ਨਾਈ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਨਾਈ (ਨਾਂ,ਪੁ) ਹਜਾਮਤ ਕਰਨ, ਹੱਥਾਂ ਪੈਰਾਂ ਦੀਆਂ ਉਂਗਲਾਂ ਦੇ ਨਹੁੰ  ਕੱਟਣ ਅਤੇ  ਖ਼ੁਸ਼ੀ-ਗ਼ਮੀ ਸਮੇਂ ਗੰਢਾਂ (ਸੁਨੇਹੇ) ਆਦਿ ਲੈ ਕੇ ਜਾਣ ਦਾ ਕਿੱਤਾ  ਕਰਨ ਵਾਲਾ ਵਿਅਕਤੀ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਨਾਈ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਨਾਈ [ਨਾਂਪੁ] ਭਾਰਤ ਦੀ ਇੱਕ ਜਾਤੀ ਜੋ ਆਮ  ਕਰਕੇ ਵਾਲ਼  ਕੱਟਣ/ਸੰਵਾਰਨ ਦਾ ਕੰਮ  ਕਰਦੀ ਹੈ; ਇਸ ਜਾਤੀ ਦਾ ਵਿਅਕਤੀ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਨਾਈ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
       
	ਨਾਈ. ਸੰਗ੍ਯਾ—ਨਾਪਿਤ. ਨਹੁ ਲਾਹੁਣ ਅਤੇ ਭਾਂਡੇ ਮਾਂਜਣ ਆਦਿ ਸੇਵਾ ਕਰਨ ਵਾਲਾ. “ਨਾਈ ਉਧਰਿਆ ਸੈਨ ਸੇਵ.” (ਬਸੰ ਅ: ਮ: ੫) ੨ ਵਿ—ਨਾਮ ਵਾਲਾ. ਨਾਮੀ. “ਵਾਹੁ ਵਾਹੁ ਸਚੇਪਾਤਿਸਾਹ, ਤੂ ਸਚੀ ਨਾਈ.” (ਮ: ੩ ਵਾਰ ਰਾਮ ੧) ੩ ਨਾਮ ਕਰਕੇ. ਨਾਮ ਸੇ. ਨਾਮ ਦ੍ਵਾਰਾ. “ਤੀਰਥ ਅਠਸਠਿ ਮਜਨੁ ਨਾਈ.” (ਮਲਾ ਮ: ੪) ੪ ਨਾਮੋਂ ਮੇ. ਨਾਮ ਵਿੱਚ. “ਜੂਠਿ ਨ ਅੰਨੀ ਜੂਠਿ ਨ ਨਾਈ.” (ਮ: ੧ ਵਾਰ ਸਾਰ) ਨਾਮਾਂ ਦੀ ਅਪਵਿਤ੍ਰਤਾ ਹਿੰਦੂਧਰਮਸ਼ਾਸਤ੍ਰ ਵਿੱਚ ਮੰਨੀ ਹੈ. ਦੇਖੋ, ਮਨੁ ਅ: ੩ ਸ਼: ੯। ੫ ਨਿਵਾਕੇ. ਝੁਕਾਕੇ. “ਤੁਰਕ ਮੂਏ ਸਿਰੁ ਨਾਈ.”(ਸੋਰ ਕਬੀਰ) ੬ ਅ਼ 
 ਨਾੲ. ਮੌਤ ਦਾ ਸੁਨੇਹਾ ਫ਼ਾ 
  ਨਾਈ (ਨਫੀਰੀ) ਬਜਾਉਣ ਵਾਲਾ (flute-player).
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
      
      
   
   
      ਨਾਈ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਨਾਈ (ਸੰ.। ਦੇਖੋ , ਨਾਇ ੧.) ੧. ਇਸ਼ਨਾਨ  ਕਰਨ ਤੇ। ਯਥਾ-‘ਜੂਠਿ ਨ ਅੰਨੀ ਜੂਠਿ ਨ ਨਾਈ’। ਅੰਨ  (ਦਾਨ ਕਰਨ ਤੇ) ਜੂਠ  ਨਹੀਂ  ਜਾਂਦੀ, ਇਸ਼ਨਾਨ ਕਰਨ ਤੇ ਜੂਠ ਨਹੀਂ ਜਾਂਦੀ।
	੨. (ਦੇਖੋ, ਨਾਇ ੨.) ਨਾਮ , ਪਰਮੇਸਰ ਦਾ ਨਾਮ। ਯਥਾ-‘ਕੀਰਤਿ ਸੂਰਤਿ ਮੁਕਤਿ ਇਕ ਨਾਈ’।
	੩. (ਫ਼ਾਰਸੀ ਨਾਈਦਨ। ਵਡ੍ਯਾਈ ਕਰਨੀ) ਵਡਿਆਈ। ਯਥਾ-‘ਪਾਕੀ ਨਾਈ ਪਾਕ  ਥਾਇ’।   ਦੇਖੋ, ‘ਪਾਕੀ’
	੪. (ਸੰ.। ਸੰਸਕ੍ਰਿਤ  ਨਾਪਿਤ:। ਪ੍ਰਾਕ੍ਰਿਤ  ਣ੍ਹਾਵਿਆ। ਗੁਜਰਾਤੀ ਨਾਵੀ। ਪੰਜਾਬੀ  ਨਾਈ।  ਅ਼ਰਬੀ  ਨਾਈ* ਉਹ ਆਦਮੀ ਜੋ  ਲੋਕਾਂ ਦੇ ਸਿਰ  ਮੁੰਨਕੇ ਯਾ ਮਰਨੇ ਪਰਨੇ  ਤੇ ਬਿਰਾਦਰੀ ਨੂੰ ਸੱਦੇ  ਦੇਕੇ ਯਾ ਲੋਕਾਂ ਦੇ ਸੁਨੇਹੇ  ਪੁਚਾਕੇ ਉਪਜੀਵਕਾ  ਕਰੇ।  ਯਥਾ-‘ਸੈਨੁ  ਨਾਈ ਬੁਤਕਾਰੀਆ’।
	੫. (ਕ੍ਰਿ.। ਸੰਸਕ੍ਰਿਤ ਨਿਮ੍ਨੰ। ਪੰਜਾਬੀ ਨਿਉਣਾ, ਪ੍ਰੇਰਣਾਰਥਿਕ, ਨਿਵਾਉਣਾ) ਨਿਵਾਕੇ। ਯਥਾ-‘ਤੁਰਕ  ਮੂਏ ਸਿਰੁ ਨਾਈ’।
	੬. (ਆ.) ਨਾਲੋਂ ।
	            ਦੇਖੋ, ‘ਪਾਕੀ ਨਾਈ ਪਾਕ ੨.’
	----------
	* ਸੰਸਕ੍ਰਿਤ-ਨਾਪਿਤ- ਤੋਂ ਜੋ -ਣ੍ਹਾਵਿਆ- ਆਦ ਰੂਪ  ਵਟਾਂਦਾ ਨਾਈ-ਪਦ ਪੰਜਾਬੀ ਵਿਚ ਬਣਿਆ ਹੈ ਉਸ ਦਾ ਅਰਥ  ਹੈ, ਸਿਰ ਮੁੰਨਣ ਵਾਲਾ। ਜੇ ਅ਼ਰਬੀ ਪਦ  -ਨਾੲ੍ਹੀ- ਤੋਂ ਨਾਈ ਬਣਿਆ ਹੈ, ਉਸ ਦਾ ਅਰਥ ਹੈ ਸੱਦਾ  ਦੇਣ  ਵਾਲਾ। ਪੰਜਾਬ  ਦਾ ਨਾਈ ਦੋਵੇਂ  ਕੰਮ  ਕਰਦਾ  ਹੈ। ਸੈਣ  ਦੇ ਨਾਲ ਬੁਤਕਾਰੀਆ ਲਿਖਿਆ ਹੈ, ਇਸ ਤੋਂ ਖਿਆਲ ਹੁੰਦਾ  ਹੈ ਕਿ ਉਹ ਸ਼ਾਯਦ ਕੇਵਲ  ਸੁਨੇਹੇ ਦੇਣ ਵਾਲਾ ਨਾਈ ਸੀ ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
      
      
   
   
      ਨਾਈ  ਸਰੋਤ : 
    
      ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਨਾਈ : ਛੋਟੇ ਸਮਝੇ ਜਾਂਦੇ ਕਿੱਤੇ ਵਾਲੀਆਂ ਜਾਤਾਂ ਵਿਚੋਂ ਨਾਈ ਆਪਣੇ ਕਿੱਤੇ ਵਿਚ ਬਹੁਤ ਮਾਹਰ ਗਿਣੇ ਜਾਂਦੇ ਹਨ । ਇਨ੍ਹਾਂ ਦੇ ਕੰਮ ਭਾਵੇਂ ਆਸ-ਪਾਸ ਕੰਮ ਕਰਨ ਵਾਲਿਆਂ ਵਾਂਗ ਹੀ ਸਧਾਰਣ ਕਿਸਮ ਦੇ ਹਨ ਪਰ ਰੀਤੀ-ਰਿਵਾਜ ਅਨੁਸਾਰ ਇਹ ਕੇਵਲ ਆਪਣੇ  ਕਿੱਤੇ ਨਾਲ ਹੀ ਜੁੜੇ ਹੁੰਦੇ ਹਨ ਅਤੇ ਹੋਰ ਕਿਸੇ ਕਿਸਮ ਦਾ ਕੰਮ ਨਹੀਂ ਕਰ  ਸਕਦੇ । ਪਿੰਡਾਂ ਵਿਚ ਇਸ ਜਾਤ ਦੇ ਲੋਕ ਵਧੇਰੇ ਕਰ ਕੇ ‘ਨਾਈ' ਨਾਂ ਨਾਲ ਹੀ ਜਾਣੇ ਜਾਂਦੇ ਹਨ ਅਤੇ ਵਾਲ ਕੱਟਣ ਦਾ ਕੰਮ ਕਰਦੇ ਹਨ। ਸਿੱਖ ਬਣ ਗਏ ਨਾਈਆਂ ਨੂੰ ‘ਰਾਜਾ ਸਿੱਖ'  ਕਿਹਾ ਜਾਂਦਾ ਹੈ। ਵੱਡਿਆਂ ਸ਼ਹਿਰਾਂ ਵਿਚ ਇਸ ਜਾਤ ਵਾਲੇ ਵਧੇਰੇ ਮੁਸਲਮਾਨ ਹੁੰਦੇ ਹਨ ਅਤੇ ‘ਹੱਜਾਮ' ਅਖਵਾਉਂਦੇ ਹਨ । ਇਨ੍ਹਾਂ ਦੇ ਕੰਮ ਵਿਚ ਵਾਲ ਕੱਟਣਾ, ਹੁੱਕਾ ਆਦਿ ਤਿਆਰ ਕਰਨਾ ਅਤੇ ਪਿੰਡ ਦੇ ਮਹਿਮਾਨਾਂ ਦੀ ਦੇਖ ਭਾਲ ਕਰਨਾ ਸ਼ਾਮਲ ਹਨ । ਪਹਿਲਾਂ ਵਾਲ ਕੱਟਣ ਤੋਂ ਇਲਾਵਾ ਇਕ ਪਿੰਡ ਤੋਂ ਦੂਜੇ ਪਿੰਡ ਸੁਨੇਹੇ ਦੀ ਖ਼ਬਰ ਪਹੁੰਚਾਉਣਾ, ਵਿਆਹ ਜਾਂ ਕੁੜਮਾਈ ਆਦਿ ਦੀ ਤਾਰੀਖ ਨਿਸ਼ਚਿਤ ਕਰਨਾ ਆਦਿ ਸਾਰੇ ਕੰਮ ‘ਨਾਈ' ਦੇ ਹੀ ਹੁੰਦੇ ਸਨ । ਰਿਸ਼ਤਾ ਪੱਕਾ ਕਰਨ ਅਤੇ ਕੁੜਮਾਈ ਦੀ ਰਸਮ ਸਮੇਂ ਪੰਡਿਤ ਦੇ ਨਾਲ ਨਾਈ ਦਾ ਵੀ ਬਹੁਤ ਹੱਥ ਹੁੰਦਾ ਹੈ। ਵਿਆਹ ਵਿਚ ਵੀ ਇਕ ਬ੍ਰਾਹਮਣ ਤੋਂ ਬਾਅਦ ਨਾਈ ਦਾ ਵਧੇਰੇ ਕੰਮ ਹੁੰਦਾ ਹੈ ਅਤੇ ਇਸ ਨੁੰ ਦੋਵੇਂ ਧਿਰਾਂ ਚੋਖਾ ਇਨਾਮ (ਲਾਗ) ਵੀ ਦਿੰਦੀਆਂ ਹਨ। ਇਸ ਜਾਤ ਵਾਲੇ ਲੋਕ ਹਰ ਕਿਸੇ ਲਈ ਨਾਈ ਦਾ ਕੰਮ ਕਰਨ ਲਈ  ਤਿਆਰ ਨਹੀਂ ਹੁੰਦੇ ਅਤੇ  ਨੀਵੀਆਂ ਜਾਤੀਆਂ ਦੇ ਆਪਣੇ ਵੱਖਰੇ ਨਾਈ ਹੁੰਦੇ  ਹਨ। ਇਸ ਕਿੱਤੇ ਨੂੰ ਵਧੇਰੇ ਕਰ ਕੇ  ਮੁਸਲਮਾਨ ਹੀ ਅਪਣਾਉਂਦੇ ਹਨ। ਇਹ ਲੋਕ ਬਹੁਤ ਤੇਜ਼ ਦਿਮਾਗ ਵਾਲੇ ਮੰਨੇ ਜਾਂਦੇ ਹਨ। ਇਨ੍ਹਾਂ ਵਿਚ ਲਗਭਗ 55% ਮੁਸਲਮਾਨ, 6% ਸਿੱਖ ਅਤੇ ਬਾਕੀ ਹਿੰਦੂ ਮਿਲਦੇ ਹਨ। ਡੇਰਾਜਾਤ ਦੇ ਇਲਾਕੇ ਤੋਂ ਛੁੱਟ ਅਣਵੰਡੇ ਪੰਜਾਬ ਦੇ ਹੋਰ ਸਭ ਪਾਸੇ ਇਹ ਆਮ ਮਿਲਦੇ ਹਨ। ਗੁੜਗਾਉਂ ਵਿਚ ਮੁਸਲਮਾਨ ਨਾਈ ਉਸਤਰਾ ਜਾਂ ਹੱਜਾਮ ਅਖਵਾਉਂਦੇ ਹਨ। ਦਿੱਲੀ ਅਤੇ ਹਿਸਾਰ ਵਿਚ ਨਾਈਆਂ ਦੇ ਕਈ ਕਬੀਲੇ ਮਿਲਦੇ ਹਨ। ਕਰਨਾਲ ਵਿਖੇ ਮੁਸਲਮਾਨ ਨਾਈਆਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ, ਇਕ ਤੁਰਕੀਆਂ ਅਤੇ ਦੂਜੇ ਗਗਰੇਲ।  ਹਿੰਦੂ ਨਾਈਆਂ ਦੀਆਂ ਔਰਤਾਂ ਆਮ ਤੌਰ ਤੇ ਘੱਗਰਾ ਪਹਿਨਦੀਆਂ ਸਨ।
	ਆਧੁਨਿਕ ਦੌਰ ਵਿਚ ਜਿਵੇਂ ਹੋਰਨਾਂ ਜਾਤਾਂ ਦੇ ਕਿੱਤਿਆਂ ਵਿਚ ਤਬਦੀਲੀ ਆਈ ਹੈ ਉਵੇਂ ਹੀ ਇਸ ਜਾਤੀ ਦੇ ਲੋਕਾਂ ਵਿਚੋਂ ਵੀ ਕਈ ਹੋਰਨਾਂ ਕਿੱਤਿਆਂ ਵੱਲ ਰੁਚਿਤ ਹੋਏ ਹਨ ।
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-12-33-49, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕਾ. : 230
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First