ਰੂਪ-ਭੇਦ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Modification_ਰੂਪ-ਭੇਦ: ‘ਸ਼ਾਰਟਰ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿਚ ਇਸ ਸ਼ਬਦ ਦਾ ਇਕ ਅਰਥ ਕਿਸੇ ਐਕਟ ਵਿੱਚ ਮੂਲ-ਭੂਤ ਤਬਦੀਲੀ ਤੋਂ ਬਿਨਾਂ ਕੋਈ ਬਦਲੀ ਕਰਨਾ ਹੈ। ਉਸ ਅਨੁਸਾਰ ਆਮ ਤੌਰ ਤੇ ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਕਿਸੇ ਐਕਟ ਆਦਿ ਵਿਚ ਰੂਪ-ਭੇਦ ਕਰਨ ਦਾ ਮਤਲਬ ਉਸ ਵਿਚ ਮੂਲ-ਭੂਤ ਸੋਧ ਕਰਨਾ ਨਹੀਂ ਸਗੋਂ ਮਾੜੀ ਮੋਟੀ ਅਦਲਾ ਬਦਲੀ ਕਰਨਾ ਹੈ। ਲੇਕਿਨ ਪੂਰਨ ਲਾਲ ਲਖਨ ਪਾਲ ਬਨਾਮ ਭਾਰਤ ਦਾ ਰਾਸ਼ਟਰਪਤੀ (ਏ ਆਈ ਆਰ 1961 ਐਸ ਸੀ 1519) ਵਿਚ ਅਦਾਲਤ ਨੇ ਸੰਵਿਧਾਨ ਦੇ ਅਨੁਛੇਦ 370 (1) ਵਿਚ ਆਉਂਦੇ ਸ਼ਬਦ ਮੋਡੀਫ਼ਿਕੇਸ਼ਨ ਦੇ ਅਰਥ ਕਢਦਿਆਂ ਕਿਹਾ ਹੈ ਕਿ ਸ਼ਬਦ ਰੂਪ-ਭੇਦ ਕਰਨ ਦੇ ਅਰਥਾਂ ਨੂੰ ਅਜਿਹੇ ਰੂਪ-ਭੇਦਾਂ ਤਕ ਸੀਮਤ ਕਰਨ ਦਾ ਕੋਈ ਕਾਰਨ ਨਹੀਂ ਕਿ ਉਸ ਵਿਚ ਮੂਲ ਭੂਤ ਪਰਿਵਰਤਨ ਨਹੀਂ ਆਉਂਦੇ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਦਾਲਤ ਨੂੰ ਚਾਹੀਦਾ ਹੈ ਕਿ ਰੂਪ-ਭੇਦ ਦੇ ਖੁਲ੍ਹੇ ਅਰਥ ਕਰੇ ਅਤੇ ਉਸ ਭਾਵ ਵਿਚ ਰੂਪ-ਭੇਦ ਵਿਚ ਸੋਧ ਸ਼ਾਮਲ ਹੈ।
ਉਪਰੋਕਤ ਤੋਂ ਇਲਾਵਾ ਇਹ ਸ਼ਬਦ ਭਾਰਤੀ ਸੰਵਿਧਾਨ ਦੇ ਅਨੁਛੇਦ 31-ੳ ਵਿਚ ਵੀ ਆਉਂਦਾ ਹੈ। ਉਸ ਅਨੁਛੇਦ ਵਿਚ ਰੂਪ-ਭੇਦ ਸ਼ਬਦ ਦੇ ਅਰਥ ਕਢਦਿਆਂ ਸਰਵ ਉਚ ਅਦਾਲਤ ਨੇ ਠਾਕੁਰ ਰਘਬੀਰ ਸਿੰਘ ਬਨਾਮ ਕੋਰਟ ਆਫ਼ ਵਾਰਡਜ਼ ਅਜਮੇਰ (ਏ ਆਈ ਆਰ 1953 ਐਸ ਸੀ 373) ਵਿਚ ਕਿਹਾ ਹੈ ਕਿ ਅਨੁਛੇਦ 31-ੳ ਦੇ ਪ੍ਰਸੰਗ ਵਿਚ ਰੂਪ-ਭੇਦ ਸ਼ਬਦ ਦਾ ਇਕੋ ਅਰਥ ਕਿਸੇ ਨਾਗਰਿਕ ਦੇ ਮਾਲਕਾਨਾ ਅਧਿਕਾਰਾਂ ਨੂੰ ਖ਼ਤਮ ਕਰਨਾ ਨਿਕਲਦਾ ਹੈ ਅਤੇ ਉਸ ਅਰਥ ਦੇ ਘੇਰੇ ਵਿਚ ਸੰਪਦਾ ਦਾ ਪ੍ਰਬੰਧ ਕਰਨ ਦੇ ਅਧਿਕਾਰ ਨੂੰ ਕੁਝ ਸਮੇਂ ਨਿਸਚਿਤ ਜਾਂ ਅਨਿਸਚਿਤ ਸਮੇਂ ਲਈ ਮੁਅਤਲ ਕਰਨਾ ਸ਼ਾਮਲ ਨਹੀਂ ਕੀਤਾ ਜਾ ਸਕਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First