ਵਣਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਣਜ (ਨਾਂ,ਪੁ) ਵਿਉਪਾਰ; ਤਜਾਰਤ; ਸੌਦਾਗਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਣਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਣਜ [ਨਾਂਪੁ] ਖ਼ਰੀਦ-ਵੇਚ ਦਾ ਕੰਮ , ਵਪਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਣਜ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Commerce_ਵਣਜ: ਚੀਜ਼ਾਂ ਦਾ ਵਟਾਂਦਰਾ ਜਾਂ ਖ਼ਰੀਦਣਾ ਅਤੇ ਵੇਚਣਾ, ਖ਼ਾਸ ਕਰ ਵੱਡੇ ਪੈਮਾਨੇ ਤੇ ਇਸ ਵਿਚ ਇਕ ਥਾਂ ਤੋਂ ਦੂਜੀ ਥਾਂ ਢੋ ਢੁਆਈ ਵੀ ਪਲਚੀ ਹੁੰਦੀ ਹੈ। ਚੇਂਬਚਰਜ਼ ਟਵੀਂਟੀਅਥ ਸੈਂਚਰੀ ਡਿਕਸ਼ਨਰੀ ਅਨੁਸਾਰ ਅੰਗਰੇਜ਼ੀ ਵਿਚ ਇਸ ਸ਼ਬਦ ਦਾ ਮਤਲਬ ਹੈ ਕੌਮਾਂ ਜਾਂ ਵਿਅਕਤੀਆਂ ਵਿਚਕਾਰ ਵਖਰ ਦਾ ਵੱਡੇ ਪੈਮਾਨੇ ਤੇ ਵਟਾਂਦਰਾ। ਪੰਜਾਬੀ ਕੋਸ਼ ਵਿਚ ਇਸ ਦਾ ਅਰਥ ਵਪਾਰ , ਸੁਦਾਗਰੀ ਦਿੱਤਾ ਹੋਇਆ ਹੈ। ਕੋਸ਼ਕਾਰੀ ਦੇ ਨਿਯਮਾਂ ਅਨੁਸਾਰ ਸ਼ਬਦ ਦੀ ਵਿਆਖਿਆ ਨਹੀਂ ਦਿੱਤੀ ਗਈ। ਇਸ ਲਈ ਇਹ ਅਰਥ ਆਮ ਬੋਲਚਾਲ ਦੇ ਅਤੇ ਅਧੂਰੇ ਹਨ ਅਤੇ ਪ੍ਰਮਾਣੀਕ ਨਹੀਂ ਕਹੇ ਜਾ ਸਕਦੇ।
ਵਣਜ ਵਿਚ ਚੀਜ਼ਾਂ ਦਾ ਵਟਾਂਦਰਾ ਜਾਂ ਖ਼ਰੀਦਣਾ ਅਤੇ ਵੇਚਣਾ ਸਾਰ ਰੂਪ ਵਿਚ ਪਲਚਿਆ ਹੋਇਆ ਹੁੰਦਾ ਹੈ ਜਦ ਕਿ ਉਦਯੋਗ ਵਿਚ ਤਤਵਿਕ ਤੌਰ ਤੇ ਚੀਜ਼ਾਂ ਬਣਾਉਣ ਦਾ ਕੰਮ ਆਉਂਦਾ ਹੈ। ਇਸ ਤਰ੍ਹਾਂ ਵਣਜ ਅਤੇ ਉਦਯੋਗ ਦੋ ਸ਼ਬਦਾਂ ਦੇ ਅਰਥਾਂ ਵਿਚ ਬੁਨਿਆਦੀ ਫ਼ਰਕ ਹੈ। ਇਹ ਠੀਕ ਹੈ ਕਿ ਵਪਾਰ ਦਾ ਤਤ ਦੋਹਾਂ ਸ਼ਬਦਾਂ ਵਿਚ ਆ ਜਾਂਦਾ ਹੈ, ਪਰ ਉਨ੍ਹਾਂ ਦੇ ਤਤਵਿਕ ਲਛਣ ਅਰਥਾਤ ਉਦਯੋਗ ਵਿਚ ਬਣਾਉਣਾ ਅਤੇ ਵਣਜ ਅਤੇ ਵਟਾਂਦਰਾ ਅਤੇ ਖ਼ਰੀਦ ਫ਼ਰੋਖ਼ਤ ਵਖਰੇ ਹਨ। ਇਸ ਲਈ ਉਦਯੋਗ ਅਤੇ ਵਣਜ ਸਮਾਨਾਰਥਕ ਸ਼ਬਦ ਨਹੀਂ ਹਨ। ਆਟੇ ਦੀ ਮਿਲ ਲਾਉਣਾ ਇਕ ਲਿਹਾਜ਼ ਨਾਲ ਵਣਜਕ ਹੈ ਅਤੇ ਦੂਜੇ ਭਾਵ ਵਿਚ ਉਦਯੋਗ ਹੈ। ਇਸ ਤਰ੍ਹਾਂ ਇਹ ਅੰਸ਼ਕ ਤੌਰ ਤੇ ਵਣਜਕ ਅਤੇ ਅੰਸ਼ਕ ਤੌਰ ਤੇ ਉਦਯੋਗਿਕ ਹੈ। (ਰਾਮ ਸਰੂਪ ਬਨਾਮ ਜਾਨਕੀ ਦਾਸ ਜੈ ਕੁਮਾਰ ਏ ਆਈ ਆਰ 1976 ਦਿਲੀ 219)।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First