ਨਿਰਵੈਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਰਵੈਰ [ਵਿਸ਼ੇ] ਜਿਸ ਦੀ ਕਿਸੇ ਨਾਲ਼ ਦੁਸ਼ਮਣੀ ਨਾ ਹੋਵੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਿਰਵੈਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਰਵੈਰ ਵਿ—ਨਿਵੈਰ. ਵੈਰ (ਦੁਸ਼ਮਨੀ) ਰਹਿਤ. ਦੇਸ਼ ਬਿਨਾ. “ਨਿਰਭਉ ਨਿਰਵੈਰੁ.” (ਜਪੁ) ੨ ਸੰਗ੍ਯਾ—ਕਰਤਾਰ. “ਬਸਿਓ ਨਿਰਵੈਰ ਰਿੰਦਤਰਿ.” (ਸਵੈਯੇ ਮ: ੧ ਕੇ) ੩ ਸਤਿਗੁਰੂ ਨਾਨਕਦੇਵ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਿਰਵੈਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਿਰਵੈਰ: ਇਹ ਸ਼ਬਦ ‘ਜਪੁਜੀ ’ ਵਿਚ ਬ੍ਰਹਮ ਵਾਚਕ ਵਜੋਂ ਵਰਤਿਆ ਗਿਆ ਹੈ। ਜਿਸ ਵਿਚ ਕਿਸੇ ਪ੍ਰਤਿ ਵੈਰ-ਭਾਵ ਨ ਹੋਵੇ, ਜਾਂ ਜੋ ਵੈਰ-ਭਾਵ ਤੋਂ ਪਰੇ ਹੋਵੇ, ਉਹ ‘ਨਿਰਵੈਰ’ ਹੈ। ਜੋ ਪਰਮਾਤਮਾ ਭੈ ਤੋਂ ਰਹਿਤ ਹੈ ਅਤੇ ਜਿਸ ਨੂੰ ਕਿਸੇ ਦਾ ਡਰ ਨਹੀਂ ਹੈ, ਜੋ ਸਾਰਿਆਂ ਉਪਰ ਛਾਇਆ ਹੋਇਆ ਹੈ, ਜਿਸ ਦੀ ਸਭ ਨੂੰ ਸਰਪ੍ਰਸਤੀ ਪ੍ਰਾਪਤ ਹੈ, ਜਿਸ ਦਾ ਕਿਸੇ ਨਾਲ ਕੋਈ ਦੁਅੰਦ ਨਹੀਂ ਹੈ, ਉਸ ਦਾ ਭਲਾ ਕਿਸੇ ਨਾਲ ਵੈਰ ਕਿਵੇਂ ਹੋ ਸਕਦਾ ਹੈ ?
ਵੈਰ ਦੇ ਮੂਲ ਵਿਚ ਬਰਾਬਰੀ ਦੀ ਭਾਵਨਾ ਕੰਮ ਕਰਦੀ ਹੈ। ਜਦ ਪਰਮਾਤਮਾ ਸ਼ਿਰਕਤ ਤੋਂ ਉਪਰ ਹੈ, ਤਾਂ ਉਸ ਦਾ ਕਿਸੇ ਨਾਲ ਵੈਰ ਹੋਣਾ ਸੰਭਵ ਨਹੀਂ ਹੈ। ਉਸ ਲਈ ‘ਨਿਰਵੈਰ’ ਸ਼ਬਦ ਵਰਤਣਾ ਬਿਲਕੁਲ ਢੁਕਵਾਂ ਹੈ। ਇਸ ਮੰਤਵ ਦੀ ਪੁਸ਼ਟੀ ਗੁਰਬਾਣੀ ਦੇ ਹੋਰ ਪ੍ਰਸੰਗਾਂ ਤੋਂ ਵੀ ਹੋ ਜਾਂਦੀ ਹੈ, ਜਿਵੇਂ—ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ। (ਗੁ.ਗ੍ਰੰ.596)। ਸਚ ਤਾਂ ਇਹ ਹੈ ਕਿ ਜੋ ਪਰਮਾਤਮਾ ਮਿਹਰਬਾਨ ਹੈ, ਦਿਆਲੂ ਹੈ, ਸਭ ਪ੍ਰਤਿ ਸਮਦ੍ਰਿਸ਼ਟੀ ਰਖਣ ਵਾਲਾ ਹੈ, ਉਹ ਕਿਸੇ ਦਾ ਵੈਰੀ ਹੋ ਹੀ ਨਹੀਂ ਸਕਦਾ—ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੇ ਕੋ ਬੈਰਾਈ ਹੇ। (ਗੁ. ਗ੍ਰੰ.1022)। ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿਚ ਕਿਹਾ ਹੈ—ਤੂੰ ਨਿਰਵੈਰ ਸੰਤ ਤੇਰੇ ਨਿਰਮਲ। ਜਿਨ ਦੇਖੇ ਸਭ ਉਤਰਹਿ ਕਲਮਲ। (ਗੁ.ਗ੍ਰੰ.108)। ਭੈਰਉ ਰਾਗ ਵਿਚ ਵੀ ਲਿਖਿਆ ਹੈ—ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ। (ਗੁ.ਗ੍ਰੰ.1141)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First