ਪੈਖਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੈਖਰ ਸੰਗ੍ਯਾ—ਪੈਰ ਜਕੜਨ ਦਾ ਬੰਧਨ. ਉਹ ਬੰਧਨ , ਜੋ ਪੈਰਾਂ ਵਿੱਚ ਪਾਇਆ ਜਾਵੇ. “ਭਰਮ ਮੋਹ ਕਛੂ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ.” (ਗਉ ਮ: ੫) “ਖਰ ਕਾ ਪੈਖਰੁ ਤਉ ਛੁਟੈ” (ਬਿਲਾ ਮ: ੫) ੨ ਬੰਧਨ. “ਹਉਮੈ ਪੈਖੜੁ ਤੇਰੈ ਮਨੈ ਮਾਹਿ.” (ਬਸੰ ਅ: ਮ: ੧) ੩ ਦੇਖੋ, ਪਾਖੜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੈਖਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੈਖਰ (ਸੰ.। ਪੁ. ਪੰਜਾਬੀ ਪਾਇ=(ਫ਼ਾਰਸੀ ਪਾ=ਪੈਰ ਤੋਂ) ਪੈਰ=ਜੋ ਖੜਾ ਰਖੇ। ਭਾਵ ਟੁਰਨ ਨਾ ਦੇਵੇ। ੜ, ਰ ਦੀ ਸ੍ਵਰਣਤਾ, ਪੈਖੜ; ਪੈਖਰ) ਰੱਸੀ ਜਿਸ ਨਾਲ ਪਸੂ ਦੇ ਪੈਰ ਬੰਨ੍ਹਦੇ ਹਨ, ਤਾਂ ਜੋ ਖੜਾ ਰਹੇ , ਨੱਸ ਨਾ ਜਾਵੇ। ਯਥਾ-‘ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ’। ਭਾਵ ਇਹ ਕਿ ਸੰਤ ਲੋਕ ਮਨ ਰੂਪੀ ਖਰ ਦੀ ਸਮਾਧੀ ਰੂਪ ਰੱਸੀ ਤਦ ਛਡਦੇ ਹਨ ਜਦ ਇਸ ਨੂੰ ਭਗਵਤ ਕਥਾ ਕੀਰਤਨ ਵਿਚ ਲਗਾ ਲੈਂਦੇ ਹਨ। ਇਹ ਭਾਵ ਬੀ ਹੈ, ਕਿ ਜਗਤ ਦੇ ਰੁਝੇਵੇਂ ਤੋਂ ਉਸ ਮਨ ਨੂੰ ਛੁਡਾਓ ਜੋ ਭਜਨ ਬੰਦਗੀ ਵਿਚ ਲਗ ਪਏ, ਨਹੀਂ ਤਾਂ ਵੇਹਲੇ ਮਨ ਵਧੇਰੇ ਪਾਪ ਕਰਨਗੇ।
੨. ਬੰਧਨ , ਰੋਕਾਂ। ਤਥਾ-‘ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First