ਲੋਭ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਭ [ਨਾਂਪੁ] ਲਾਲਸਾ, ਲਾਲਚ , ਤ੍ਰਿਸ਼ਨਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਲੋਭ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਲੋਭ: ਪੰਜ ਮਹਾ ਵਿਕਾਰਾਂ (ਕਾਮ, ਕ੍ਰੋਧ , ਲੋਭ, ਮੋਹ , ਹੰਕਾਰ) ਵਿਚੋਂ ਇਹ ਇਕ ਹੈ। ਆਮ ਤੌਰ ’ਤੇ ਇਸ ਨੂੰ ਕ੍ਰਮ ਵਿਚ ਤੀਜਾ ਗਿਣਿਆ ਜਾਂਦਾ ਹੈ। ‘ਲੋਭ’ ਬੁਨਿਆਦੀ ਤੌਰ’ਤੇ ਤਿਆਗ ਦੇ ਉਲਟ ਹੈ। ਇਨ੍ਹਾਂ ਦੋਹਾਂ ਵਿਚ ਆਕਰਸ਼ਣ ਅਤੇ ਵਿਕਰਸ਼ਣ ਦੀ ਸਥਿਤੀ ਬਣੀ ਰਹਿੰਦੀ ਹੈ। ਤਿਆਗ ਵਿਕਰਸ਼ਣ ਨੂੰ ਜਨਮ ਦਿੰਦਾ ਹੈ, ਆਪਣੇ ਤੋਂ ਸੰਸਾਰਿਕਤਾ ਨੂੰ ਪਰੇ ਕਰਨਾ ਹੁੰਦਾ ਹੈ ਜਦ ਕਿ ਲੋਭ ਆਕਰਸ਼ਣ ਦੀ ਬਿਰਤੀ ਨੂੰ ਸਿਰਜਦਾ ਹੈ। ਹਰ ਵਸਤੂ ਨੂੰ ਹਾਸਲ ਕਰਨ ਦੀ ਲਾਲਸਾ ਹੀ ‘ਲੋਭ’ ਹੈ। ਲੋਭ ਨਾਲ ਦੁਨਿਆਵੀ ਤੌਰ’ਤੇ ਸੌਖਾ ਹੋਇਆ ਵਿਅਕਤੀ ਬਾਕੀ ਵਿਕਾਰਾਂ ਨੂੰ ਵੀ ਆਪਣੇ ਕਲਾਵੇ ਵਿਚ ਸਮੇਟੀ ਜਾਂਦਾ ਹੈ। ਲੋਭ ਨਾਲ ਇਕੱਠੇ ਕੀਤੇ ਐਸ਼ਵਰਜ ਕਰਕੇ ਵਿਅਕਤੀ ਹੰਕਾਰੀ ਹੋ ਜਾਂਦਾ ਹੈ, ਉਸ ਦਾ ਕ੍ਰੋਧ ਵਧ ਜਾਂਦਾ ਹੈ, ਦੁਨਿਆਵੀ ਵਸਤੂਆਂ ਵਿਚ ਉਸ ਦਾ ਮੋਹ ਅਧਿਕ ਹੋ ਜਾਂਦਾ ਹੈ। ਅੰਤ ਵਿਚ ਉਹ ਮਨ ਪਰਚਾਵੇ ਲਈ ਕਾਮ-ਕ੍ਰੀੜਾ ਵਿਚ ਰੁਚੀ ਲੈਣ ਲਗ ਜਾਂਦਾ ਹੈ। ਉਸ ਦਾ ਮਨ ਸਥਿਰ ਨਹੀਂ ਰਹਿੰਦਾ। ਪ੍ਰਾਪਤੀ ਹੋਣ ’ਤੇ ਉਹ ਉਛਲਦਾ ਹੈ ਅਤੇ ਅਭਾਵਾਤਮਕ ਸਥਿਤੀ ਵਿਚ ਮਸੋਸਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਰਾਮਕਲੀ ਰਾਗ ਵਿਚ ਲਿਖਿਆ ਹੈ—ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ। ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ। (ਗੁ.ਗ੍ਰੰ.876)।
ਬਾਬਾ ਫ਼ਰੀਦ ਨੇ ਲੋਭ ਦੀ ਮੌਜੂਦਗੀ ਵਿਚ ਸਚੇ ਪ੍ਰੇਮ ਦੀ ਹੋਂਦ ਅਸੰਭਵ ਮੰਨੀ ਹੈ। ਅਜਿਹੀ ਅਵਸਥਾ ਵਿਚ ਕੀਤਾ ਪ੍ਰੇਮ ਕੂੜਾ ਸਿੱਧ ਹੁੰਦਾ ਹੈ—ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ। ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ। (ਗੁ.ਗ੍ਰੰ.1378)।
ਸਪੱਸ਼ਟ ਹੈ ਕਿ ਗੁਰਬਾਣੀ ਵਿਚ ਲੋਭ ਨੂੰ ਤਿਆਗਣ ਉਤੇ ਬਲ ਦਿੱਤਾ ਗਿਆ ਹੈ ਕਿਉਂਕਿ ਇਸ ਨਾਲ ਜਿਗਿਆਸੂ ਅਧਿਆਤਮਿਕਤਾ ਵਿਚ ਸਫਲ-ਮਨੋਰਥ ਨਹੀਂ ਹੋ ਸਕਦਾ। ਗੁਰੂ ਅਰਜਨ ਦੇਵ ਜੀ ਨੇ ਸਹਸਕ੍ਰਿਤੀ ਸਲੋਕਾਂ ਵਿਚ ਲੋਭ ਦਾ ਮਾਨਵੀਕਰਣ ਕਰਦਿਆਂ ਸੰਬੋਧਿਤ ਕੀਤਾ ਹੈ ਕਿ ਹੇ ਲੋਭ! ਤੂੰ ਵਡਿਆਂ ਵਡਿਆਂ ਨੂੰ ਆਪਣੇ ਵਸ ਵਿਚ ਕੀਤਾ ਹੈ ਅਤੇ ਜੀਵ ਅਨੇਕ ਲਹਿਰਾਂ ਵਿਚ ਕਲੋਲ ਕਰਦੇ ਹਨ—ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ।... (ਗੁ.ਗ੍ਰੰ.1358)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16912, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਲੋਭ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਲੋਭ (ਸੰ.। ਸੰਸਕ੍ਰਿਤ) ੧. ਲਾਲਚ , ਹਿਰਸ , ਲਬ। ਕਿਸੇ ਸ਼ੈ ਦੇ ਲੈ ਲੈਣ ਦੀ ਇੰਨੀ ਤ੍ਰਿੱਖੀ ਤੇ ਤੀਬਰ ਚਾਹ , ਕਿ ਉਸ ਦਾ ਲੈਣਾ ਠੀਕ ਹੈ ਕਿ ਨਹੀਂ , ਇਹ ਵਿਚਾਰ ਬੀ ਘਟ ਜਾਣੀ। ਯਥਾ-‘ਲੋਭ ਲਹਰਿ ਅਤਿ ਨੀਝਰ ਬਾਜੈ ’। ੨. ਲਾਭ , ਮਤਲਬ। ਯਥਾ-‘ਅਪਨੇ ਲੋਭ ਕਉ ਕੀਨੋ ਮੀਤੁ’। ਆਪਣੇ ਨਫੇ ਲਈ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First