ਪ੍ਰਿਥਵੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਿਥਵੀ (ਨਾਂ,ਇ) ਧਰਤੀ; ਜ਼ਮੀਨ; ਭੋਂਏਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪ੍ਰਿਥਵੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਿਥਵੀ [ਨਾਂਇ] ਧਰਤੀ , ਜ਼ਮੀਨ, ਭੋਂ , ਭੂਮੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪ੍ਰਿਥਵੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਿਥਵੀ. ਦੇਖੋ, ਪ੍ਰਿਥਮੀ ਅਤੇ ਪ੍ਰਿਥਿਵੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪ੍ਰਿਥਵੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪ੍ਰਿਥਵੀ: ਇਹ ਮੂਲ ਰੂਪ ਵਿਚ ਸੌਰ-ਮੰਡਲ ਦਾ ਇਕ ਪ੍ਰਸਿੱਧ ਗ੍ਰਹਿ ਹੈ। ਇਸ ਨੂੰ ‘ਧਰਤੀ ’ (ਵੇਖੋ) ਅਤੇ ‘ਧਰਨੀ’ ਵੀ ਕਹਿੰਦੇ ਹਨ। ਇਸ ਉਤੇ ਮਰੑਤੑਯ-ਲੋਕ ਦੀ ਸਥਿਤੀ ਹੈ। ਇਹ ਸ੍ਰਿਸ਼ਟੀ ਨੂੰ ਸਿਰਜਨ ਵਾਲੇ ਪੰਜ ਮਹਾ-ਭੂਤਾਂ ਵਿਚੋਂ ਇਕ ਹੈ। ਇਸ ਦੇ ਨਾਂ ਬਾਰੇ ਪੁਰਾਣਾਂ ਵਿਚ ਕਈ ਪ੍ਰਸੰਗ ਮਿਲਦੇ ਹਨ। ਮੁੱਖ ਤੌਰ ’ਤੇ ਇਹੀ ਦਸਿਆ ਜਾਂਦਾ ਹੈ ਕਿ ਰਾਜਾ ਪ੍ਰਿਥੂ ਦੁਆਰਾ ਰਖਿਅਤ ਹੋਣ ਕਾਰਣ ਉਸ ਦੇ ਨਾਂ ਉਤੇ ਇਸ ਦਾ ਨਾਂ ‘ਪ੍ਰਿਥਵੀ’ ਪਿਆ। ਪ੍ਰਿਥੁ ਦਾ ਸ਼ਾਬਦਿਕ ਅਰਥ ਚੂੰਕਿ ‘ਵਿਸਤਾਰ ਵਾਲਾ’ ਹੈ, ਇਸ ਲਈ ਪ੍ਰਿਥਵੀ ਨੂੰ ਵੀ ਵਿਸਤਾਰ ਗੁਣ ਵਾਲੀ ਮੰਨਿਆ ਗਿਆ ਹੈ।
ਪੁਰਾਣ-ਸਾਹਿਤ ਵਿਚ ਵਿਸ਼ਣੂ ਦੇ ਅਵਤਾਰ ਧਾਰਣ ਕਰਨ ਲਈ ਮੂਲ ਪ੍ਰੇਰਣਾ ਧਰਤੀ ਦਾ ਭਾਰ-ਪੀੜਿਤ ਹੋਣਾ ਹੈ। ‘ਭਾਗਵਤ-ਪੁਰਾਣ’ (10/1) ਵਿਚ ਉੱਲੇਖ ਹੈ ਕਿ ਪਾਪਾਂ ਦੇ ਭਾਰ ਨਾਲ ਦਬੀ ਹੋਈ ਦੁਖੀ ਪ੍ਰਿਥਵੀ ਬ੍ਰਹਮਾ ਦੀ ਸ਼ਰਣ ਵਿਚ ਗਈ। ਬ੍ਰਹਮਾ ਉਸ ਨੂੰ ਲੈ ਕੇ ਛੀਰ-ਸਾਗਰ ਵਿਚ ਪਹੁੰਚਿਆ, ਜਿਥੇ ਵਿਸ਼ਣੂ ਬਿਰਾਜਮਾਨ ਸੀ। ਵਿਸ਼ਣੂ ਨੇ ਪਾਪਾਂ ਦਾ ਭਾਰ ਹਰਨ ਲਈ ਸ੍ਰੀ ਕ੍ਰਿਸ਼ਣ ਰੂਪ ਵਿਚ ਅਵਤਾਰ ਧਾਰਣ ਕੀਤਾ। ‘ਦੇਵੀ-ਭਾਗਵਤ-ਪੁਰਾਣ’ (14/ 18-19) ਵਾਲਿਆਂ ਨੇ ਇਹ ਪ੍ਰਸੰਗ ਦੇਵੀ ਦੇ ਅਵਤਰਣ ਨਾਲ ਜੋੜਿਆ ਹੈ। ਉਥੇ ਇਹ ਵੀ ਲਿਖਿਆ ਹੈ ਕਿ ਹਿਰੑਣਯਾਕੑਸ਼ ਦੁਆਰਾ ਸਮੁੰਦਰ ਵਿਚ ਡਬੋਈ ਪ੍ਰਿਥਵੀ ਦਾ ਵਿਸ਼ਣੂ ਨੇ ਵਰਾਹ ਰੂਪ ਧਾਰਣ ਕਰਕੇ ਆਪਣੀ ਥੁਥਨੀ ਦੇ ਜ਼ੋਰ ਨਾਲ ਸਮੁੰਦਰ ਦੇ ਜਲ ਤੋਂ ਉੱਧਾਰ ਕੀਤਾ ਅਤੇ ਸਥਿਰ ਰੂਪ ਪ੍ਰਦਾਨ ਕੀਤਾ। ਗੁਰੂ ਅਰਜਨ ਦੇਵ ਜੀ ਨੇ ਮਾਰੂ ਰਾਗ ਵਿਚ ਕਿਹਾ ਹੈ—ਧਰਣੀਧਰ ਈਸ ਨਰਸਿੰਘ ਨਾਰਾਇਣ। ਦਾੜਾ ਅਗੇ ਪ੍ਰਿਥਮਿ ਧਰਾਇਣ। (ਗੁ.ਗ੍ਰੰ.1082)। ਸੰਤ ਕਬੀਰ ਨੇ ਵੀ ਕਿਹਾ ਹੈ—ਕਬੀਰ ਕਾਗਦ ਦੀ ਓਬਰੀ ਮਸੁ ਕੀ ਕਰਮ ਕਪਾਟ। ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ। (ਗੁ.ਗ੍ਰੰ.1371)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5685, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਪ੍ਰਿਥਵੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪ੍ਰਿਥਵੀ : ਪ੍ਰਿਥਵੀ ਦਾ ਭਾਵ ਵਿਸਤਰਤ ਭੋਂਇ ਹੈ। ਵੇਦਾਂ ਵਿਚ ਪ੍ਰਿਥਵੀ ਨੂੰ ਸਾਰੇ ਪ੍ਰਾਣੀਆਂ ਦੀ ਮਾਂ ਮੰਨਿਆ ਗਿਆ ਹੈ ਅਤੇ ਇਸ ਦੀ ਉਸਤਤੀ ਆਕਾਸ਼ ਨਾਲ ਕੀਤੀ ਗਈ ਹੈ। ਵੇਦਾਂ ਅਨੁਸਾਰ ਤਿੰਨ ਸਵਰਗਾਂ ਵਾਂਗ ਪ੍ਰਿਥਵੀਆਂ ਵੀ ਤਿੰਨ ਹਨ। ਜਿਸ ਪ੍ਰਿਥਵੀ ਤੇ ਅਸੀਂ ਰਹਿੰਦੇ ਹਾਂ ਉਸ ਨੂੰ ਭੂਮੀ ਕਿਹਾ ਜਾਂਦਾ ਹੈ।
ਪ੍ਰਿਥਵੀ ਨੂੰ ਉਰਵੀ (ਫੈਲੀ ਹੋਈ) ਵੀ ਕਹਿੰਦੇ ਹਨ। ਵਿਸ਼ਨੂੰ ਪੁਰਾਣ ਅਨੁਸਾਰ ਪ੍ਰਿਥਵੀ ਦਾ ਸਬੰਧ ਮਿਥਿਹਾਸਕ ਮਨੁੱਖ ਪ੍ਰਿਥੂ ਨਾਲ ਜੋੜਿਆ ਜਾਂਦਾ ਹੈ ਜਿਸ ਨੇ ਇਸ ਦੀ ਰੱਖਿਆ ਕੀਤੀ ਸੀ। ਇਸ ਕਾਰਨ ਹੀ ਪ੍ਰਿਥੂ ਨੂੰ ਪ੍ਰਿਥਵੀ ਦਾ ਪਿਤਾ ਸਮਝਿਆ ਜਾਂਦਾ ਹੈ। ਪ੍ਰਿਥੂ਼, ਪ੍ਰਿਥਵੀ ਦਾ ਸਭ ਤੋਂ ਪਹਿਲਾ ਰਾਜਾ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-15-02-41-54, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਮਿ. ਕੋ. : 362
ਵਿਚਾਰ / ਸੁਝਾਅ
Please Login First