ਲਹਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਲਹਰੀ* (ਸੰ.। ਦੇਖੋ , ਲਹਰਿ) ਲਹਿਰਾਂ ਬਹੁ ਵਚਨ ਹੈ। ਯਥਾ-‘ਲਹਰੀ ਵਹਨਿ ਲਖੇਸਰੀ’। ਦੁਖ ਰੂਪ ਲਹਿਰਾਂ ਲੱਖਾਂ ਹੀ ਚਲਦੀਆਂ ਹਨ। ਤਥਾ-‘ਲਹਰੀ ਲਖ ਸੈਆਨ’। ਸੈਂਕੜੇ ਲੱਖਾਂ ਭਾਵ ਕ੍ਰੋੜਾਂ ਲਹਿਰਾਂ ਹਨ (ਉਨ੍ਹਾਂ ਵਿਚ ਮੇਰਾ ਸੁਆਮੀ ਡੁਬਣ ਨਹੀਂ ਦੇਂਦਾ)। ਤਥਾ-‘ਲਹਰੀ ਨਾਲਿ ਪਛਾੜੀਐ’।
----------
* ਲਹਰ ਤੋਂ ਮੁਰਾਦ, ਅਜ਼ਮਾਇਸ਼, ਦੁਖ ਤੋਂ ਬੀ ਹੁੰਦੀ ਹੈ। ਲਹਰਿ ਦਿਲ ਦੇ ਤ੍ਰੰਗ ਨੂੰ ਬੀ ਕਹਿੰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First