ਤਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਲ [ਨਾਂਪੁ] ਸਤਰ, ਪੱਧਰ; ਥੱਲਾ , ਤਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਲ. ਸੰ. तल्. ਧਾ—ਕ਼ਾਇਮ ਹੋਣਾ, ਪੂਰਣ ਹੋਣਾ। ੨ ਸੰ. ਸੰਗ੍ਯਾ—ਹੇਠਲਾ ਭਾਗ. ਤਲਾ। ੩ ਜਲ ਦੇ ਥੱਲੇ ਦੀ ਜ਼ਮੀਨ। ੪ ਪੈਰ ਦਾ ਤਲਾ. “ਮੇਰਾ ਸਿਰ ਤਿਨ ਵਿਟਹੁ ਤਲ ਰੋਲੀਆ.” (ਮ: ੪ ਵਾਰ ਗਉ ੧) ੫ ਹਥੇਲੀ. “ਨਵ ਨਿਧਿ ਕਰਤਲ ਤਾਂਕੇ.” (ਸੋਰ ਰਵਿਦਾਸ) ੬ ਦੇਸ਼. ਅਸਥਾਨ. ਥਲ. “ਜਨੁ ਰੰਭਾ ਮਹਿਤਲ ਪਗਧਾਰੀ.” (ਗੁਪ੍ਰਸੂ) ੭ ਜੰਗਲ । ੮ ਦਸ੍ਤਾ. ਮੁੱਠ । ੯ ਆਧਾਰ. ਸਹਾਰਾ। ੧੦ ਸੱਤ ਪਾਤਾਲਾਂ ਵਿੱਚੋਂ ਪਹਿਲਾ ਪਾਤਾਲ । ੧੧ ਕ੍ਰਿ. ਵਿ—ਤਲੇ. ਨੀਚੇ. ਦੇਖੋ, ਤਲਿ। ੧੨ ਥੱਲਿਓਂ. ਹੇਠੋਂ. ਅੰਦਰੋਂ. “ਰਤਾ ਸਚਿਨਾਮਿ ਤਲਹੀਅਲੁ.” (ਪ੍ਰਭਾ ਮ: ੧) ਸਤ੍ਯਨਾਮ ਵਿੱਚ ਹ੍ਰਿਦ੍ਯਥਲ ਅੰਦਰੋਂ ਰੰਗਿਆ ਹੋਇਆ ਹੈ, ਬਾਹਰ ਦਾ ਦਿਖਾਵਾ ਨਹੀਂ। ੧੩ ਦੇਖੋ, ਟਿੱਲਾ ੨। ੧੪ ਤਾਲ ਲਈ ਭੀ ਤਲ ਸ਼ਬਦ ਆਇਆ ਹੈ. “ਪੰਖੀਆ ਜਿਨੀ ਵਸਾਏ ਤਲ.” (ਸ. ਫਰੀਦ) ੧੫ ਦੇਖੋ, ਤਲਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤਲ (ਕ੍ਰਿ. ਵਿ.। ਸੰਸਕ੍ਰਿਤ ਤਲ=ਡੂੰਘ, ਹੇਠ ਹੱਥ ਦੀ ਤਲੀ , ਜੰਗਲ) ੧. ਤਲੇ , ਹੇਠਾਂ, ਥੱਲੇ। ਯਥਾ-‘ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ’। ਦੇਖੋ ,‘ਤਲਕਾ’
ਤਥਾ-‘ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ ’ ਜਿਕੁਰ ਮਸਤ ਹਾਥੀ ਨੂੰ ਕੁੰਡੇ ਹੇਠ ਦੇਕੇ ਵੱਸ ਕਰੀਦਾ ਹੈ।
੨. (ਸੰ.) ਤਲੀ, ਹਥੇਲੀ ਹੱਥ ਦੀ। ਯਥਾ-‘ਨਵ ਨਿਧਿ ਕਰ ਤਲ ਤਾ ਕੇ’।
ਦੇਖੋ, ‘ਕਰਤਲ’
੩. (ਸੰ. ਸੰਸਕ੍ਰਿਤ ਸਥਲੰ ਦਾ ਪੰਜਾਬੀ ਰੂਪ , ਥਲ ਤੇ ਤਲ) ਭੋਆਂ ਦੇ ਤਲਕੇ, ਥਲ, ਉਜਾੜ। ਯਥਾ-‘ਜਿਨੀੑ ਵਸਾਏ ਤਲ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 32057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First