ਡਿਸਕ ਲੇਆਉਟ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Disk Layout
ਡਿਸਕ ਸਮਕੇਂਦਰੀ ਚੱਕਰਾਂ (Concentric Circles) ਵਿੱਚ ਵੰਡੀ ਹੁੰਦੀ ਹੈ ਜਿਨ੍ਹਾਂ ਨੂੰ ਟਰੈਕ (Tracks) ਕਿਹਾ ਜਾਂਦਾ ਹੈ। ਇਹ ਟਰੈਕ ਅੱਗੇ ਸੈਕਟਰਾਂ (Sectors) ਵਿੱਚ ਵੰਡੇ ਹੁੰਦੇ ਹਨ। ਇਹਨਾਂ ਸੈਕਟਰਾਂ ਵਿੱਚ ਡਾਟਾ ਚੁੰਬਕੀ ਪੈਟਰਨ ਵਿੱਚ ਸਟੋਰ ਕੀਤਾ ਜਾਂਦਾ ਹੈ।
ਮੰਨ ਲਵੋ ਤੁਹਾਡੀ ਡਿਸਕ ਉੱਤੇ ਸਕੂਲ ਦੀ 10ਵੀਂ ਜਮਾਤ ਨਾਲ ਸਬੰਧਿਤ ਤਿੰਨ ਫਾਈਲਾਂ ਹਨ। ਪਹਿਲੀ ਫਾਈਲ ਵਿੱਚ ਵਿਦਿਆਰਥੀ ਦਾ ਨਾਮ , ਪਿਤਾ ਦਾ ਨਾਮ ਅਤੇ ਰੋਲ ਨੰਬਰ ਸ਼ਾਮਿਲ ਹੈ। ਦੂਸਰੀ ਫਾਈਲ ਵਿਦਿਆਰਥੀ ਦਾ ਰੋਲ ਨੰਬਰ ਅਤੇ ਕੰਪਿਊਟਰ ਸਿੱਖਿਆ ਵਿਸ਼ੇ ਨਾਲ ਸਬੰਧਿਤ ਪ੍ਰਾਪਤ ਕੀਤੇ ਅੰਕਾਂ ਨੂੰ ਦਰਸਾਉਂਦੀ ਹੈ। ਇਸੇ ਪ੍ਰਕਾਰ ਤੀਸਰੀ ਫਾਈਲ ਵਿੱਚ ਵਿਦਿਆਰਥੀ ਦਾ ਰੋਲ ਨੰਬਰ ਅਤੇ ਉਸ ਤੋਂ ਮਹੀਨਾ ਵਾਰ ਵਸੂਲੀ ਜਾਂਦੀ ਫੀਸ ਦਾ ਵੇਰਵਾ ਹੈ।
ਸਾਰੀਆਂ ਫਾਈਲਾਂ ਦਾ ਉਚਿਤ ਪ੍ਰਬੰਧ ਤਦ ਹੀ ਸੰਭਵ ਹੋਵੇਗਾ ਜੇਕਰ ਅਸੀਂ ਇਹਨਾਂ ਤਿੰਨਾਂ ਨੂੰ ਇਕ ਸਾਂਝੀ ਇਕਾਈ ਵਿੱਚ ਇਕੱਠਾ ਕਰ ਲਈਏ। ਇਹਨਾਂ ਫਾਈਲਾਂ ਨੂੰ ਉਚਿਤ ਤਰਤੀਬ ਵਿੱਚ ਇਕੋ ਇਕਾਈ (ਯੂਨਿਟ) ਵਿੱਚ ਰੱਖਣ ਲਈ ਇਸ ਨੂੰ ਉਪ ਇਕਾਈ (ਸਬ ਯੂਨਿਟ) ਵਿੱਚ ਵੰਡਿਆ ਜਾਂਦਾ ਹੈ।
ਡੌਸ ਓਪਰੇਟਿੰਗ ਸਿਸਟਮ ਡਿਸਕ ਉੱਪਰ ਇਕ ਵਿਸ਼ੇਸ਼ ਢਾਂਚਾ ਤਿਆਰ ਕਰਦੀ ਹੈ ਜਿਸ ਨੂੰ ਡਾਇਰੈਕਟਰੀ (Directory) ਕਿਹਾ ਜਾਂਦਾ ਹੈ। ਇਕ ਡਾਇਰੈਕਟਰੀ ਨੂੰ ਕੋਈ ਵੀ ਨਾਮ ਦਿੱਤਾ ਜਾ ਸਕਦਾ ਹੈ। ਦੂਸਰੇ ਸ਼ਬਦਾਂ ਵਿੱਚ ਇਕ ਡਾਇਰੈਕਟਰੀ ਵਿੱਚ ਫਾਈਲਾਂ ਅਤੇ ਸਬ ਡਾਇਰੈਕਟਰੀਆਂ ਸਟੋਰ ਕੀਤੀਆਂ ਜਾ ਸਕਦੀਆਂ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1022, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First