ਬੰਨਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੰਨਾ (ਨਾਂ,ਪੁ) ਕਿਸੇ ਇੱਕ ਖੇਤ ਦੀ ਦੂਜੇ ਦੇ ਖੇਤ ਨਾਲੋਂ ਵੱਖ ਕਰਨ ਲਈ ਬਣਾਈ ਪੱਕੀ ਵੱਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬੰਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੰਨਾ [ਨਾਂਪੁ] ਹੱਦ , ਵੱਟ , ਕਿਨਾਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੰਨਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੰਨਾ (ਸੰ.। ਦੇਖੋ , ਬੰਧੁ। ਪੰਜਾਬੀ ਬੰਨ੍ਹਣਾ। ਇਸੇ ਤੋਂ ਬੰਨਾ=ਜੋ ਬੱਝ ਗਿਆ ਹੋਵੇ। ਬਨੇਰਾ , ਹੱਦ , ਟੇਕ) ੧. ਹੱਦ। ਉਹ ਬਨੇਰੀਆਂ ਜੋ ਪੈਲੀਆਂ ਵਿਚ ਹੱਦ ਦ੍ਰਿੜ੍ਹ ਕਰਨ ਲਈ ਪਾਂਦੇ ਹਨ। ਯਥਾ-‘ਕਿਸੈ ਕੈ ਸੀਵ ਬੰਨੈ ਰੋਲੁ ਨਾਹੀ’।

੨. ਆਸ੍ਰਯ। ਯਥਾ-‘ਪਰਮੇਸਰਿ ਦਿਤਾ ਬੰਨਾ’ ਈਸ਼੍ਵਰ ਨੇ ਆਸ੍ਰਯ ਦੇ ਦਿੱਤਾ ਹੈ। ਅਥਵਾ

੨. ਦੁੱਖਾਂ ਵਲੋਂ ਬੰਨ੍ਹ ਪਾ ਦਿੱਤਾ ਹੈ।

੩. (ਪੰਜਾਬੀ ਬਣਨਾ ਤੋਂ ਜੋ ਬਣ ਗਿਆ ਸੋ ਬੰਨਾ। ਬਣਨਾ ਲਈ ਦੇਖੋ, ਬਣਿ)*। ੧. ਜੋ ਬਨ ਸੰਵਰਕੇ ਸਜ ਗਿਆ ਹੋਵੇ ਭਾਵ ਲਾੜਾ , ਦੁਲਹਾ।

੨. ਪੁਤ੍ਰ। ਬੇਟਾ। ਯਥਾ-‘ਪਰਮੇਸਰਿ ਦਿਤਾ ਬੰਨਾ’। ਪਰਮੇਸ਼ਰ ਨੇ (ਵਾਰਸ ਯਾ) ਪੁਤ੍ਰ ਦਿੱਤਾ ਹੈ। ਕਹਿੰਦੇ ਹਨ ਕਿ ਇਹ ਸ਼ਬਦ ਗੁਰੂ ਹਰਿਗੋਬਿੰਦ ਜੀ ਦੇ ਜਨਮ ਪਰ ਕਿਹਾ ਗਿਆ ਸੀ

----------

* ਸੰਸਕ੍ਰਿਤ ਵਿਚ ਇਕ ਪਦ ਹੈ ਵਨ੍ਨ: ਜਿਸ ਦੇ ਅਰਥ ਹਨ=ਸਾਂਝਾ, ਵਿਰਸੇਦਾਰ। ਹੋ ਸਕਦਾ ਹੈ ਕਿ ਪੰਜਾਬੀ ਪਦ -ਬੰਨਾ-ਇਸ ਮੂਲ ਤੋਂ ਬਣਿਆ ਹੋਵੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.