ਵਾਈ਼ਐਮ਼ਸੀ਼ਏ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Y.M.C.A ਵਾਈ਼ਐਮ਼ਸੀ਼ਏ: ਯੰਗ ਮੈਨੱਜ਼ ਕ੍ਰਿਸ਼ਚਨ ਐਸੋਸੀਏਸ਼ਨ(ਵਾਈ਼ਐਮ਼ਸੀ),ਵਾਈ ਐਮ ਸੀ ਏ ਦੇ ਵਿਸ਼ਵ ਗਠਜੋੜ ਰਾਹੀਂ 125 ਰਾਜਸੀ ਫ਼ੈਡਰੇਸ਼ਨਾਂ ਨਾਲ ਸਬੰਧਤ 45 ਮਿਲੀਅਨ ਨਾਲੋਂ ਅਧਿਕ ਮੈਂਬਰਾਂ ਦੀ ਵਿਸ਼ਵ-ਵਿਆਪੀ ਲਹਿਰ ਹੈ। ਇਸ ਦੀ ਨੀਂਹ ਲੰਦਨ, ਇੰਗਲੈਂਡ ਵਿਚ ਸਰ ਜਾਰਜ ਵਿਲੀਅਮਜ਼ ਨੇ 6 ਜੂਨ , 1844 ਨੂੰ ਰੱਖੀ ਸੀ। ਇਸ ਸੰਗਠਨ ਦਾ ਟੀਚਾ ਈਸਾਈ ਸਿਧਾਂਤਾਂ ਨੂੰ ਅਮਲੀ ਰੂਪ ਦੇਣਾ ਸੀ ਅਤੇ ਇਹ ਕਾਰਜ ਸਵਸਥ ਭਾਵਨਾ, ਮਨ ਅਤੇ ਸਰੀਰ ਦੇ ਵਿਕਾਸ ਦੁਆਰਾ ਪੂਰਾ ਕਰਨਾ ਸੀ। ਵਾਈ ਐਮ ਸੀ ਏ ਸੰਘਾਤਮਕ ਸੰਗਠਨ ਹੈ ਜੋ ਸਵੈ-ਇਛੁੱਕ ਮੇਲ ਮਿਲਾਪ ਦੁਆਰਾ ਸਥਾਨਕ ਅਤੇ ਰਾਜਸੀ ਸੰਗਠਨਾਂ ਦੇ ਰੂਪ ਵਿਚ ਸਥਾਪਤ ਹੋਇਆ ਹੈ। ਅੱਜ ਕਲ ਵਾਈ਼ਐਮ਼ਸੀ਼ਏ ਬਿਨਾਂ ਕਿਸੇ ਧਰਮ , ਸਮਾਜਿਕ ਵਰਗ , ਉਮਰ ਜਾਂ ਲਿੰਗ ਦੇ ਭੇਦ ਭਾਵ ਦੇ ਸਭ ਲਈ ਖੁਲ੍ਹੇ ਹਨ। ਵਾਈ ਐਮ ਸੀ ਏ ਦੇ ਵਿਸ਼ਵ ਗਠਜੋੜ ਦਾ ਹੈਡਕੁਆਰਟਰ ਜੈਨੇਵਾ, ਸਵਿਟਜ਼ਰਲੈਂਡ ਵਿਚ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First