ਸਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮ [ਵਿਸ਼ੇ] ਬਰਾਬਰ, ਸਮਾਨ, ਤੁੱਲ; ਵਾਂਗੂੰ, ਵਾਂਗਰਾਂ, ਇੱਕੋ ਜਿਹਾ [ਨਾਂਇ] (ਗਣਿ) ਸਿੱਧੀ ਰੇਖਾ; ਜਿਸਤ ਸੰਖਿਆ [ਨਾਂਪੁ] ਇੱਕ ਅਰਥ ਅਲੰਕਾਰ [ਅਵ] ਸਮੇਤ, ਸਣੇ, ਸੰਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮ. ਸੰਗ੍ਯਾ—ਇੱਕ ਸ਼ਬਦਾਲੰਕਾਰ. (ਸਮਾਨ—ਤੁੱਲ) ਸੰਬੰਧਿਤ ਵਸਤੂਆਂ ਦਾ ਯੋਗ ਸੰਬੰਧ ਵਰਣਨ ਕਰਨਾ “ਸਮ” ਅਲੰਕਾਰ ਹੈ.
ਉਦਾਹਰਣ—
ਜਉ ਹਮ ਬਾਧੇ ਮੋਹ ਫਾਸ ਹਮ, ਪ੍ਰੇਮ ਬੰਧਨ ਤੁਮ ਬਾਂਧੇ.
(ਸੋਰ ਰਵਿਦਾਸ)
ਜੇ ਅਸੀਂ ਮੋਹ ਅਤੇ ਹੌਮੇ ਦੀ ਫਾਹੀ ਵਿੱਚ ਬੰਧੇ ਹੋਏ ਹਾਂ,
ਤਦ ਤੁਸੀਂ ਪ੍ਰੇਮ ਬੰਧਨ ਵਿੱਚ ਬੱਧੇ ਹੋ
ਤੁਰਦੇ ਕਉ ਤੁਰਦਾ ਮਿਲੈ, ਉਡਤੇ ਕਉ ਉਡਤਾ.
ਜੀਵਤੇ ਕਉ ਜੀਵਤਾ ਮਿਲੈ, ਮੂਏ ਕਉ ਮੂਆ.
(ਵਾਰ ਸੂਹੀ ਮ: ੨)
ਰੂਪ ਦਮੋਦਰਿ ਕੋ ਜਿਮ ਸੁੰਦਰ
ਤ੍ਯੋਂ ਹਰਿਗੋਬਿੰਦ ਰੂਪ ਵਿਸਾਲਾ,
ਏਰਿ ਸਖੀ! ਯਹਿ ਜੋਰੀ ਜੁਰੀ
ਸਮ ਜੀਵਹੁ ਭੋਗ ਭੁਗੋ ਚਿਰਕਾਲਾ.
(ਗੁਪ੍ਰਸੂ)
ਜਿਮ ਜੀਤ ਕੌਰ ਤਨ ਰੂਰਾ। ਤਿਮ ਦੂਲਹ ਬਨ ਗੁਨ ਪੂਰਾ ,
ਇਹ ਸੁੰਦਰ ਇਕਸਮ ਜੋਰੀ। ਮਿਲ ਜੀਵਹੁਬਰਖ ਕਰੋਰੀ.
(ਗੁਪ੍ਰਸੂ)
(ਅ) ਕਾਰਣ ਦੇ ਗੁਣ ਕਾਰਜ ਵਿੱਚ ਵਰਣਨ ਕਰਨੇ ਸਮ ਦਾ ਦੂਜਾ ਰੂਪ ਹੈ.
ਉਦਾਹਰਣ—
ਸ਼੍ਰੀ ਗੁਰੁ ਬਾਨੀ ਪਾਠ ਕਰ ਕ੍ਯੋਂ ਨਹਿ ਹੋਵੈ ਗ੍ਯਾਨ?
ਗ੍ਯਾਨਰੂਪ ਸਤਿਗੁਰੂ ਨੇ ਸ਼੍ਰੀ ਮੁਖ ਕਰੀ ਬਖਾਨ.
ਸਤਿਗੁਰੂ ਜੋ ਬਾਣੀ ਦਾ ਕਾਰਣ ਹੈ ਸੋ ਗ੍ਯਾਨਰੂਪ ਹੈ,
ਇਸ ਲਈ ਬਾਣੀ ਵਿੱਚ ਗ੍ਯਾਨ ਹੈ.
(ੲ) ਜਿਸ ਕਾਰਜ ਲਈ ਉੱਦਮ ਕਰੀਏ, ਉਹ ਬਿਨਾ ਯਤਨ ਅਤੇ ਵਿਘਨ ਦੇ ਸਿੱਧ ਹੋਜਾਵੇ, ਐਸਾ ਵਰਣਨ “ਸਮ” ਦਾ ਤੀਜਾ ਰੂਪ ਹੈ.
ਉਦਾਹਰਣ—
ਗੁਰੁਨਾਨਕ ਕੇ ਦਰਸ ਹਿਤ ਲਾਲੋ ਚਹ੍ਯੋ ਪਯਾਨ,
ਆਯ ਦ੍ਵਾਰ ਪਰ ਤੁਰਤ ਹੀ ਸ਼੍ਰੀ ਗੁਰੁ ਠਾਢੇ ਆਨ.
੨ ਜਿਸਤ. ਟੌਂਕ ਦੇ ਵਿਰੁੱਧ. ਜੋੜਾ । ੩ ਸੰਗੀਤ ਅਨੁਸਾਰ ਜਿਸ ਮਾਤ੍ਰਾ ਤੋਂ ਤਾਲ ਆਰੰਭ ਹੋਵੇ ਉਹ “ਸਮ” ਹੈ। ੪ ਤੁੱਲ. ਸਮਾਨ. “ਜੋ ਰਿਪੁ ਕੋ ਦਾਰੁ ਨ ਸਮ ਸ਼ੇਰ.” (ਗੁਪ੍ਰਸੂ) ੫ ਸੰ. शम्. ਧਾ—ਸ਼ਾਂਤਿ ਕਰਾਉਣਾ। ੬ ਸੰਗ੍ਯਾ—ਸ਼ਾਂਤਿ। ੭ ਮਨ ਦਾ ਰੋਕਣਾ. ਮਨ ਦੀ ਸ਼ਾਂਤਿ। ੮ ਫ਼ਾ ਸ਼ਮ. ਨੌਹ. ਨਖ. ਨਾਖ਼ੂਨ. ਦੇਖੋ, ਸ਼ਮਸ਼ੇਰ। ੯ ਅ਼ ਵਿ. ਜ਼ਹਿਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਮ, ਸੰਸਕ੍ਰਿਤ / ਵਿਸ਼ੇਸ਼ਣ : ੧. ਸਮਾਨ. ਤੁੱਲ, ਬਰਾਬਰ, ੨. ਚੌਰਸ, ਪੱਧਰ, ੩. ਜਿਸਤ ਸੰਖਿਆ; ੪. ਵਾਕਰ, ਵਾਂਗਰ, ਵਰਗਾ, ਇਕੋ ਜੇਹਾ; ੫. ਅਵਯ: ਦੂਜੇ ਪਦਾਂ ਨਾਲ ਲੱਗ ਕੇ ਨਾਲ ਸੰਗ ਸਮੇਤ ਸਣੇ ਆਦਿ ਦੇ ਅਰਥ ਦਿੰਦਾ ਹੈ; ੬. ਸੰਗੀਤ ਵਿਚ ਉਹ ਥਾਂ ਜਿਥੇ ਗਾਉਣ ਵਜਾਉਣ ਵਾਲੇ ਦਾ ਸਿਰ ਜਾਂ ਹੱਥ ਆਪਣੇ ਆਪ ਹਿੱਲ ਜਾਂਦਾ ਹੈ ਇਹ ਥਾਂ ਤਾਲ ਅਨੁਸਾਰ ਨਿਸਚਿਤ ਹੁੰਦਾ ਹੈ; ੭. ਗਣਿਤ ਅਨੁਸਾਰ ਉਹ ਸਿੱਧੀ ਰੇਖਾ ਜੋ ਉਸ ਅੰਕ ਤੇ ਦਿਤੀ ਜਾਂਦੀ ਹੈ ਜਿਸ ਦਾ ਵਰਗ ਮੂਲ ਕਢਣਾ ਹੁੰਦਾ ਹੈ; ੮. ਇਕ ਅਰਥਾਲੰਕਾਰ ਜਿਸ ਵਿਚ ਯੋਗ ਵਸਤੂਆਂ ਦੇ ਸੰਜੋਗ ਜਾਂ ਸਬੰਧ ਦਾ ਵਰਣਨ ਹੁੰਦਾ ਹੈ
–ਸੰ, ਪੁਲਿੰਗ : ਧਾਤ ਦਾ ਖੋਲ ਜੋ ਸੋਟੀ, ਡਾਂਗ ਆਦਿਕ ਦੇ ਸਿਰਿਆਂ ਤੇ ਪਕਿਆਈ ਲਈ ਲਾਇਆ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 11418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-03-50-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First