ਮੱਕੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੱਕੀ (ਨਾਂ,ਇ) ਵੇਖੋ : ਮਕਈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮੱਕੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Corn (ਕੌਨ) ਮੱਕੀ: ਅਮਰੀਕਾ ਵਿੱਚ ਮੱਕੀ ਦੇ ਅਨਾਜ ਨੂੰ ਕੌਰਨ (corn) ਕਹਿੰਦੇ ਹਨ ਅਤੇ ਇਹ ਅਧਿਕਤਰ ਡੰਗਰਾਂ ਨੂੰ ਚਾਰੀ ਜਾਂਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਮੱਕੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Maize (ਮੇਇਜ਼) ਮੱਕੀ: ਇਹ ਇਕ ਫ਼ਸਲ ਹੈ ਜੋ ਅਮਰੀਕਾਵੀ ਦੀ ਜਮਾਂਦਰੂ ਹੈ ਜਿਥੇ ਇਸ ਨੂੰ ਕੌਰਨ (corn) ਕਿਹਾ ਜਾਂਦਾ ਹੈ। ਇਹ ਕੋਲੰਬਸ ਦੁਆਰਾ ਯੂਰਪੀਆਈ ਅਤੇ ਪੁਰਤਗਾਲੀਆਂ ਦੁਆਰਾ ਅਫ਼ਰੀਕਾ ਗਈ। ਇਸ ਦਾ ਪੌਦਾ (Zea mais) ਲਗਪਗ 2-3 ਮੀਟਰ ਲੰਬਾ ਹੁੰਦਾ ਹੈ। ਇਸ ਦੇ ਮੱਧ ਵਿੱਚ ਇਕ ਜਾਂ ਦੋ ਛੱਲੀਆਂ (cobs) ਲਗਦੀਆਂ ਹਨ। ਇਸ ਤੋਂ ਮੋਟੇ ਦਾਣੇ ਪ੍ਰਾਪਤ ਹੁੰਦੇ ਹਨ। ਸੰਯੁਕਤ ਰਾਜ ਅਮਰੀਕਾ ਦੀ ਮੱਕੀ ਪੱਟੀ (corn belt) ਮਹੱਤਵਪੂਰਨ ਹੈ ਜਿਥੇ ਇਸ ਨੂੰ ਬਤੌਰ ਹਰਾ ਚਾਰਾ ਅਤੇ ਦਾਣੇ ਦੇ ਰੂਪ ਵਿਚ ਪਸ਼ੂਆਂ ਨੂੰ ਚਾਰਿਆ ਜਾਂਦਾ ਹੈ। ਭਾਰਤ ਵਿੱਚ ਇਹ ਖਰੀਫ ਮੌਸਮ ਦੀ ਫ਼ਸਲ ਹੈ ਅਤੇ ਇਸ ਦਾ ਆਟਾ ਮਨੁੱਖੀ ਭੋਜਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਸ ਤੋਂ ਅਨੇਕ ਵਸਤਾਂ ਜਿਵੇਂ ਕੌਰਨ ਫਲੇਕ (corn flake), ਪੌਪ ਕੌਰਨ (pop corn), ਕੌਰਨ ਆਇਲ (corn oil), ਕੌਰਨ ਬੀਆਰ (corn beer), ਆਦਿ ਤਿਆਰ ਕੀਤੀਆਂ ਜਾਂਦੀਆਂ ਹਨ। ਪਰ ਕੱਚੀ ਛੱਲੀ ਅੱਗ ਤੇ ਭੁੰਨ ਕੇ ਵਧੇਰੇ ਪਸੰਦ ਕੀਤੀ ਜਾਂਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਮੱਕੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੱਕੀ [ਨਾਂਇ] ਵੇਖੋ ਮਕੱਈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੱਕੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਮੱਕੀ––ਮੱਕੀ ਕਦੇ ਪੰਜਾਬ ਵਿਚ ਸਾਉਣੀ ਦੀ ਮੁੱਖ ਫ਼ਸਲ ਹੁੰਦੀ ਸੀ ਪਰ ਝੋਨੇ ਦੀ ਆਉਣ ਨਾਲ ਮੱਕੀ ਹੇਠ ਰਕਬਾ ਕਾਫੀ ਘਟ ਗਿਆ ਹੈ। ਫਿਰ ਵੀ ਮੱਕੀ ਪੰਜਾਬੀਆਂ ਦੇ ਜੀਵਨ ਦਾ ਇਕ ਅਟੁੱਟ ਅੰਗ ਹੈ। ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀਅਤ ਦਾ ਚਿੰਨ੍ਹ ਬਣ ਗਏ ਹਨ।
ਮੱਕੀ ਦੀ ਫ਼ਸਲ ਉੱਚੀ ਤੇ ਵਿਰਲੀ ਹੁੰਦੀ ਹੈ। ਗਿੱਲੀ ਮੱਕੀ ਦੇ ਭੁੱਜੇ ਹੋਏ ਗਰਮ ਗਰਮ ਮੁਰਮੁਰੇ ਵਿਚ ਬੜਾ ਆਨੰਦ ਮਿਲਦਾ ਹੈ : ਕੱਚੀ ਛੱਲੀ ਨੂੰ ਭੁੰਨ ਕੇ ਵੀ ਖਾਧਾ ਜਾਂਦਾ ਹੈ। ਇਸ ਲਈ ਕਈ ਲੋਕ ਗੀਤ ਵੀ ਬਣੇ ਹੋਏ ਹਨ :-
ਲੈ ਜਾ ਛੱਲੀਆਂ ਭੁੰਨਾ ਲਈਂ ਦਾਣੇ,
ਮਿੱਤਰਾ ਦੂਰ ਦਿਆ।
ਮੱਕੀ ਦੀਆਂ ਉੱਨਤ ਕਿਸਮਾਂ ਵਿਕਸਤ ਹੋਣ ਨਾਲ ਝਾੜ ਅਤੇ ਰਕਬੇ ਵਿਚ ਵੀ ਵਾਧਾ ਹੋਇਆ ਹੈ। ਮੱਕੀ ਲਗਭਗ 200 ਹਜ਼ਾਰ ਹੈਕਟੇਅਰ ਧਰਤੀ ਵਿਚ ਕਾਸ਼ਤ ਕੀਤੀ ਜਾਂਦੀ ਹੈ। ਮੱਕੀ ਦਾ ਔਸਤ ਝਾੜ 16 ਕੁਇੰਟਲ ਪ੍ਰਤਿ ਹੈਕਟੇਅਰ ਹੈ। ਜੇਕਰ ਮੱਕੀ ਦੀ ਕਾਸ਼ਤ ਸੁਧਰੇ ਢੰਗਾਂ ਨੂੰ ਅਪਣਾ ਕੇ ਕੀਤੀ ਜਾਵੇ ਤਾਂ 20 ਕੁਇੰਟਲ ਪ੍ਰਤਿ ਏਕੜ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਮੱਕੀ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਹਨ : ਸਰਤਾਜ, ਸੰਗਮ, ਪ੍ਰਭਾਤ, ਵਿਜੈ ਤੇ ਨਵਜੋਤ। ਵਧੇਰੇ ਬਾਰਸ਼ ਜਾਂ ਕੁਝ ਦਿਨ ਖੇਤ ਵਿਚ ਪਾਣੀ ਦੇ ਖੜ੍ਹੇ ਹੋਣ ਨਾਲ ਫਸਲ ਨੂੰ ਚੌਖਾ ਨੁਕਸਾਨ ਪੁਜਦਾ ਹੈ।
ਮੱਕੀ ਦੀ ਬਿਜਾਈ ਸਾਵਣ (ਜੁਲਾਈ) ਦੇ ਮਹੀਨੇ ਕੀਤੀ ਜਾਂਦੀ ਹੈ ਅਤੇ ਫ਼ਸਲ ਅੱਸੂ (ਅਕਤੂਬਰ) ਵਿਚ ਤਿਆਰ ਹੋ ਜਾਂਦੀ ਹੈ ਪਰ ਹੁਣ ਮਾਹਿਰਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਮੱਕੀ ਸਿਆਲ ਵਿਚ ਵੀ ਕਾਸ਼ਤ ਕੀਤੀ ਜਾ ਸਕਦੀ ਹੈ ਅਤੇ ਹੁਣ ਸਿਆਲੂ ਮੱਕੀ ਅਕਤੂਬਰ ਵਿਚ ਖੇਤ ਤਿਆਰ ਕਰਨ ਤੋਂ ਬਾਅਦ 30 ਨਵੰਬਰ ਤਕ ਬੀਜੀ ਜਾ ਸਕਦੀ ਹੈ। ਇਸ ਦੀ ਬਿਜਾਈ ਲਈ 11 ਕਿ. ਗ੍ਰਾ. ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਖਾਦਾਂ ਦੀ ਵਰਤੋਂ ਅਤੇ ਸਿੰਜਾਈ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ। ਇਹ ਫ਼ਸਲ ਮਈ ਦੇ ਸ਼ੁਰੂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੀ ਉੱਨਤ ਕਿਸਮਾਂ ਪਰਤਾਪ ਅਤੇ ਪਰਤਾਪ-1 ਹਨ। ਇਸ ਫ਼ਸਲ ਦਾ ਔਸਤਨ ਝਾੜ 26 ਤੋਂ 28 ਕੁਇੰਟਲ ਪ੍ਰਤਿ ਏਕੜ ਲਿਆ ਜਾ ਸਕਦਾ ਹੈ। ਕਣਕ ਦੇ ਨਾਲ ਬੀਜੀ ਫ਼ਸਲ ਜੇਠ ਵਿਚ ਤਿਆਰ ਹੋ ਜਾਂਦੀ ਹੈ। ਮੱਕੀ ਦੀ ਫ਼ਸਲ ਵਿਚ ਪੂਰੀ ਖਾਦ ਪਾਉਣੀ ਚਾਹੀਦੀ ਹੈ ਅਤੇ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਲਾਜ਼ਮੀ ਹੈ। ਨਦੀਨਾਂ ਦੀ ਰੋਕਥਾਮ ਲਈ ਫ਼ਸਲ ਦੀ ਗੋਡੀ ਕਰਨੀ ਪੈਂਦੀ ਹੈ। ਮੱਕੀ ਬੜੀ ਨਾਜ਼ਕ ਫ਼ਸਲ ਹੋਣ ਕਾਰਨ ਵਿਸ਼ੇਸ਼ ਦੇਖਭਾਲ ਦੀ ਮੰਗ ਕਰਦੀ ਹੈ।
ਲੇਖਕ : ਡਾ. ਰਣਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-26-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First