ਨਿਰਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰਨਾ [ਵਿਸ਼ੇ] ਬਿਨਾਂ ਕੁਝ ਖਾਧੇ-ਪੀਤੇ ਖ਼ਾਲੀ ਪੇਟ [ਨਾਂਪੁ] ਫ਼ੈਸਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਿਰਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰਨਾ ਦੇਖੋ, ਨਿਰਣਉ. “ਕਰਿ ਨਿਰਨਉ ਡੀਠਾ.” (ਵਾਰ ਜੈਤ) ੨ ਨਿਰੰਨ. ਨਿਰਨਾ ਕਾਲਜਾ. ਉਹ ਸਮਾਂ ਜਦ ਰਾਤ ਤੋਂ ਜਾਗਕੇ ਅਜੇ ਕੁਝ ਨਾ ਖਾਧਾ ਹੋਵੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਿਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Judgement_ਨਿਰਨਾ: ਜ਼ਾਬਤਾ ਦੀਵਾਨੀ ਸੰਘਤਾ 1908 ਦੀ ਧਾਰਾ 2(9) ਅਨੁਸਾਰ ਨਿਰਨੇ ਦਾ ਮਤਲਬ ਹੈ ਕਿਸੇ ਡਿਗਰੀ ਜਾਂ ਹੁਕਮ ਦੇ ਆਧਾਰਾਂ ਦਾ ਜੱਜ ਦੁਆਰਾ ਦਿੱਤਾ ਗਿਆ ਬਿਆਨ। (ਬੇਗਮ ਆਫ਼ਤਾਬ ਜ਼ਮਾਨੀ ਬਨਾਮ ਸ੍ਰੀ ਲਾਲ ਚੰਦ ਖੰਨਾ-ਏ ਆਈ ਆਰ 1969 ਦਿਲੀ 85)

       ਹੁਣ ਇਹ ਚੰਗੀ ਤਰ੍ਹਾਂ ਥਿਰ ਹੋ ਚੁੱਕਾ ਹੈ ਕਿ ਅਨੁਛੇਦ 133 (1) ਵਿਚ ਵਰਤੇ ਗਏ ਸ਼ਬਦ ‘ਨਿਰਨਾ’ ਦੇ ਅਰਥ ਉਹ ਨਹੀਂ ਹਨ ਜੋ ਉਸ ਨੂੰ ਜ਼ਾਬਤਾ ਦੀਵਾਨੀ ਸੰਘਤਾ ਵਿਚ ਪਰਿਭਾਸ਼ਤ ਕਰਕੇ ਦਿੱਤੇ ਗਏ ਹਨ। ਅਨੁਛੇਦ 133 ਵਿਚ ਉਸ ਸ਼ਬਦ ਦੀ ਵਰਤੋਂ ਕਾਰਵਾਈ ਵਿਚਲੀਆਂ ਧਿਰਾਂ ਦੇ ਅਧਿਕਾਰਾਂ ਦੇ ਅੰਤਮ ਰੂਪ ਵਿਚ ਫ਼ੈਸਲੇ ਦੇ ਤੌਰ ਤੇ ਕੀਤੀ ਗਈ ਹੈ। (ਇੰਦੂ ਦੇਵੀ ਬਨਾਮ ਰੈਵੇਨਿਊ ਬੋਰਡ-ਏ ਆਈ ਆਰ 1957 ਇਲਾਹਾ. 116)

       ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਰਾਜ ਬਨਾਮ ਡਾ. ਵਿਜੇ ਅਨੰਦ (ਏ ਆਈ ਆਰ 1963 ਐਸ ਸੀ 946) ਵਿਚ ਕਿਹਾ ਗਿਆ ਹੈ ਕਿ ਜਿਸ ਪ੍ਰਸੰਗ ਵਿਚ ਸ਼ਬਦ ‘ਨਿਰਨਾ’ ਸੰਵਿਧਾਨ ਦੇ ਅਨੁਛੇਦ 133 ਵਿਚ ਵਰਤਿਆ ਗਿਆ ਹੈ, ਉਸ ਦਾ ਮਤਲਬ ਹੈ ਅਦਾਲਤ ਅੱਗੇ ਕਿਸੇ ਵਿਵਾਦ ਵਿਚਲੇ ਵਿਸ਼ੇ-ਵਸਤੂ ਬਾਰੇ ਅਧਿਕਾਰ ਜਾਂ ਦੇਣਦਾਰੀ ਦਾ ਅੰਤਮ ਮੁਕਾਉ। ਨਿਰਨਾ ਸ਼ਬਦ ਦਾ ਸਹੀ ਅਰਥ ਜਾਂ ਉਹ ਟੈਸਟ ਜੋ ਕਿਸੇ ਨਿਆਂਇਕ ਹੁਕਮ ਨੂੰ ਨਿਰਨਾ ਕਹਾਉਣ ਲਈ ਪੂਰੇ ਕਰਨੇ ਪੈਂਦੇ ਹਨ ਉਨ੍ਹਾਂ ਦੀ ਕਈ ਅਹਿਮ ਕੇਸਾਂ ਵਿਚ ਵਿਆਖਿਆ ਕੀਤੀ ਜਾ ਚੁੱਕੀ ਹੈ।

       ਇਕ ਹੋਰ ਕੇਸ ਵਿਚ ਕਿਹਾ ਗਿਆ ਹੈ ਕਿ ਕੋਈ ਨਿਆਂਇਕ ਹੁਕਮ ਤਦ ਹੀ ਨਿਰਨਾ ਅਖਵਾ ਸਕਦਾ ਹੈ ਜੇ (1) ਪ੍ਰਸ਼ਨ ਅਧੀਨ ਸਵਾਲ ਬਾਰੇ ਫ਼ੈਸਲੇ ਨਾਲ ਦਾਵਾ ਜਾਂ ਕਾਰਵਾਈ ਸਮਾਪਤ ਹੋ ਜਾਂਦੀ ਹੈ, ਅਤੇ (2) ਅਜਿਹੇ ਫ਼ੈਸਲੇ ਨਾਲ ਉਸ ਦਾਵੇ ਜਾਂ ਕਾਰਵਾਈ ਵਿਚਲੀਆਂ ਧਿਰਾਂ ਵਿਚਕਾਰ ਵਿਵਾਦ ਦੇ ਗੁਣਾਂ ਔਗੁਣਾਂ ਤੇ ਅਸਰ ਪੈਂਦਾ ਹੋਵੇ।

       ਜ਼ਾਬਤਾ ਫ਼ੌਜਦਾਰੀ ਸੰਘਤਾ ਵਿਚ ਨਿਰਨੇ ਦਾ ਮਤਲਬ ਹੈ ਬਰੀਅਤ ਜਾਂ ਦੋਸ਼ਸਿਧੀ ਅਤੇ ਉਸ ਵਿਚ ਦਰਮਿਆਨੀ ਹੁਕਮ ਸ਼ਾਮਲ ਨਹੀਂ ਹੈ। ( ਰਾਮ ਚੰਦਰ ਬਨਾਮ ਹਸਤੀ ਮਲ-ਏ ਆਈ ਆਰ 1956 ਮੱਧ ਭਾਰਤ 161)

       ਹਾਲਜ਼ਬਰੀ ਦੀ ਪੁਸਤਕ ਲਾਜ਼ ਔਫ਼ ਇੰਗਲੈਂਡ, ਦੂਜੀ ਐਡੀਸ਼ਨ , ਜਿਲਦ 9 ਪੈਰਾ 260-264 ਵਿਚ ਕਿਹਾ ਗਿਆ ਹੈ ਕਿ ਫ਼ੌਜਦਾਰੀ ਕਾਰਵਾਈ ਵਿਚ ਨਿਰਨੇ ਦਾ ਮਤਲਬ ਵਿਚਾਰਣ ਉਪਰੰਤ ਅੰਤਮ ਹੁਕਮ ਹੈ ਜਿਸ ਵਿਚ ਮੁਲਜ਼ਮ ਨੂੰ ਜਾਂ ਤਾਂ ਬਰੀ ਕੀਤਾ ਜਾਂ ਦੋਸ਼-ਸਿਧ ਕਰਾਰ ਦਿੱਤਾ ਜਾਂਦਾ ਹੈ। ਇਸ ਦੇਸ਼ ਦੀ ਅਦਾਲਤਾਂ ਨੇ ‘ਨਿਰਨਾ’ ਦਾ ਮਤਲਬ ਉਪਰੋਕਤ ਅਨੁਸਾਰ ਹੀ ਲਿਆ ਹੈ। (ਹੋਰੀ ਰਾਮ ਸਿੰਘ ਬਨਾਮ ਐਂਪਰਰ-ਏ ਆਈ ਆਰ 1939 ਐਫ਼ ਸੀ 43)।

       ਕਿਸੇ ਦਾਵੇ ਦੇ ਕਿਸੇ ਅੰਤਮ ਮੁਕਾਉ ਨੂੰ ‘ਨਿਰਨਾ’ ਕਿਹਾ ਜਾਂਦਾ ਹੈ। ਉਸ ਨਿਰਨੇ ਤੋਂ ਉਚੇਰੀ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ਅਤੇ ਨਿਰਨਾ ਉਲਟਾਇਆ ਜਾ ਸਕਦਾ ਹੈ।

       ਦ ਟਾਟਾ ਆਇਰਨ ਐਂਡ ਸਟੀਲ ਕੰਪਨੀ ਬਨਾਮ ਚੀਫ਼ ਰੈਵਿਨਿਊ ਅਥਾਰਿਟੀ ਬੰਬੇ [(1923) 50 ਆਈ ਏ 212] ਵਿਚ ਪ੍ਰੀਵੀ ਕੌਂਸਲ ਦਾ ਕਹਿਣਾ ਹੈ ਕਿ,

       ‘‘ਦਰਅਸਲ ਨਿਰਨਾ ਸ਼ਬਦ ਆਮ ਬੋਲ ਚਾਲ ਵਿਚ ਕਈ ਭਾਵਾਂ ਵਿਚ ਵਰਤਿਆ ਜਾਂਦਾ ਹੈ। ਮਿਸਾਲ ਲਈ ਜਦੋਂ ਕੋਈ ਇਹ ਕਹਿੰਦਾ ਹੈ ਕਿ ਫਲਾਣਾ ਆਦਮੀ ਨਿਗਰ ਨਿਰਨੇ ਵਾਲਾ ਵਿਅਕਤੀ ਹੈ ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਪਾਸ ਉਹ ਬੌਧਿਕ ਸ਼ਕਤੀਆਂ ਹਨ ਜੋ ਤੱਥਾਂ ਜਾਂ ਹਾਲਾਤ ਦੇ ਆਧਾਰ ਤੇ ਸਹੀ ਨਿਰਨੇ ਲੈ ਸਕਦਾ ਹੈ ਜਾਂ ਜਦੋਂ ਕਾਨੂੰਨੀ ਮਾਮਲਿਆਂ ਵਿਚ ਵੀ ਆਪਣੇ ਸਾਥੀਆਂ ਨਾਲ ਅਸਹਿਮਤ ਜੱਜ ਆਪਣੀ ਰਾਏ ਪ੍ਰਗਟ ਕਰਦਾ ਹੈ ਤਾਂ ਉਸ ਨੂੰ ਉਸ ਦਾ ਨਿਰਨਾ ਕਿਹਾ ਜਾਂਦਾ ਹੈ, ਭਾਵੇਂ ਉਸ ਦਾਵੇ ਦੇ ਮੁਕਾਉ ਤੇ ਉਸ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਜਿਸ ਵਿਚ ਉਹ ਬੇਸਹਿਮਤੀ ਨਿਰਨਾ ਦਿੱਤਾ ਗਿਆ ਹੋਵੇ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.