ਮਹਿਲਾ ਸ਼ਕਤੀਕਰਣ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Women's Empowerment ਮਹਿਲਾ ਸ਼ਕਤੀਕਰਣ: ਸੰਸਾਰ ਭਰ ਵਿਚ ਇਸਤਰੀਆਂ ਨੂੰ ਘੱਟ ਅਵਸਰ ਉਪਲੱਭਧ ਹਨ ਅਤੇ ਉਨ੍ਹਾਂ ਨੂੰ ਇਸਤਰੀਆਂ ਹੋਣ ਕਾਰਨ ਅਧਿਕ ਅਧਿਕਾਰ ਉਲੰਘਣਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਦੇਸ਼ਾਂ ਵਿਚ ਇਸਤਰੀਆਂ ਆਪਣੇ ਪਤੀਆਂ ਦੀਆਂ ਕਾਨੂੰਨੀ ਸੰਪਤੀ ਹੁੰਦੀਆਂ ਹਨ, ਉਹ ਵਿਰਾਸਤ ਵਿਚ ਹਿੱਸਾ ਪ੍ਰਾਪਤ ਨਹੀਂ ਕਰ ਸਕਦੀਆਂ, ਉਧਾਰ ਨਹੀਂ ਲੈ ਸਕਦੀਆਂ ਅਤੇ ਉਨ੍ਹਾਂ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਹਨ। ਇਸਤਰੀਆਂ ਦਾ ਸਿੱਖਿਆ ਪ੍ਰਾਪਤ ਨਾ ਕਰਨਾ, ਆਪਣੇ ਬੱਚਿਆਂ ਦੇ ਦੇਖਭਾਲ ਕਰਨ ਸਬੰਧੀ ਨਿਰਣਾ ਨਾ ਕਰ ਸਕਣਾ ਜਾਂ ਆਪਣੇ ਸੁਤੰਤਰ ਵਿਚਾਰ ਅਨੁਸਾਰ ਕੋਈ ਕੰਮ ਨਾ ਕਰ ਸਕਣਾ ਆਮ ਗੱਲਾਂ ਹਨ। ਇਨ੍ਹਾਂ ਪਾਬੰਦੀਆਂ ਕਾਰਨ ਆਪਣੀ ਉਪਜੀਵਕਾ ਲਈ ਇਸਤਰੀਆਂ ਨੂੰ ਪੂਰਣ ਰੂਪ ਵਿਚ ਪਤੀਆਂ ਤੇ ਆਸਰਿਤ ਹੋਣਾ ਪੈਂਦਾ ਹੈ। ਪਤੀਆਂ ਤੋਂ ਬਿਨ੍ਹਾਂ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ। ਇਸ ਸਥਿਤੀ ਦੇ ਅੰਕੜੇ ਚਮਕਾਉਣ ਵਾਲੇ ਹਨ।
ਇਸਤਰੀਆਂ ਸੰਸਾਰ ਦੇ ਕਾਰਜੀ ਘੰਟਿਆ ਦੇ ਦੋ ਤਿਹਾਈ ਘੰਟਿਆ ਲਈ ਕੰਮ ਕਰਦੀਆਂ ਹਨ ਅਤੇ ਸੰਸਾਰ ਦੇ ਅੱਧੇ ਅੰਨ ਦਾ ਉਤਪਾਦਨ ਕਰਦੀਆਂ ਹਨ, ਪਰੰਤੂ ਫਿਰ ਵੀ ਸੰਸਾਰ ਦੀ ਆਮਦਨ ਦਾ 10 ਪ੍ਰਤੀਸ਼ਤ ਕਮਾਉਂਦੀਆਂ ਹਨ ਅਤੇ ਉਹ ਸੰਸਾਰ ਦੀ ਸੰਪਤੀ ਦੇ ਇਕ ਪ੍ਰਤਿਸ਼ਤ ਨਾਲੋਂ ਵੀ ਘੱਟ ਦੀ ਮਾਲਕ ਹਨ।
ਸੰਸਾਰ ਵਿਚ ਘਰੇਲੂ ਹਿੰਸਾ ਇਸਤਰੀਆਂ ਦੀ ਸੱਟਫੇਟ ਅਤੇ ਮ੍ਰਿਤੂ ਦਾ ਸਭ ਤੋਂ ਵੱਡਾ ਕਾਰਨ ਹੈ। 45-44 ਉਮਰ ਦੀਆਂ ਇਸਤਰੀਆਂ ਕੈਂਸਰ , ਮਲੇਰੀਆਂ, ਟ੍ਰੈਫਿਕ ਦੁਰਘਟਨਾਵਾਂ ਅਤੇ ਜੰਗ ਨਾਲੋਂ ਘਰੇਲੂ ਹਿੰਸਾ ਵਿਚ ਅਧਿਕ ਮਰਦੀਆਂ ਹਨ। ਸੰਸਾਰ ਭਰ ਦੇ ਇਕ ਬਿਲੀਅਨ ਅਨਪੜ੍ਹਾਂ ਵਿਚ 75 ਪਤੀਸ਼ਤ ਇਸਤਰੀਆਂ ਹਨ।
ਪਿਤਾ-ਪੁਰਖੀ ਪ੍ਰਣਾਲੀਆਂ ਵਾਲੀਆਂ ਸਭਿਆਚਾਰਕ ਪਰੰਪਰਾਵਾਂ ਕਾਰਨ ਲਿੰਗ ਵਿਤਕਰੇ ਦਾ ਸਾਹਮਣਾ ਕਰਨਾ ਬਹੁਤ ਹੀ ਔਖਾ ਕੰਮ ਹੈ। ਐਪਰ ਇਹ ਵਿਸਫੋਟਕ ਪਰੰਪਰਾਵਾਂ ਸੰਸਾਰ ਦੀ ਅੱਧੀ ਆਬਾਦੀ ਲਈ ਦਮਨਕਾਰੀ ਹਨ, ਜੋ ਇਸਤਰੀਆਂ ਦੇ ਸਮਾਨਤਾ ਤੇ ਸਿੱਖਿਆ ਅਤੇ ਆਰਥਿਕ ਅਵਸਰ ਦੇ ਅਧਿਕਾਰਾਂ ਨੂੰ ਨਕਾਰਦੇ ਹਨ। ਇਸਤਰੀਆਂ ਦੇ ਸ਼ਕਤੀਕਰਨ ਤੋਂ ਬਿਨ੍ਹਾਂ ਸਮੂਦਾਵਾਂ ਪਾਸ ਗ਼ਰੀਬੀ ਤੇ ਕਾਬੂ ਪਾਉਣ ਦੇ ਕੋਈ ਸਾਧਨ ਨਹੀਂ ਹਨ।
ਸਥਾਨਿਕ ਲੀਡਰਸ਼ਿਪ ਨਾਲ ਸਮੂਦਾਇ ਪੱਧਰ ਤੇ ਕੰਮ ਕਰਦੇ ਹੋਏ, ਐਫ਼.ਐਮ.ਡੀ. ਇਸਤਰੀਆਂ ਦੇ ਅਜਿਹੇ ਸ਼ਕਤੀਕਰਣ ਸਮਾਧਾਨਾਂ ਨੂੰ ਏਕੀਕ੍ਰਿਤ ਕਰਨ ਦੇ ਯੋਗ ਹੈ ਜੋ ਸਭਿਆਚਾਰਕ ਰੂਪ ਵਿਚ ਸੰਵੇਨਸ਼ੀਲ ਹਨ ਅਤੇ ਸਮੁੱਚੇ ਸਮੂਦਾਇ ਲਈ ਲਾਭਦਾਇਕ ਹਨ। ਅਸੀਂ 50 ਸਥਾਨਕ ਸੰਗਠਨਾਂ ਦਾ ਭਾਗੀਦਾਰ ਹਾਂ ਜੋ ਕਈ ਪ੍ਰਕਾਰ ਦੀਆਂ ਪਰਖੀਆਂ ਵਿਧੀਆਂ ਰਾਹੀਂ ਇਸਤਰੀਆਂ ਨੂੰ ਅਵਸਰ ਪ੍ਰਦਾਨ ਕਰਦੇ ਹਨ। ਇਨ੍ਹਾਂ ਵਿਚ ਕਿੱਤਾਪਰਕ ਕੁਸ਼ਲਤਾਵਾਂ, ਲਘੂਉਪਕ੍ਰਮ ਵਿਕਾਸ ਟ੍ਰੇਨਿੰਗ, ਲਘੂਵਿੱਤ ਅਵਸਰ, ਸਵੈ-ਸਹਾਇਤਾ ਗਰੁੱਪ, ਅਧਿਕਾਰਾਂ ਸਬੰਧੀ ਸਮੂਦਾਇ ਵਰਕਸ਼ਾਪ, ਪੁਨਰ-ਉਤਪਾਦਕ ਸਵਾਸਥ, ਲਿੰਗ ਸੰਵੇਦਨਸ਼ੀਲਤਾ, ਲੀਡਰਸ਼ਿਪ, ਜੀਵਨ ਕੁਸ਼ਲਤਾਵਾਂ, ਸਾਖ਼ਰਤਾ , ਸ਼ਕਤੀਕਰਣ ਆਦਿ ਸ਼ਾਮਲ ਹਨ, ਅਤੇ ਇਸ ਤੋਂ ਇਲਾਵਾ ਕਾਨੂੰਨੀ ਅਤੇ ਮਨੋਵਿਗਿਅਨਕ ਸਮਲਾਹ ਅਤੇ ਸਮਰੱਥਨ ਮੁਹਿੰਮਾ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ।
ਆਪਣੇ ਸਮੂਦਾਇ ਵਿਚ ਇਸਤਰੀਆਂ ਦੇ ਵੱਧਣ ਫੁਲਣ ਲਈ ਐਫ਼.ਐਸ.ਡੀ. ਲੋੜੀਂਦੇ ਸਾਧਨ ਅਤੇ ਵਸੀਲੇ ਪ੍ਰਦਾਨ ਕਰਦਾ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First