ਬੁਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬੁਤ (ਸੰ.। ਫ਼ਾਰਸੀ) ਪ੍ਰਾਣਾਂ ਤੋਂ ਬਿਨਾਂ ਪੱਥਰ ਲੱਕੜ ਦੀ ਮੂਰਤ, ਮੂਰਤੀ*। ਯਥਾ-‘ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ’।
----------
* ਖ੍ਯਾਲ ਹੁੰਦਾ ਹੈ ਕਿ ਇਸ ਫ਼ਾਰਸੀ ਪਦ ਬੁੱਤ ਦਾ ਮੂਲ ਸੰਸਕ੍ਰਿਤ ਬੁਧ: ਹੈ। ਬੁਧ: ਸ਼ਾਕ੍ਯ ਮੁਨੀ ਜੀ ਦਾ ਨਾਮ ਹੈ, ਜਿਨ੍ਹਾਂ ਦੀ ਸੰਪ੍ਰਦਾ ਵਾਲੇ ਇਨ੍ਹਾਂ ਦੀਆਂ ਮੂਰਤੀਆਂ ਬਨਾਕੇ ਪੁਜਦੇ ਸਨ , ਇਹ ਮਜ਼ਹਬ ਅਫ਼ਗਾਨਸਤਾਨ ਈਰਾਨ ਤੋਂ ਪਰੇ ਰੂਸ ਤਕ ਫੈਲ ਰਿਹਾ ਸੀ , ਬੁਧ ਦੀ ਮੂਰਤੀ ਨੂੰ ਬੀ ਬੁਧ ਕਹਿੰਦੇ ਸਨ, ਤਅੱਜਬ ਨਹੀਂ ਕਿ ਇਸੇ ਬੁਧ ਪਦ ਤੋਂ ਹੀ ਪੱਛਮੀ ਲੋਕਾਂ ਨੇ-ਬੁਤ-ਪਦ ਬਣਾ ਲਿਆ ਹੋਵੇ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First