਾਂ ਇਸ ਪਿੰਡ ਦੇ ਟੋਭੇ ਵਿਚੋਂ ਘੋੜੇ ਉਤੇ ਚੜ੍ਹੇ ਹੋਏ ਲੰਘੇ। ਉਨ੍ਹਾਂ ਦੇ ਨੀਲੇ ਬਸਤ੍ਰ ਬੱਗੇ (ਸਫ਼ੈਦ) ਰੰਗ ਦੇ ਹੋ ਗਏ। ਫਲਸਰੂਪ ਉਸ ਟੋਭੇ ਦਾ ਨਾਂ ‘ਬਗਸਰ’ ਪ੍ਰਚਲਿਤ ਹੋ ਗਿਆ। ਹੁਣ ਇਸ ਟੋਭੇ ਨੂੰ ਪੱਕਾ ਕਰਕੇ ਬੜਾ ਸੁੰਦਰ ਰੂਪ ਦੇ ਦਿੱਤਾ ਗਿਆ ਹੈ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਵਿਵਸਥਾ ਬੁੱਢਾ ਦਲ ਦੇ ਨਿਹੰਗ ਸਿੰਘ ਕਰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.