ਤਸਫ਼ੀਆ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਸਫ਼ੀਆ. ਅ਼ ਤਫ਼ੀਆ. ਸੰਗ੍ਯਾ—ਫ਼ ਕਰਨ ਦਾ ਭਾਵ। ੨ ਫ਼ੈਲਾ ਕਰਨਾ. ਝਗੜਾ ਨਿਬੇੜਨਾ. ਇਸ ਦਾ ਮੂਲ ਫ਼ੂ (ਫ਼ਾਈ) ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਸਫ਼ੀਆ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Composition_ਤਸਫ਼ੀਆ: ਵਿਅਕਤੀਆਂ ਵਿਚਕਾਰ ਆਪਸੀ ਵਿਵਸਥਾ ਜਿਸ ਦੁਆਰਾ ਇਕ ਧਿਰ ਅਦਾਇਗੀਯੋਗ ਰਿਣ ਦੀ ਨਿਸਚਿਤ ਅਨੁਪਾਤ ਉਸ ਦੀ ਤੁਸ਼ਟੀ ਵਿਚ ਵਸੂਲ ਕਰਨ ਅਤੇ ਦੂਜੀ ਧਿਰ ਅਦਾ ਕਰਨ ਦਾ ਇਕਰਾਰ ਕਰਦੀ ਹੈ। ਤਸਫ਼ੀਆ ਸ਼ਬਦ ਦੁਵੱਲੇ ਕਾਰਜ ਦਾ ਸੂਚਕ ਹੈ ਕਿਉਂਕਿ ਇਹ ਦੋ ਧਿਰਾਂ ਵਿਚ ਇਕਰਾਰ ਦੇ ਫਲਸਰੂਪ ਹੋਂਦ ਵਿਚ ਆਉਂਦਾ ਹੈ। ਪਰ ਸਰਕਾਰੀ ਮਾਮਲਿਆਂ ਵਿਚ ਰਾਜ ਕਸੂਰਵਾਰ ਤੇ ਡੰਨ ਅਰੋਪ ਕੇ ਤਸਫ਼ੀਏ ਦੀ ਬਣਦੀ ਰਕਮ ਵਸੂਲ ਨਹੀਂ ਕਰ ਸਕਦੀ। ਜੇ ਕੋਤਾਹੀਕਾਰ ਸਰਕਾਰ ਨੂੰ ਰਕਮ ਅਦਾ ਕਰਨ ਤੋਂ ਇਨਕਾਰ ਕਰੇ ਤਾਂ ਸਰਕਾਰ ਪਾਸ ਇਕੋ ਚਾਰਾ ਮੈਜਿਸਟਰੇਟ ਦੀ ਅਦਾਲਤ ਰਾਹੀਂ ਕੋਤਾਹੀਕਾਰ ਨੂੰ ਦੋਸ਼ ਸਿਧ ਕਰਾਉਣ ਦਾ ਰਹਿ ਜਾਂਦਾ ਹੈ ਜਿਸ ਦੇ ਫਲਸਰੂਪ ਕੁਝ ਪਰਿਣਾਮ ਨਿਕਲਦੇ ਹਨ।
ਹਾਲਜ਼ਬਰੀ ਦੇ ਲਾਜ਼ ਆਫ਼ ਇੰਗਲੈਂਡ ਅਨੁਸਾਰ ਕਰਜ਼ਦਾਰ ਅਤੇ ਸਾਰੇ ਜਾਂ ਕੁਝ ਲਹਿਣੇਦਾਰਾਂ ਵਿਚਕਾਰ ਕੀਤੇ ਉਸ ਕਰਾਰ ਨੂੰ ਤਸ਼ਫ਼ੀਆ ਕਿਹਾ ਜਾਂਦਾ ਹੈ ਜਿਸ ਦੁਆਰਾ ਤਸਫ਼ੀਆ ਕਰਨ ਵੇਲੇ ਲਹਿਣੇਦਾਰ ਕਰਜ਼ਦਾਰ ਨਾਲ ਅਤੇ ਆਪੋ ਵਿਚ ਅਰਥਾਵੇਂ ਰੂਪ ਵਿਚ ਸਪਸ਼ਟ ਰੂਪ ਵਿਚ ਇਸ ਗਲ ਤੇ ਸਹਿਮਤ ਹੋ ਜਾਂਦੇ ਹਨ ਕਿ ਜੋ ਰਕਮ ਕਰਜ਼ਦਾਰ ਦੁਆਰਾ ਦੇਣੀ ਬਣਦੀ ਹੈ ਉਸ ਤੋਂ ਘਟ ਰਕਮ ਸਵੀਕਾਰ ਕਰ ਲਈ ਜਾਵੇ ਅਤੇ ਇਹ ਕਿ ਉਸ ਅਦਾਇਗੀ ਨਾਲ ਦੇਣੀ ਬਣਦੀ ਸਾਰੀ ਰਕਮ ਦੀ ਤੁਸ਼ਟੀ ਹੋ ਗਈ ਸਮਝੀ ਜਾਵੇਗੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਤਸਫ਼ੀਆ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Tasfia_ਤਸਫ਼ੀਆ: ਦੇਸ਼ ਦੇ ਕੁਝ ਭਾਗਾਂ ਵਿਚ ਤਸਫ਼ੀਆ ਸ਼ਬਦ ਦੀ ਵਰਤੋਂ ਝਗੜੇ ਦੇ ਪ੍ਰਾਈਵੇਟ ਨਿਬੇੜੇ ਲਈ ਕੀਤੀ ਜਾਂਦੀ ਹੈ ਜਦ ਕਿ ਕੁਝ ਹੋਰ ਭਾਗਾਂ ਵਿਚ ਅਦਾਲਤ ਦੁਆਰਾ ਕੀਤੇ ਗਏ ਨਿਬੇੜੇ ਨੂੰ ਤਸਫ਼ੀਆ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First