ਪਥਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਥਰ. ਸੰ. ਪ੍ਰਸ੍ਤਰ. ਸੰਗ੍ਯਾ—ਪਾਣ. ਪਾਹਨ. “ਪਥਰ ਕੀ ਬੇੜੀ ਜੇ ਚੜੈ ਭਰਿ ਨਾਲਿ ਬੁਡਾਵੈ.” (ਆਸਾ ਅ: ਮ: ੧) ਭਾਰ (ਬੋਝ) ਨਾਲ ਡੁੱਬਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਥਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਥਰ (ਸੰ.। ਸੰਸਕ੍ਰਿਤ ਪ੍ਰਸ੍ਤਰ। ਪ੍ਰਾਕਿਤ, ਪਤਖੑਰ। ਪੰਜਾਬੀ ਪੱਥਰ। ਹਿੰਦੀ ਪਾਥਰ)। ੧. ਧਰਤੀ ਦਾ ਉਹ ਕਰੜਾ ਪਦਾਰਥ ਜਿਸ ਦੇ ਸਿਲ, ਵੱਟੇ , ਚਿਟਾਨ ਰੂਪ ਸਾਨੂੰ ਦਿਸਦੇ ਹਨ, ਜਿਸ ਦੇ ਪਿਸ ਜਾਣ ਤੋਂ ਰੇਤ ਬਣਦੀ ਹੈ। ਸੰਗ , ਪਾਖਾਣ। ਯਥਾ-‘ਪਥਰ ਪਾਲਾ ਕਿਆ ਕਰੇ ’।
੨. (ਗੁ.) ਪੱਥਰ ਭਾਰਾ ਹੁੰਦਾ ਹੈ ਸੋ ਭਾਰਾ। ਪੱਥਰ ਪਾਪ=ਪੱਥਰ (ਵਤ ਬੋਝਲ) ਪਾਪ , ਪਾਪ ਜੋ ਡੋਬਦੇ ਹਨ, ਭਵਸਾਗਰ ਵਿਚ ਤਰਨ ਨਹੀ ਦੇਂਦੇ। ਯਥਾ-‘ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ’।
੩. ਪੱਥਰ ਵਤ ਕਰੜੇ , ਸਖਤ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First