ਨਾਟੋ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
NATO (ਨਾਅਟੋ) ਨਾਟੋ: ਉੱਤਰੀ ਅੰਧ ਮਹਾਂਸਾਗਰੀ ਸਮਝੌਤਾ (ਅਹਿਦਨਾਮਾ) ਸੰਗਠਨ (North Atlantic Treaty Organiza-tion) ਜਿਹੜਾ ਆਪਸੀ ਸੁਰੱਖਿਆ ਲਈ ਇਕ ਗੱਠ-ਜੋੜ ਹੈ। ਇਸ ਸਮਝੌਤੇ ਦਾ ਅਹਿਦਨਾਮਾ ਮਿਤੀ 4 ਅਪ੍ਰੈਲ 1949 ਨੂੰ ਬੈਲਜੀਅਮ, ਕਨੇਡਾ, ਡੈਨਮਾਰਕ, ਫ਼ਰਾਂਸ, ਆਈਸਲੈਂਡ, ਇਟਲੀ, ਲਕਸਮਬਰਗ, ਨੀਦਰਲੈਂਡ, ਨੌਰਵੇ, ਪੁਰਤ-ਗਾਲ, ਸੰਯੁਕਤ ਰਾਜ ਅਮਰੀਕਾ, ਸੰਯੁਕਤ ਬਰਤਾਨੀਆ ਅਤੇ ਗ੍ਰੀਸ। ਇਹਨਾਂ ਤੋਂ ਬਾਅਦ ਫ਼ਰਵਰੀ 1952 ਵਿੱਚ ਤੁਰਕੀ ਨੂੰ ਦਾਖ਼ਲ ਕੀਤਾ ਗਿਆ ਅਤੇ ਮਈ 1956 ਵਿੱਚ ਉਸ ਸਮੇਂ ਪੱਛਮੀ ਜਰਮਨੀ ਨੂੰ ਸ਼ਾਮਲ ਕੀਤਾ। ਇਸ ਦੇ ਮੁੱਖ ਉਦੇਸ਼ ਰੂਸੀ ਸਮਾਜਵਾਦ ਦੇ ਫੈਲਾਉ ਨੂੰ ਠੱਲ੍ਹ ਪਾਉਣਾ, ਬਾਹਰਲੇ ਹਮਲੇ ਤੋਂ ਆਪਣੀ ਰੱਖਿਆ ਕਰਨੀ, ਗੱਲਬਾਤ ਰਾਹੀਂ ਆਪਸੀ ਝਗੜਿਆਂ ਦਾ ਹੱਲ ਕਰਨਾ, ਆਰਥਿਕ ਸਹਿਕਾਰਤਾ ਵਧਾਉਣਾ, ਆਦਿ ਸਨ। ਸੰਨ 1966 ਵਿੱਚ ਇਸ ਦੇ ਮੁੱਖ ਦਫ਼ਤਰ ਨੂੰ ਪੈਰਿਸ ਤੋਂ ਤਬਦੀਲ ਕਰਕੇ ਬਰੂਸਲਜ਼ (Brussels) ਵਿੱਚ ਲਿਆਉਂਦਾ ਗਿਆ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਨਾਟੋ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
NATO-North Atlantiic Treaty Organization ਨਾਟੋ: ਸਰਦ ਜੰਗ ਦੇ ਚਾਲੀ ਸਾਲਾਂ ਵਿਚ, ਉੱਤਰੀ ਐਟਲਾਂਟਿਕ ਗਠਜੋੜ ਨੇ ਪੱਛਮੀ ਯੂਰਪੀ ਅਤੇ ਉਤਰੀ ਅਮਰੀਕਾ ਦੇ ਲੋਕਤੰਤਰੀ ਦੇਸ਼ਾਂ ਦੀ ਰੱਖਿਆ ਕੀਤੀ। 1991 ਵਿਚ ਸਰਦ ਜੰਗ ਦੇ ਅੰਤ ਤੇ ਨਾਟੋ ਨੇ ਇਕ ਜੁਗਤੀ ਧਾਰਨਾ ਅਪਣਾਈ ਜਿਸ ਨੇ ਸਮੂਹਿਕ ਰੱਖਿਆ ਦੇ ਸਿਧਾਂਤ ਨੂੰ ਬਣਾਈ ਰੱਖਿਆ ਪਰੰਤੂ ਇਸਨੇ ਵਾਰਸਾਅ ਪੈਕਟ ਦੇ ਦੇਸ਼ਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨਾਲ ਸਹਿਯੋਗਕਰਨ ਤੇ ਵੀ ਬਲ ਦਿੱਤਾ।
ਨਾਟੋ ਨੇ ਸਫ਼ਲਤਾ ਪੂਰਵਕ ਪੂਰਬੀ ਅਤੇ ਕੇਂਦਰੀ ਯੂਰਪ ਦੇ 12 ਦੇਸ਼ਾਂ ਨੂੰ ਏਕੀਕ੍ਰਿਤ ਕੀਤਾ ਹੈਅਤੇ ਹਰ ਉਸ ਯੂਰਪੀ ਦੇਸ਼ ਲਈ ਖੁਲ੍ਹਾ ਹੈ ਜੋ ਉੱਤਰੀ ਐਟਲਾਂਟਿਕ ਸੰਧੀ ਦੇ ਸਿਧਾਂਤਾਂ ਨੂੰ ਅੱਗੇ ਲਿਜਾਣ ਅਤੇ ਯੂਰੋ-ਐਟਲਾਂਟਿਕ ਖੇਤਰ ਵਿਚ ਸੁਰੱਖਿਆ ਸਬੰਧੀ ਅੰਸ਼ਦਾਨ ਪਾਉਣ ਦੀ ਸਥਿਤੀ ਵਿਚ ਹੋਵੇ।
1999 ਵਿਚ ਨਾਟੋ ਦੇ ਰਾਜ ਅਤੇ ਸਰਕਾਰ ਦੇ ਮੁੱਖੀਆਂ ਨੇ ਇਕ ਮਿਤੀ-ਅੰਤ ਤਕ ਜੁਗਤੀ ਧਾਰਨ ਨੂੰ ਪਰਵਾਨ ਕੀਤਾ ਜਿਸ ਨੇ ਰਾਜਨੀਤਿਕ ਅਤੇ ਸੈਨਿਕ ਸਾਧਨਾਂ ਦੁਆਰਾ ਆਪਣੇ ਸਾਰੇ ਮੈਂਬਰਾਂ ਦੀ ਆਜ਼ਾਦੀ ਅਤੇ ਸੁਰੱਖਿਆ ਦੀ ਸੰਭਾਲ ਦੇ ਗਠਜੋੜ ਦੇ ਸਦੀਵੀ ਸਿਧਾਂਤ ਦੀ ਪੁਸਟੀ ਕੀਤੀ। ਇਸ ਨੇ ਬੁਨਿਆਦੀ ਸੁਰੱਖਿਆ ਕਾਰਜਾਂ ਨੂੰ ਪਰਿਭਾਸ਼ਤ ਕੀਤਾ, ਨਵੇਂ ਸੁਰੱਖਿਆ ਵਾਤਾਵਰਣ ਦੇ ਕੇਂਦਰੀ ਲੱਛਣਾਂ ਦੀ ਪਛਾਣ ਕੀਤੀ ਸੁਰੱਖਿਆ ਲਈ ਗਠਜੋੜ ਦੀ ਅਪਰੋਚ ਦੇ ਤੱਤ ਨਿਵਾਚਿਤ ਕੀਤੇ ਅਤੇ ਸੈਨਿਕ ਫ਼ੌਜਾਂ ਦੇ ਹੋਰ ਅਨੁਕੂਲਣ ਲਈ ਅਗਵਾਈ ਪ੍ਰਦਾਨ ਕੀਤੀ।
11 ਸਤੰਬਰ, 2001 ਨੂੰ ਸੰਯੁਕਤ ਰਾਜ ਦੇ ਅਤਿਵਾਦੀ ਹਮਲੇ ਤੋਂ ਤੁਰੰਤ ਬਾਅਦ ਉੱਤਰੀ ਐਟਲਾਟਿਕ ਕੌਂਸਲ ਨੇ ਗਠਜੋੜ ਦੇ ਇਤਿਹਾਸ ਵਿਚ ਪਹਿਲੀ ਵਾਰ ਉੱਤਰੀ ਐਟਲਾਂਟਿਕ ਸੰਧੀ ਦੇ ਅਨੁਛੇਦ 5 ਦੀ ਵਰਤੋਂ ਕੀਤੀ। ਸਮੂਹਿਕ ਰੱਖਿਆ ਦੀ ਪ੍ਰਤਿਗਿਆ ਨਾਟੋ ਦੇ ਮੈਂਬਰਾਂ ਪਾਸੋਂ ਯੂਰਪ ਦਾ ਉੱਤਰੀ ਅਮਰੀਕਾ ਵਿਚ ਕਿਸੇ ਹੋਰ ਇਤਿਹਾਸ ਦੀ ਦੁਆਰਾ ਹਥਿਆਰਬੰਦ ਹਮਲੇ ਦੀ ਸੂਰਤ ਵਿਚ ਨਾਟੋ ਮੈਂਬਰਾਂ ਪਾਸੋਂ ਸਹਾਇਤਾ ਦੀ ਮੰਗ ਕਰਦਾ ਹੈ। 4 ਅਕਤੂਬਰ 2001 ਨੂੰ ਕੈਨੇਡਾ ਸਮੇਤ 19 ਨਾਟੋ ਮੈਂਬਰ ਦੇਸ਼ਾਂ ਨੇ ਅਤਿਵਾਦ ਦੇ ਵਿਰੁੱਧ ਮੁਹਿੰਮ ਦੀ ਸਿੱਧੀ ਸੈਨਿਕ ਸਹਾਇਤਾ ਕਰਨ ਲਈ ਸਾਰੇ ਉਪਾਵਾਂ ਨੂੰ ਲਾਗੂ ਕਰਨ ਦੀ ਸੰਯੁਕਤ ਰਾਜ ਦੀ ਬੇਨਤੀ ਤੇ ਸਾਕਾਰਤਮਕ ਪ੍ਰਤਿਕ੍ਰਿਆ ਦਰਸਾਈ।
ਨਵੀਂਆਂ ਧਮਕੀਆ ਮਿਲਣ ਕਾਰਨ ਨਾਟੋ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਇਸ ਦੇ ਮੈਂਬਰ ਵਿਅਕਤੀਗਤ ਜਾਂ ਸਮੂਹਿਕ ਰੂਪ ਵਿਚ ਸੁਰੱਖਿਆ ਵਾਤਾਵਰਣ ਨਿਰੂਪਤ ਕਰਨ ਦੇ ਯੋਗ ਹਨ, ਨਿਰੰਤਰ ਕਾਰਜ ਕਰ ਰਿਹਾ ਹੈ। ਪਰਾਸ ਕਾਨਫ਼ਰੰਸ ਸਮੇਂ ਲੀਡਰਾਂ ਨੇ ਦੋ ਮਹੱਤਵਪੂਰਨ ਤਜਵੀਜ਼ਾਂ ਤੇ ਵਿਚਾਰ ਕੀਤਾ ਕਿ ਨਾਟੋ ਕਿਵੇਂ ਨਵੇਂ ਚੈਲੰਜਾਂ ਦਾ ਸਾਹਮਣਾ ਕਰਨ ਲਈ ਕਿਵੇਂ ਆਪਣੀਆਂ ਯੋਗਤਾਵਾਂ ਨੂੰ ਇਸ ਅਨੁਸਾਰ ਢਾਲ ਸਕਦਾ ਹੈ। ਮਜ਼ਬੂਤ ਅਧਿਕ ਤੇਜ਼ੀ ਨਾਲ ਪਾਲਬੰਦੀਯੋਗ ਨਾਟੋ ਫੌਜਾਂ ਦੀ ਵਾਧੂ ਸਮਰੱਥਾ ਨੂੰ ਉਪਲੱਭਧ ਕਰਾਉਂਦਾ ਅਤੇ ਦੂਜੀ ਤਜਵੀਜ਼ ਨਾਟੋ ਅਨੁਕ੍ਰਿਆ ਫੌਜਾਂ ਨੂੰ ਵਿਕਸਿਤ ਕਰਨਾ ਜਿਸਨੂੰ ਰਿਗਾ ਕਾਨਫਰੰਸ ਵਿਚ ਪੂਰਣ ਰੂਪ ਵਿਚ ਕਾਰਜਤਮਕ ਘੋਸ਼ਿਤ ਕੀਤਾ ਗਿਆ ਸੀ ।
1957 ਤੋਂ ਨਾਟੋ ਲੀਡਰਾਂ ਦੀਆਂ ਕਾਨਫਰੰਸ ਦੇਸ਼ਾਂ ਦੀਆਂ ਰਾਜਧਾਨੀਆਂ ਜਿਵੇਂ ਕਿ ਲੰਦਨ, ਰੋਮ ਬਹਸਲੇਜ਼, ਮੈਡਰਿਡ, ਵਾਸਿੰਗਟਨ ਪਰਾਗ, ਇਸਤੇਬੋਲ ਅਤੇ ਰਿਹਾ ਆਦਿ ਵਿਚ ਹੁੰਦੀਆਂ ਰਹੀਆਂ ਹਨ।
2004 ਦੀ ਇਸਤੇਬੋਲ ਚੋਟੀ ਕਾਨਫਰੰਸ ਵਿਚ ਲੀਡਰਾਂ ਨੇ ਨਾਟੋ ਦੀਆਂ ਸੈਨਿਕ ਯੋਗਤਾਵਾਂ ਨੂੰ ਅਧਿਕ ਆਧੁਨਿਕ, ਅਧਿਕ ਪ੍ਰਯੋਗਯੋਗ ਅਤੇ ਅਧਿਕ ਪਾਲਸੀਯੋਗ ਬਣਾਉਣ ਦਾ ਫੈਸਲਾ ਕੀਤਾ ਤਾਂ ਗਠਜੋੜ ਮਿਸ਼ਨ ਦੇ ਪੂਰੇ ਸਿਲਸਲੇ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਉਹ ਆਤੰਕਵਾਦ ਦੇ ਵਿਰੁੱਧ ਅੰਤਰ-ਰਾਸ਼ਟਰੀ ਭਾਈਚਾਰੇ ਦੀ ਲੜਾਈ ਵਿਚ ਵਿਅਕਤੀਗਤ ਅਤੇ ਸਮੂਹਿਕ ਹਿੱਸਾ ਪਾਉਣ ਦੇ ਕਾਰਜ ਨੂੰ ਮਜ਼ਬੂਤ ਕਰਨ ਲਈ ਹੋਰ ਉਪਾਓ ਕਰਨ ਲਈ ਵੀ ਸਹਿਮਤ ਹੋਏ। ਸਰਦ ਜੰਗ ਦੇ ਖ਼ਾਤਮੇ ਦੇ ਸਮੇਂ ਤੋਂ ਨਾਟੋ ਮੈਂਬਰਾਂ ਨੇ ਪੂਰਬੀ ਯੂਰਪ ਅਤੇ ਸਾਬਕਾ ਸੋਵੀਅਤ ਸੰਘ ਦੇ ਦੇਸ਼ਾਂ ਨਾਲ ਰਾਜਨੀਤਿਕ ਗੱਲਬਾਤ ਅਤੇ ਸਹਿਯੋਗ ਦੇ ਕਾਰਜਾਂ ਨੂੰ ਉਨਤ ਕੀਤਾ ਹੈ। ਸਹਿਕਾਰੀ ਸੁਰੱਖਿਆ ਪ੍ਰੋਗਰਾਮ ਅਤੇ ਤੰਤਰ ਵਿਕਸਿਤ ਕੀਤੇ ਗਏ। ਇਨ੍ਹਾਂ ਵਿਚ ਸਾਂਤੀ ਵਿਚ ਭਾਗੀਦਾਰੀ ਦੇ ਪ੍ਰੋਗਰਾਮ ਯੂਰੋ-ਐਟਲਾਂਟਿਕ ਮਿਤਰਤਾ ਕੌਸਲ, ਨਾਟੋ ਰਸੀਆ ਕੌਂਸਲ, ਨਾਟੋ ਯੂਕ੍ਰੇਨ ਮਿਸ਼ਨ, ਮੈਡੀਟੇਰੇਨੀਅਨ ਗੱਲਬਾਤ ਅਤੇ ਇਸੰਤਬੋਨ ਸਹਿਯੋਗ ਪਹਿਲ ਸ਼ਾਮਲ ਹਨ।
ਨਾਟੋ ਇਤਿਹਾਸ ਪਰਾਨ, ਇਸੰਤਬੋਲ ਅਤੇ ਰਿਮਾ ਵਿਚ ਦਿੱਤੇ ਪਰਿਵਰਤਨ ਵਾਅਦਿਆਂ ਨੂੰ ਪੂਰਾ ਕਰ ਰਹੇ ਹਨ। ਬਚਨ-ਬੱਧਤਾਵਾਂ ਨਾਟੋ ਨੂੰ ਸਥਿਰ ਸਰਦ ਜੰਗ ਗਠਜੋੜ ਤੋਂ ਗਤੀਸ਼ੀਲ ਅਨੂਕੂਲਾਤਮਕ ਰਾਜਨੀਤਿਕ ਅਤੇ ਸੈਨਿਕ ਸੰਗਠਨ ਵਿਚ ਬਕਲਟ ਸਬੰਧੀ ਸਨ। ਕੈਨੇਡਾ ਗਠਜੋੜ ਦੁਆਰਾ ਸਥਾਪਤ ਸਾਰੇ ਪਰਿਵਰਤਨ ਟੀਚੇ ਆਪਣਾਉਂਦਾ ਹੈ। ਅਸੀਂ ਆਪਣੀਆਂ ਹਥਿਆਰਬੰਦ ਫੌਜਾਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਬਦਲ ਰਹੇ ਹਾਂ ਕਿ ਉਹ ਇਕੀਵੀਂ ਸਦੀ ਦੇ ਚੈਲੰਜਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋਣ ।
ਨਾਟੋ ਸਰਗਰਮੀ ਨਾਲ ਆਤੰਕਵਾਦ-ਵਿਰੋਧੀ ਕਾਰਜਾਂ ਨਾਲ ਸਬੰਧਤ ਹੈ ਅਤੇ ਕੈਨੇਡਾ ਵਾਂਗ ਉਸਦਾ ਵਿਸ਼ਵਾਸ ਹੈ ਕਿ ਆਤੰਕਵਾਦ ਦੀ ਮੱਧ-ਕਾਲੀ ਵਿਸ਼ਵ ਚੈਲੰਜ ਹੈ। ਆਤੰਕਵਾਦ ਦਾ ਵਿਰੋਧ ਸਹਿਮਤ ਸਾਂਝੇ ਟੀਚਿਆਂ, ਪ੍ਰਤਿਮਾਨਾਂ, ਮਿਆਰਾਂ, ਕੀਮਤਾਂ ਅਤੇ ਸੰਸਥਾਵਾਂ ਤੇ ਆਧਾਰਿਤ ਨਿਰੰਤਰ, ਵਿਸਤ੍ਰਿਤ ਅਤੇ ਤਾਲਮੇਲ ਪੂਰਨ ਅੰਤਰ-ਰਾਸ਼ਟਰੀ ਅਨੁਕ੍ਰਿਆ ਦੀ ਮੰਗ ਕਰਦਾ ਹੈ ਕਿਉਂਕਿ ਆਤੰਕਵਾਦ ਦੇ ਵਿਰੋਧ ਲਈ ਪ੍ਰਭਾਵੀ ਅੰਤਰ-ਰਾਸ਼ਟਰੀ ਸਹਿਯੋਗ ਅਤੇ ਤਾਲਮੇਲ ਦੀ ਲੋੜ ਹੈ।
ਨਾਟੋ ਅਨੁਕ੍ਰਿਆ ਫੋਰਮ(ਟਞ-) ਮਾਨਵ-ਵਾਦੀ ਮਾਨਰਥਾਂ ਸਹਿਤ ਦੇਸ਼ ਦੇ ਕਿਸੇ ਹਿੱਸੇ ਵਿਚ ਫੈਲੀ ਕਾਰਵਾਈ ਲਈ ਫੌਰੀ ਪ੍ਰਤਿਕ੍ਰਿਆਤਮਕ ਯੋਗਤਾ ਰੱਖਦੇ ਇਤਿਹਾਦੀ ਉਪਲੱਬਧ ਕਰਾਉਂਦੀ ਹੈ।
ਇਤਿਹਾਸ ਦੀ ਖਾੜੀ ਯੁੱਧ ਦੇ ਸਮੇਂ ਤੋਂ ਨਾਟੋ ਥੀਏਟਰ ਅਤੇ ਰੱਖਿਆ ਬਾਰੇ ਵਿਚਾਰ ਕਰਦੇ ਹਨ। ਪਰਾਗ ਕਾਨਫੰਰਸ ਸਮੇ਼ ਰਾਜ ਅਤੇ ਸਰਕਾਰ ਦੇ ਨਾਟੋ ਦੇ ਮੁੱਖੀਆਂ ਨੇ ਮਿਜ਼ਾਈਲ ਖਤਰੇ ਦੇ ਪੂਰੇ ਕ੍ਰਮ ਤੋਂ ਯੂਰਪੀ ਗਠਜੋੜ ਇਲਾਕੇ ਨੂੰ ਸੁਰੱਖਿਅਤ ਰੱਖਣ ਲਈ ਆਪਣਨਾ ਦਾ ਨਿਰੀਖਣ ਕਰਨ ਤੇ ਸਹਿਮਤੀ ਪ੍ਰਗਟ ਕੀਤੀ
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First