ਝੋਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੋਕ (ਨਾਂ,ਇ) ਭੱਠੀ ਦੀ ਅੱਗ ਵਿੱਚ ਝੋਕੇ ਜਾਣ ਵਾਲੇ ਪੱਤੇ ਫੂਸ ਆਦਿ; ਪਿੰਡ ਤੋਂ ਬਾਹਰ ਬਣੀਆਂ ਝੁੱਗੀਆਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝੋਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੋਕ [ਨਾਂਇ] 1 ਪਿੰਡ , ਗਾਉਂ 2 ਊਂਘ, ਝੂਟਾ, ਨਸ਼ੇ ਵਿੱਚ ਸਿਰ ਹਿਲਾਉਣ ਦਾ ਭਾਵ, ਪਤੰਗ ਆਦਿ ਨੂੰ ਨੀਵਾਂ ਕਰਨ ਦਾ ਭਾਵ 3 ਭੱਠੀ ਵਿੱਚ ਪਾਉਣ ਵਾਲ਼ਾ ਬਾਲਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9445, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੋਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੋਕ. ਸੰਗ੍ਯਾ—ਪੌਣ ਦਾ ਬੁੱਲਾ. ਹਵਾ ਦੀ ਲਹਿਰ । ੨ ਪੀਂਘ ਹਿੰਡੋਲੇ ਆਦਿ ਦਾ ਝੂਟਾ (ਹੂਟਾ). ੩ ਨਸ਼ੇ ਵਿੱਚ ਸਿਰ ਦਾ ਝੁਕਾਉ. ਟੂਲ. ਪੀਨਕ। ੪ ਆਨੰਦ ਦਾ ਹੁਲਾਰਾ. ਖ਼ੁਸ਼ੀ ਦਾ ਝੂਟਾ. “ਅਨਦ ਸਹਜਧੁਨਿ ਝੋਕ.” (ਸਾਰ ਸੂਰਦਾਸ) ੫ ਭੱਠੀ ਵਿੱਚ ਪਾਉਣ ਦਾ ਈਂਧਨ. ਪੱਤੇ ਫੂਸ ਆਦਿ ਜੋ ਭੱਠ ਵਿੱਚ ਝੋਕੇ ਜਾਣ। ੬ ਝੁਕਣ ਦਾ ਭਾਵ. ਝੁਕਾਉ। ੭ ਗੀਤ ਦਾ ਲੰਮਾ ਰਹਾਉ. ਟੇਕ. ਅ੎ਥਾਈ। ੮ ਕਲਗੀ, ਜੋ ਮਹਾਰਾਜਿਆਂ ਦੇ ਸਿਰ ਦਾ ਭੂ੄ਣ ਹੈ ਅਤੇ ਸਿਰ ਦੀ ਹਰਕਤ ਨਾਲ ਲਹਿਰਾਉਂਦੀ ਹੈ. “ਝੋਕ ਐਸੇ ਲਸੈ ਜੋਤਿ ਫੁੰਦਨ ਦਿਸੈ ਸੋਭ ਅਪਾਰ ਨਹਿ ਬਰਨਿ ਆਵੈ.” (ਗੁਰੁਸੋਭਾ) ੯ ਦੇਖੋ, ਝੋਕਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੋਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਝੋਕ (ਸੰ.। ਪੰਜਾਬੀ) ਨਸ਼ੇ ਯਾ ਨੀਂਦ ਵਿਚ ਸਿਰ ਦਾ ਝੁਕ ਜਾਣਾ। ਅਨੰਦ ਵਿਚ ਨਿਉਂ ਜਾਣਾ ਭਾਵ ਸਮਾਧੀ। ਯਥਾ-‘ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ।’ ੨. ਝੁਕਕੇ, ਨਿਉਂਕੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਝੋਕ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਝੋਕ : ਇਹ ਕਾਫ਼ੀ ਵਰਗਾ ਇਕ ਪ੍ਰਕਾਰ ਦਾ ਗੀਤ ਹੈ ਜਿਸ ਵਿਚ ਆਮ ਤੌਰ ਤੇ ਕਿਸੇ ਦੇ ਬਿਰਹਾ ਨੂੰ ਵਿਅਕਤ ਕੀਤਾ ਜਾਂਦਾ ਹੈ। ਪੰਜਾਬੀ ਦੇ ਮੁਸਲਮਾਨ ਕਵੀਆਂ ਨੇ ਹਜ਼ਰਤ ਮੁਹੰਮਦ ਅਤੇ ਹੋਰ ਧਾਰਮਿਕ ਹਸਤੀਆਂ ਬਾਰੇ ਝੋਕਾਂ ਲਿਖੀਆਂ ਹਨ, ਜਿਵੇਂ ਮੌਲਵੀ ਮੁਹੰਮਦ ਅਕਬਰ ਅਲੀ ਗੁਰਦਾਸਪੁਰੀ ਦੀ ‘ਝੋਕ ਹਜ਼ਰਤ ਰਸੂਲ ਕਰੀਮ’ ਅਤੇ ਮੂਸਾ ਲੁਧਿਆਣਵੀ ਦੀ ‘ਝੋਕ ਇਮਾਮ ਹੁਸੈਨ’ ਅਤੇ ‘ਝੋਕ ਇਮਾਮ ਕਾਸਿਮ’ ਆਦਿ।                    


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਝੋਕ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਝੋਕ :   ਲੰਬੀ ਹੇਕ ਨਾਲ ਗਾਇਆ ਜਾਣ ਵਾਲਾ ਵੈਰਾਗ ਦਾ ਇਕ ਗੀਤ ਹੁੰਦਾ ਹੈ ਜਿਸ ਵਿਚ ਬਿਰਹਾ ਦੀ ਮਿੱਠੀ ਮਿੱਠੀ ਪੀੜ ਦਾ ਵਰਣਨ ਅਤੇ ਗਿਲੇ ਸ਼ਿਕਵੇ ਵੀ ਸ਼ਾਮਲ ਹੁੰਦੇ ਹਨ। ਇਸ ਗੀਤ ਵਿਚੋਂ ‘ਢੋਲੇ' ਵਾਲੀ ਮਿਠਾਸ ਅਤੇ ‘ਮਾਹੀਏ' ਵਾਲੀ ਮਧੁਰਤਾ ਦਾ ਆਨੰਦ ਆਉਂਦਾ ਹੈ।

      ਇਸ ਦਾ ਕਾਵਿ-ਰੂਪ ਬਹੁਤ ਪੁਰਾਣਾ ਹੈ। ਲਹਿੰਦੇ ਦੇ ਇਲਾਕੇ ਵਿਚ ਜੋ ਝੋਕਾਂ ਪ੍ਰਚਲਿਤ ਹਨ ਉਨ੍ਹਾਂ ਵਿਚੋਂ ਕੋਈ ਬਝਵਾਂ ਛੰਦ ਨਹੀਂ ਮਿਲਦਾ ਸਗੋਂ ਕੋਈ ਪਿਆਰ ਜਾਂ ਵੈਰਾਗ ਦਾ ਗੀਤ ਜਿਹੜਾ ਲਮਕਵੀਂ ਸੁਰ ਵਿਚ ਗਾਇਆ ਜਾਵੇ ਝੋਕ ਅਖਵਾਉਂਦਾ ਹੈ। ਦਰਅਸਲ ਲਹਿੰਦੇ ਵਿਚ ਪਿੰਡੋਂ ਦੂਰ ਝੁੱਗੀਆਂ ਦੇ ਸਮੂਹ ਨੂੰ ਵੀ ਝੋਕ ਕਹਿੰਦੇ ਹਨ। ਇਨ੍ਹਾਂ ਝੋਕਾਂ ਵਿਚ ਕਾਮੇ, ਕਿਸਾਨ ਆਦਿ ਰਹਿੰਦੇ ਹਨ। ਜਿਵੇਂ ਮਾਹੀ ਅਤੇ ਮਹੀਵਾਲ ਸ਼ਬਦ ਪ੍ਰੀਤਮ ਦੇੇ ਬੋਧਕ ਹਨ ਇਸੇ ਤਰ੍ਹਾਂ ਝੋਕ ਸ਼ਬਦ ਪ੍ਰੀਤਮ ਦੇ ਟਿਕਾਣੇ ਦਾ ਬੋਧਕ ਹੈ।

      ਕੁਝ ਝੋਕਾਂ, ਝੋਕ ਸ਼ਬਦ ਤੋਂ ਹੀ ਸ਼ੁਰੂ ਹੁੰਦੀਆਂ ਹਨ ਜਿਵੇਂ :-

      ਝੋਕ ਮੇਰੇ ਰਾਂਝਣ ਵਾਲੀ ਕਿਤਨੀ ਕੁ ਦੂਰ ਵੇ।

      ਅੱਖੀਆਂ ਤੋਂ ਨੇੜੇ ਨੇੜੇ ਕਦਮਾਂ ਤੋਂ ਦੂਰ ਵੇ।

      ਝੋਕ ਮੇਰੇ ਰਾਂਝੇ ਵਾਲੀ ਮਿਲ ਮੱਝੀਂ ਵਾਲਿਆ।    

     ਤੇਰੇ ਵਿਛੋੜੇ ਮੇਰਾ ਤਨ ਮਨ ਜਾਲਿਆ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-05-11-33-33, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.